ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸਾਲ 2021-22 ਨਾਲ ਸਬੰਧਤ ਪੰਜਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਇਸੇ ਮਹੀਨੇ ਸਮਾਪਤ ਹੋਈ ਪ੍ਰੀਖਿਆ ’ਚ ਕੁੱਲ 3 ਲੱਖ 19 ਹਜ਼ਾਰ 86 ਪ੍ਰੀਖਿਆਰਥੀਆਂ ਨੇ ਇਮਤਿਹਾਨ ਦਿੱਤਾ ਸੀ ਜਿਨ੍ਹਾਂ ਦਾ ਨਤੀਜਾ 99.57 ਫੀਸਦੀ। ਇਸ ਵਾਰ ਫਿਰ ਕੁੜੀਆਂ ਨੇ ਮੁੰਡਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ ਤੇ ਇਸ ਵਰ੍ਹੇ 99.63 ਫ਼ੀਸਦੀ ਰਿਹਾ ਜਦਕਿ ਮੁੰਡੇ 99.52 ਪਾਸ ਹੋ ਸਕੇ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਭਲਕੇ ਭਾਵ ਸ਼ਨਿਚਰਵਾਰ ਨੂੰ 10 ਵਜੇ ਨਤੀਜਾ ਦੇਖ ਸਕਣਗੇ।
ਜ਼ਿਕਰਯੋਗ ਹੈ ਕਿ ਅਕਾਦਮਿਕ ਸਾਲ 2020-21 'ਚ ਕੁੱਲ 314472 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ 'ਚੋਂ 313712 ਵਿਦਿਆਰਥੀ ਪਾਸ ਹੋ ਗਏ ਤੇ ਨਤੀਜਾ 99.76 ਫ਼ੀਸਦੀ ਰਿਹਾ ਸੀ। ਪਿਛਲੇ ਸਾਲ ਕੋਵਿਡ ਕਾਰਨ ਪੰਜਵੀਂ ਜਮਾਤ ਨਾਲ ਸਬੰਧਤ 4 ਵਿਸ਼ਿਆਂ ਦੀਆਂ ਪ੍ਰੀਖਿਆਵਾਂ ਲਈਆਂ ਗਈਆਂ ਸਨ ਤੇ ਉਨ੍ਹਾਂ 'ਚੋਂ ਪ੍ਰਾਪਤ ਅੰਕਾਂ ਦੇ ਆਧਾਰ ’ਤੇ ਨਤੀਜਾ ਐਲਾਨਿਆ ਗਿਆ ਸੀ। ਕੋਰੋਨਾ ਮਹਾਮਾਰੀ ਕਾਰਨ ਸਵਾਗਤ ਜ਼ਿੰਦਗੀ ਤੇ ਗਣਿਤ ਦਾ ਪੇਪਰ ਨਹੀਂ ਹੋ ਸਕਿਆ ਸੀ। ਕੁੜੀਆਂ ਦਾ ਨਤੀਜਾ 99.80 ਰਿਹਾ ਤੇ ਮੁੰਡਿਆਂ ਦਾ ਨਤੀਜਾ 99.73 ਰਿਹਾ ਸੀ।