Friday, April 04, 2025

Punjab

ਸਰਹੱਦੋਂ ਪਾਰ ਡ੍ਰੋਨਜ਼ ਆਉਣ ਦਾ ਨਹੀਂ ਰੁਕ ਰਿਹਾ ਸਿਲਸਿਲਾ, ਬੀਐਸਐਫ ਨੇ ਹੈਰੋਇਨ ਦੇ 9 ਪੈਕੇਟ ਕੀਤੇ ਬਰਾਮਦ

BSF Recover Heroin

May 09, 2022 05:36 PM

ਅੰਮ੍ਰਿਤਸਰ: ਪਾਕਿਸਤਾਨ ਵੱਲੋਂ ਸਰਹੱਦ ਤੋਂ ਡ੍ਰੋਨ ਨਾਲ ਹਥਿਆਰਾਂ ਤੇ ਡਰੱਗਜ਼ ਦੀ ਸਪਲਾਈ ਲਗਾਤਾਰ ਜਾਰੀ ਹੈ। ਹਫਤੇ ਦੇ ਅੰਦਰ-ਅੰਦਰ ਸੀਮਾ ਸੁਰੱਖਿਆ ਬਲ (BSF) ਨੇ ਚੌਥਾ ਡ੍ਰੋਨ ਸੁੱਟਿਆ ਹੈ। ਬੀਐਸਐਫ ਨੇ ਸੋਮਵਾਰ ਨੂੰ ਪੰਜਾਬ ਦੇ ਅੰਮ੍ਰਿਤਸਰ ਵਿੱਚ ਪਾਕਿਸਤਾਨ ਪਾਸਿਓਂ ਆ ਰਹੇ ਇੱਕ ਡ੍ਰੋਨ ਨੂੰ ਸੁੱਟ ਦਿੱਤਾ। ਇਹ ਡ੍ਰੋਨ ਹੈਰੋਇਨ ਲੈ ਕੇ ਜਾ ਰਿਹਾ ਸੀ। ਬੀਐਸਐਫ ਨੇ ਕਿਹਾ ਕਿ ਸਰਹੱਦ ਪਾਰੋਂ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਡ੍ਰੋਨ ਤੋਂ ਹੈਰੋਇਨ ਦੇ 9 ਪੈਕੇਟ ਬਰਾਮਦ ਕੀਤੇ ਹਨ।

09/05/2022#Amritsar @BSF_Punjab Frontier#BSF troops foiled another smuggling attempt through Pak drone. Vigilant BSF troops fired at the drone coming from Pak & brought it down. Drone carrying 9 packets suspected to be #Heroin (10.670Kgs) in a bag were also recovered.#JaiHind pic.twitter.com/MhAsr9omw3

Have something to say? Post your comment