Tuesday, January 21, 2025

Punjab

Viral Video: 'ਘਰ ਆਟਾ ਨਹੀਂ ਸੀ ਹੈਗਾ, ਇਸ ਕਰਕੇ ਰੋਟੀ ਨਹੀਂ ਖਾਧੀ', ਮਾਸੂਮ ਬੱਚੇ ਦੀ ਵੀਡੀਓ ਨੇ ਕੀਲ੍ਹ ਕੇ ਰੱਖ ਦਿੱਤਾ ਪੰਜਾਬੀਆਂ ਦਾ ਦਿਲ, ਰੱਜ ਕੇ ਹੋ ਰਹੀ ਵਾਇਰਲ

November 27, 2024 03:33 PM

Mamdot Kid Viral Video: ਭੁੱਖ ਕੀ ਹੁੰਦੀ ਹੈ ਉਹਨਾਂ ਨੂੰ ਪੁੱਛੋ ਜਿਹਨਾਂ ਨੂੰ ਦਿਨ ਵਿੱਚ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਗਰੀਬੀ ਵਿੱਚ ਜੰਮਿਆ, ਇੱਕ ਗ਼ਰੀਬ ਮਾਂ ਦੀ ਗੋਦ ਵਿੱਚ ਪਲਿਆ, ਜਿਸ ਨੇ ਇੱਕ ਭੁੱਖੀ ਮਾਂ ਦੀ ਗੋਦ ਵਿੱਚ ਆਪਣਾ ਪੇਟ ਭਰਿਆ, ਜਿਸ ਨੇ ਆਪਣੀ ਗੋਦ ਵਿੱਚ ਆਪਣੀ ਮਾਂ ਦੀ ਕੁਰਬਾਨੀ ਨੂੰ ਜਾਣਿਆ, ਜਿਸ ਨੂੰ ਬਚਪਨ ਵਿੱਚ ਹੀ ਰੋਟੀ ਦੀ ਕੀਮਤ ਦਾ ਅਹਿਸਾਸ ਹੋਇਆ। ਤੁਸੀਂ ਅਜਿਹੇ ਹਜ਼ਾਰਾਂ ਸ਼ਬਦ ਪੜ੍ਹੇ ਅਤੇ ਸੁਣੇ ਹੋਣਗੇ। ਅਸਲ ਵਿੱਚ ਅਜਿਹੀ ਹੀ ਇੱਕ ਘਟਨਾ ਪੰਜਾਬ ਦੇ ਫ਼ਿਰੋਜ਼ਪੁਰ ਦੇ ਮਮਦੋਟ ਵਿੱਚ ਦੇਖਣ ਨੂੰ ਮਿਲੀ ਹੈ। ਜਿੱਥੇ ਘਰ ਵਿੱਚ ਆਟਾ ਨਾ ਹੋਣ ਕਰਕੇ ਬੱਚਾ ਭੁੱਖਾ ਹੀ ਸਕੂਲ ਚਲਾ ਗਿਆ। ਬੱਚੇ ਨੇ ਨਾ ਤਾਂ ਰਾਤ ਨੂੰ ਖਾਣਾ ਖਾਧਾ ਅਤੇ ਨਾ ਹੀ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਘਰ ਦਾ ਖਾਣਾ ਮਿਲਿਆ।

ਫ਼ਿਰੋਜ਼ਪੁਰ ਦੇ ਪਿੰਡ ਸੈਦੇ 'ਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦੀ ਨਰਸਰੀ ਜਮਾਤ 'ਚ ਪੜ੍ਹਦੇ ਇੱਕ ਬੱਚੇ ਤੋਂ ਜਦੋਂ ਅਧਿਆਪਕ ਨੇ ਹੋਮਵਰਕ ਬਾਰੇ ਪੁੱਛਿਆ, ਤਾਂ ਬੱਚੇ ਵੱਲੋਂ ਜੋ ਜਵਾਬ ਦਿੱਤਾ ਗਿਆ, ਉਸ ਨੂੰ ਸੁਣ ਕੇ ਅਧਿਆਪਕ ਦਾ ਦਿਲ ਦਹਿਲ ਗਿਆ। ਬੱਚੇ ਨੇ ਦੱਸਿਆ ਕਿ ਘਰ ਵਿੱਚ ਆਟਾ ਨਹੀਂ ਸੀ, ਭੁੱਖ ਕਾਰਨ ਉਹ ਪੜ੍ਹ ਨਹੀਂ ਸਕਦਾ ਸੀ ਅਤੇ ਸਵੇਰੇ ਵੀ ਉਹ ਭੁੱਖਾ ਹੀ ਸਕੂਲ ਆਇਆ ਸੀ। ਇਹ ਸ਼ਬਦ ਸੁਣ ਕੇ ਅਧਿਆਪਕ ਦੀਆਂ ਅੱਖਾਂ ਨਮ ਹੋ ਗਈਆਂ, ਉਸਨੇ ਬੱਚੇ ਨੂੰ ਜੱਫੀ ਪਾਈ ਅਤੇ ਸਕੂਲ ਦੀ ਰਸੋਈ 'ਚ ਲਿਜਾ ਕੇ ਉਸ ਨੂੰ ਦੁੱਧ ਪਿਲਾਇਆ ਤੇ ਖਾਣਾ ਵੀ ਖਿਲਾਇਆ। ਬੱਚੇ ਤੇ ਉਸ ਦੇ ਟੀਚਰ ਵਿਚਾਲੇ ਇਹ ਸਾਰੀ ਗੱਲਬਾਤ ਕੈਮਰੇ 'ਚ ਰਿਕਾਰਡ ਹੋਈ ਅਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਰੱਜ ਕੇ ਵਾਇਰਲ ਹੋ ਰਿਹਾ ਹੈ। 

ਮਾਂ ਬੋਲੀ- ਬੱਚੇ ਨੇ ਸੱਚ ਕਿਹਾ
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਈ ਸਮਾਜ ਸੇਵੀ ਮਦਦ ਲਈ ਬੱਚੇ ਦੇ ਘਰ ਪਹੁੰਚੇ। ਜਦੋਂ ਅਸੀਂ ਪਿੰਡ ਸੈਦੇ ਦੇ ਨੋਲ ਪਹੁੰਚੇ ਅਤੇ ਬੱਚੇ ਅੰਮ੍ਰਿਤ ਦੀ ਮਾਂ ਨਾਲ ਗੱਲ ਕੀਤੀ, ਤਾਂ ਉਨ੍ਹਾਂ ਕਿਹਾ ਕਿ ਬੱਚਾ ਸੱਚ ਬੋਲ ਰਿਹਾ ਹੈ। ਘਰ ਵਿੱਚ ਆਟਾ ਨਹੀਂ ਸੀ ਤੇ ਰੋਟੀ ਨਹੀਂ ਬਣਾ ਸਕਦੀ ਸੀ। ਉਸ ਦੀ ਮਾਂ ਨੇ ਗੁਆਂਢੀਆਂ ਤੋਂ ਆਟਾ ਵੀ ਮੰਗਿਆ ਸੀ, ਪਰ ਉਸ ਨੂੰ ਗੁਆਂਢੀਆਂ ਤੋਂ ਵੀ ਆਟਾ ਨਹੀਂ ਮਿਲਿਆ।। ਇਸ ਕਰਕੇ ਅੰਮ੍ਰਿਤ ਨਾਮ ਦਾ ਇਹ ਬੱਚਾ ਭੁੱਖਾ ਹੀ ਸਕੂਲ ਚਲਾ ਗਿਆ।

 

ਮਜ਼ਦੂਰੀ ਦਾ ਕੰਮ ਕਰਦਾ ਹੈ ਬੱਚੇ ਦਾ ਪਿਤਾ
ਅੰਮ੍ਰਿਤ ਦੇ ਪਿਤਾ ਤਜਿੰਦਰ ਸਿੰਘ ਨੇ ਦੱਸਿਆ ਕਿ ਖੇਤ ਵਿੱਚ ਸਪਰੇਅ ਕਰਦੇ ਸਮੇਂ ਦਵਾਈ ਉਸ ਦੀਆਂ ਅੱਖਾਂ ਵਿੱਚ ਡਿੱਗ ਗਈ ਸੀ ਅਤੇ ਉਹ ਚੰਗੀ ਤਰ੍ਹਾਂ ਦੇਖ ਨਹੀਂ ਸਕਦਾ। ਉਸ ਦਿਨ ਉਹ ਮਜ਼ਦੂਰੀ ਕਰਨ ਤੋਂ ਬਾਅਦ ਦੇਰ ਰਾਤ ਘਰ ਆਇਆ ਤਾਂ ਦੁਕਾਨ ਬੰਦ ਸੀ। ਇਸ ਕਰਕੇ ਘਰ 'ਚ ਆਟਾ ਨਹੀਂ ਆਇਆ।

ਟੀਚਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਪਾਉਣ ਦਾ ਮਕਸਦ ਕਾਮਯਾਬ ਰਿਹਾ
ਦੂਜੇ ਪਾਸੇ, ਅਧਿਆਪਕ ਲਖਵਿੰਦਰ ਸਿੰਘ ਨੇ ਦੱਸਿਆ ਕਿ ਅੰਮ੍ਰਿਤ (5) ਨਰਸਰੀ ਜਮਾਤ ਵਿੱਚ ਪੜ੍ਹਦਾ ਹੈ। ਸਵੇਰੇ ਸਾਰੇ ਬੱਚਿਆਂ ਦਾ ਹੋਮਵਰਕ ਚੈੱਕ ਕਰ ਰਿਹਾ ਸੀ। ਜਦੋਂ ਅੰਮ੍ਰਿਤ ਨੂੰ ਉਸ ਦੇ ਹੋਮਵਰਕ ਬਾਰੇ ਪੁੱਛਿਆ ਗਿਆ, ਤਾਂ ਉਸ ਨੇ ਕਿਹਾ ਕਿ ਉਹ ਭੁੱਖਾ ਹੋਣ ਕਾਰਨ ਪੜ੍ਹ ਨਹੀਂ ਸਕਦਾ ਸੀ ਅਤੇ ਰੋਟੀ ਖਾਧੇ ਬਿਨਾਂ ਘਰੋਂ ਸਕੂਲ ਆ ਗਿਆ ਸੀ। ਬੱਚੇ ਦੀ ਇਹ ਗੱਲ ਸੁਣ ਕੇ ਅਧਿਆਪਕ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ। ਅਧਿਆਪਕ ਨੇ ਬੱਚੇ ਦੀ ਵੀਡੀਓ ਬਣਾਈ। ਬੱਚੇ ਨੂੰ ਖੁਆਇਆ, ਅਧਿਆਪਕ ਨੇ ਦੱਸਿਆ ਕਿ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਪਾਈ ਗਈ ਤਾਂ ਜੋ ਕੋਈ ਦਾਨੀ ਸੱਜਣ ਉਸ ਦੇ ਪਰਿਵਾਰ ਦੀ ਮਦਦ ਕਰ ਸਕੇ। ਅਧਿਆਪਕ ਨੇ ਦੱਸਿਆ ਕਿ ਵੀਡੀਓ ਦੇਖਣ ਤੋਂ ਬਾਅਦ ਕਈ ਸਮਾਜ ਸੇਵੀਆਂ ਨੇ ਅੰਮ੍ਰਿਤ ਦੇ ਪਰਿਵਾਰ ਨਾਲ ਸੰਪਰਕ ਕੀਤਾ ਹੈ।

Have something to say? Post your comment