Thursday, April 03, 2025

Punjab

See Photos : ਆਸਟ੍ਰੇਲੀਆ ਦੇ ਰਾਜਦੂਤ ਨਾਲ ਸੀਐਮ ਮਾਨ ਦੀ ਮੁਲਾਕਾਤ, ਖੇਤੀਬਾੜੀ ਬਾਰੇ ਕੀਤਾ ਵਿਚਾਰ-ਵਟਾਂਦਰਾ

CM Bhagwant mann

May 04, 2022 05:30 PM
ਮੋਹਾਲੀ : ਵਪਾਰ ਨੂੰ ਹੁਲਾਰਾ ਦੇਣ ਲਈ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓ ਫੈਰੇਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਕਾਤ ਕੀਤੀ ਹੈ। ਇਸ ਦੌਰਾਨ ਭਗਵੰਤ ਮਾਨ ਨੇ ਆਸਟ੍ਰੇਲੀਆ ਦੇ ਰਾਜਦੂਤ ਨਾਲ ਖੇਤੀ ਤੇ ਹੋਰ ਚੀਜ਼ਾਂ ਲਈ ਮਾਡਰਨ ਤਕਨੀਕਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਹੈ। ਓ ਫੈਰੇਲ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਆਸਟ੍ਰੇਲੀਆ ਵਫ਼ਦ ਨੇ ਅੱਜ ਦੁਪਹਿਰ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਮੁਲਾਕਾਤ ਕੀਤੀ ਹੈ।
 
ਬੈਰੀ ਓ ਫੈਰੇਲ ਨੇ ਗੁਜਰਾਤ ਅਤੇ ਮਹਾਰਾਸ਼ਟਰ ਦੀ ਤਰਜ਼ 'ਤੇ ਪੰਜਾਬ ਨਾਲ ਖਾਸ ਤੌਰ 'ਤੇ ਖੇਤੀਬਾੜੀ ਤੇ ਹੁਨਰ ਵਿਕਾਸ ਦੇ ਖੇਤਰ ਵਿੱਚ ਸਹਿਯੋਗ ਬਣਾਉਣ ਲਈ ਡੂੰਘੀ ਦਿਲਚਸਪੀ ਦਿਖਾਈ ਹੈ। ਬੈਰੀ ਓ ਫੈਰੇਲ ਦੇ ਪ੍ਰਸਤਾਵ 'ਤੇ ਹੁੰਗਾਰਾ ਭਰਦੇ ਹੋਏ ਸੀਐਮ ਭਗਵੰਤ ਮਾਨ ਨੇ ਉਨ੍ਹਾਂ ਨੂੰ ਇਸ ਸਬੰਧ ਵਿੱਚ ਹਰ ਤਰ੍ਹਾਂ ਦੇ ਸਹਿਯੋਗ ਅਤੇ ਸਮਰਥਨ ਦਾ ਭਰੋਸਾ ਦਿੱਤਾ ਤਾਂ ਜੋ ਆਪਸੀ ਹਿੱਤਾਂ ਦੀਆਂ ਇਨ੍ਹਾਂ ਯੋਜਨਾਵਾਂ ਨੂੰ ਠੋਸ ਰੂਪ ਦੇ ਕੇ ਪੰਜਾਬ ਨੂੰ ਉੱਚ ਵਿਕਾਸ ਦੀ ਲੀਹ 'ਤੇ ਲਿਜਾਇਆ ਜਾ ਸਕੇ।
 
ਸੀਐਮ ਮਾਨ ਨੇ ਕਿਹਾ ਕਿ ਪੰਜਾਬ ਦੇ ਮੌਸਮ ਤੇ ਹਾਲਾਤ ਅਨੁਸਾਰ ਇਨ੍ਹਾਂ ਤਕਨੀਕਾਂ ਨੂੰ ਇੱਥੇ ਵੀ ਲਾਗੂ ਕਰਾਂਗੇ ਤੇ ਖੇਤੀ ਨੂੰ ਮੁੜ ਤੋਂ ਲਾਹੇਵੰਦ ਧੰਦਾ ਬਣਾਵਾਂਗੇ। ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਅੱਜ ਆਸਟ੍ਰੇਲੀਆ ਦੇ ਰਾਜਦੂਤ ਦੇ ਨਾਲ ਪੰਜਾਬ ਦੇ ਕਈ ਮੁੱਦਿਆਂ ਨੂੰ ਲੈ ਕੇ ਬਹੁਤ ਵਧੀਆ ਚਰਚਾ ਹੋਈ। ਆਸਟ੍ਰੇਲੀਆ ਵਿੱਚ ਖੇਤੀ ਤੇ ਹੋਰ ਚੀਜ਼ਾਂ ਲਈ ਮਾਡਰਨ ਤਕਨੀਕਾਂ ਵਰਤੀਆਂ ਜਾਂਦੀਆਂ ਹਨ। ਪੰਜਾਬ ਦੇ ਮੌਸਮ ਤੇ ਹਾਲਾਤਾਂ ਅਨੁਸਾਰ ਇਨ੍ਹਾਂ ਤਕਨੀਕਾਂ ਨੂੰ ਇੱਥੇ ਵੀ ਲਾਗੂ ਕਰਾਂਗੇ ਤੇ ਖੇਤੀ ਨੂੰ ਮੁੜ ਤੋਂ ਲਾਹੇਵੰਦ ਧੰਦਾ ਬਣਾਵਾਂਗੇ।
 
 

Have something to say? Post your comment