ਮੋਹਾਲੀ: ਭਾਰਤੀ ਜਨਤਾ ਪਾਰਟੀ ਦੇ ਆਗੂ ਤਜਿੰਦਰਪਾਲ ਸਿੰਘ ਬੱਗਾ ਖਿਲਾਫ਼ ਇੱਕ ਹੋਰ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਇਆ ਹੈ। ਇਹ ਵਾਰੰਟ ਮੁਹਾਲੀ ਕੋਰਟ ਨੇ ਜਾਰੀ ਕੀਤਾ ਹੈ।ਮੁਹਾਲੀ ਕੋਰਟ ਨੇ ਪੰਜਾਬ ਪੁਲਿਸ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਬੱਗਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ।
ਮੋਹਾਲੀ ਅਦਾਲਤ ਤੋਂ ਗ੍ਰਿਫਤਾਰੀ ਵਾਰੰਟ ਆਉਣ ਤੋਂ ਬਾਅਦ ਤਜਿੰਦਰਪਾਲ ਸਿੰਘ ਬੱਗਾ ਆਪਣੇ ਵਕੀਲ ਤੋਂ ਸਲਾਹ ਲੈਣ ਲਈ ਆਪਣੀ ਰਿਹਾਇਸ਼ ਤੋਂ ਬਾਹਰ ਆਏ। ਬੱਗਾ ਦੇ ਪਿਤਾ ਨੇ ਕਿਹਾ ਕਿ ਬੱਗਾ ਫਰਾਰ ਨਹੀਂ ਹੋਇਆ ਹੈ, ਸਗੋਂ ਵਕੀਲ ਦੀ ਸਲਾਹ ਲੈਣ ਗਿਆ ਹੈ।