ਸਰੋਕਾਰ ਬਿਓਰੋ, ਚੰਡੀਗੜ੍ਹ: ਪੰਜਾਬ ਦੇ ਸਿੱਖਿਆ ਵਿਭਾਗ 7 ਮਈ ਨੂੰ ਹੈੱਡਮਾਸਟਰਾਂ ਤੇ ਪ੍ਰਿੰਸੀਪਲਾਂ ਦੀ ਇਕ ਬੈਠਕ ਕਰ ਰਿਹਾ ਹੈ। ਇਸ ਸਬੰਧੀ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਡੀਜੀਐੱਸਈ ਪੰਜਾਬ ਨੇ ਹੁਕਮ ਜਾਰੀ ਕੀਤੇ ਹਨ ਕਿ ਉਪਰਕਤ ਅਹੁਦਿਆਂ ਵਾਲੇ ਸਾਰੇ ਅਧਿਕਾਰੀ ਇਸ ਬੈਠਕ `ਚ ਸ਼ਾਮਲ ਹੋਣ।ਸਿੱਖਿਆ ਮੰਤਰੀ ਮੀਤ ਹੇਅਰ ਦੀ ਅਗਵਾਈ `ਚ ਹੋਣ ਵਾਲੀ ਬੈਠਕ `ਚ ਸਕੂਲਾਂ `ਚ ਸਹੂਲਤਾਂ ਤੇ ਹੋਰ ਸਾਜ਼ੋ-ਸਾਮਾਨ ਬਾਰੇ ਜਾਣਾਕਰੀ ਤੇ ਚੱਲ ਰਹੀ ਵਿਦਿਅਕ ਸੈਸ਼ਨ ਬਾਰੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਾ ਹੈ।ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਹਨ ਕਿ ਇਸ ਬੈਠਕ `ਚ ਕੋਈ ਵੀ ਛੁੱਟੀ ਨਹੀਂ ਕਰੇਗਾ ਤੇ ਜੇਕਰ ਕਿਸੇ ਹੈੱਡਮਾਸਟਰ ਤੇ ਪ੍ਰਿੰਸੀਪਲ ਨੂੰ ਛੁੱਟੀ ਦੀ ਜ਼ਰੂਰਤ ਹੈ ਤਾਂ ਉਸ ਨੂੰ ਇਸ ਕੰਮ ਲਈ ਪ੍ਰਮੁੱਖ ਸਕੱਤਰ ਸਿੱਖਿਆ ਵਿਭਾਗ ਤੋਂ ਛੁੱਟੀ ਲੈਣੀ ਪਵੇਗੀ।