Friday, April 04, 2025

Punjab

ਅੰਮ੍ਰਿਤਸਰ 'ਚ ਬੀਐਸਐਫ ਨੇ 3 ਪੈਕਟ ਹੈਰੋਇਨ ਕੀਤੀ ਬਰਾਮਦ, ਕੌਮਾਂਤਰੀ ਕੀਮਤ ਕਰੋੜਾਂ 'ਚ

Drugs in Punjab

May 02, 2022 07:24 PM

ਅੰਮ੍ਰਿਤਸਰ :   ਪੰਜਾਬ ਵਿੱਚ ਨਸ਼ਾ ਵਿਕਣਾ ਆਮ ਗੱਲ ਹੈ। ਆਏ-ਦਿਨ ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚੋਂ ਨਸ਼ਾ ਤਸਕਰੀ ਕਰਦੇ ਲੋਕ ਫੜ੍ਹੇ ਜਾਂਦੇ ਹਨ। ਬਾਰਡਰ ਏਰੀਆ ਹੋਣ ਕਾਰਨ ਕਈ ਵਾਰ ਬੀਐਸਐਫ ਵੱਲੋਂ ਵੱਡੀ ਮਾਤਰਾ ਵਿੱਚ ਹੈਰੋਇਨ ਫੜ੍ਹੀ ਜਾਂਦੀ ਹੈ। ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਵਿੱਚ ਬੀਐਸਐਫ ਨੇ 3 ਪੈਕਟ ਹੈਰੋਇਨ ਬਰਾਮਦ ਕੀਤੀ ਹੈ। ਇਹ ਹੈਰੋਇਨ ਸਰਹੱਦ ਨੇੜੇ ਲੱਗਦੇ ਖੇਤਾਂ ਵਿੱਚ ਫੜੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹੈਰੋਇਨ ਦੀ ਅੰਤਰ- ਰਾਸ਼ਟਰੀ ਕੀਮਤ ਕਰੋੜਾਂ ਵਿੱਚ ਹੈ।

ਨਸ਼ਿਆਂ ਨੇ ਕਈ ਘਰਾਂ ਦੇ ਚਿਰਾਗ ਬੁਝਾਏ ਹਨ। ਨਸ਼ਾ ਪੰਜਾਬ ਦੇ ਅਹਿਮ ਮੁੱਦਿਆਂ ਵਿਚੋਂ ਇਕ ਹੈ। ਪੰਜਾਬ ਦੀ ਜਵਾਨੀ ਨਸ਼ਿਆਂ ਵਿਚ ਗਲਤਾਨ ਹੁੰਦੀ ਜਾ ਰਹੀ ਹੈ। ਮਾਨ ਸਰਕਾਰ ਵੱਲੋਂ ਨਸ਼ਿਆਂ 'ਤੇ ਰੋਕ ਲਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤਾ ਜਾ ਰਹੀ ਹੈ। 

Have something to say? Post your comment