Friday, April 04, 2025

Punjab

Breaking News : ਬੋਰਡ ਵੱਲੋਂ ਆਬਕਾਰੀ ਤੇ ਕਰ ਵਿਭਾਗ ਤੇ ਉਦਯੋਗ ਵਿਭਾਗ ਦੀਆਂ 168 ਆਸਾਮੀਆਂ ਦੇ ਨਤੀਜੇ ਦਾ ਐਲਾਨ

Krishan Kumar

April 30, 2022 05:57 PM

ਮੋਹਾਲੀ : ਆਬਕਾਰੀ ਤੇ ਕਰ ਵਿਭਾਗ ਵਿੱਚ ਐਕਸਾਈਜ ਇੰਸਪੈਕਟਰ ਅਤੇ ਉਦਯੋਗ ਵਿਭਾਗ ਵਿੱਚ ਬਲਾਕ ਲੈਵਲ ਪ੍ਰਸਾਰ ਅਫਸਰ ਅਤੇ ਸੀਨੀਅਰ ਇੰਡਸਟ੍ਰੀਅਲ ਪ੍ਰੋਮੋਸ਼ਨ ਅਫਸਰ ਦੀਆਂ 168 ਆਸਾਮੀਆਂ ਨੂੰ ਸਿੱਧੀ ਭਰਤੀ ਰਾਹੀਂ ਭਰਨ ਲਈ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਇਸ਼ਤਿਹਾਰ ਨੰ:  9 ਆਫ 2021 ਜਾਰੀ ਕੀਤਾ ਗਿਆ ਸੀ।

ਇਹਨਾਂ ਆਸਾਮੀਆਂ ਲਈ ਲਿਖਤੀ ਪ੍ਰੀਖਿਆ/ਕੌਸ਼ਲਿੰਗ ਉਪਰੰਤ ਯੋਗ ਪਾਏ ਗਏ ਉਮੀਦਵਾਰਾਂ ਦਾ ਨਤੀਜਾ ਅੱਜ ਮਿਤੀ 30/04/2022 ਨੂੰ ਬੋਰਡ ਦੇ ਚੇਅਰਮੈਨ ਸ੍ਰੀ ਕ੍ਰਿਸ਼ਨ ਕੁਮਾਰ, ਆਈ.ਏ.ਐਸ ਵੱਲੋਂ ਘੋਸ਼ਿਤ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਸਮੁੱਚੀ ਜਾਣਕਾਰੀ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈੱਬਸਾਈਟ ਤੇ ਉਪਲੱਬਧ ਕਰਵਾ ਦਿੱਤੀ ਜਾਵੇਗੀ। ਇਸ ਸਬੰਧੀ ਬੋਰਡ ਦੇ ਚੇਅਰਮੈਨ ਜੀ ਵੱਲੋਂ ਦੱਸਿਆ ਗਿਆ ਹੈ ਕਿ ਉਕਤ ਆਸਾਮੀਆਂ ਲਈ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਹਿੱਤ ਸਬੰਧਤ ਵਿਭਾਗਾਂ ਨੂੰ ਬੋਰਡ ਵੱਲੋਂ ਜਲਦੀ ਹੀ ਸਿਫਾਰਸ਼ਾਂ ਭੇਜੀਆਂ ਜਾ ਰਹੀਆਂ ਹਨ।

 

Have something to say? Post your comment