ਪਟਿਆਲਾ : ਪਟਿਆਲਾ 'ਚ ਸ਼ਿਵਸੈਨਾ ਬਾਲ ਠਾਕਰੇ ਦੇ ਖਾਲਿਸਤਾਨ ਮੁਰਦਾਬਾਦ ਮਾਰਚ ਦੇ ਵਿਰੋਧ 'ਚ ਕੁਝ ਗਰਨ ਖਿਆਲੀ ਸਿੱਖ ਨੌਜਵਾਨਾਂ ਨੇ ਵੀ ਮਾਰਚ ਕੱਢਿਆ। ਉਨ੍ਹਾਂ ਨੇ ਸ਼ਿਵ ਸੈਨਿਕਾਂ ਨੂੰ ਬਾਂਦਰ ਸੈਨਾ ਨਾਮ ਦਿੰਦੇ ਹੋਏ ਮੁਰਦਾਬਾਦ ਦੇ ਨਾਅਰੇ ਲਾਏ। ਇਸ ਦੌਰਾਨ ਦੋਵੇਂ ਗੁੱਟਾਂ ਵੱਲੋਂ ਪੱਥਰਬਾਜ਼ੀ ਹੋਣ ਲੱਗੀ ਤੇ ਤਲਵਾਰਾਂ ਵੀ ਲਹਿਰਾਈਆਂ ਗਈਆਂ। ਹਲਾਤ ਕਾਬੂ ਕਰਨ ਲਈ ਐਸਐਸਪੀ ਨੇ ਪਹੁੰਚ ਕੇ 15 ਰਾਊਂਡ ਹਵਾਈ ਫਾਇਰ ਕੀਤੇ। ਇਸ ਦੌਰਾਨ ਇਕ ਹਿੰਦੂ ਆਗੂ ਤੇ ਐਸਐਚਓ ਜ਼ਖ਼ਮੀ ਹੋ ਗਏ।
ਪੁਲਿਸ ਨੇ ਦੁਪਹਿਰ ਤਿੰਨ ਵਜੇ ਦੇ ਆਸ-ਪਾਸ ਸਥਿਤ 'ਤੇ ਕਾਬੂ ਪਾ ਲਿਆ ਗਿਆ। ਹਾਲਾਂਕਿ ਸਿੱਖ ਸੰਗਠਨਾਂ ਦੇ ਮੈਂਬਰਾਂ ਨੇ ਸ਼ਹਿਰ ਦੇ ਫੁਵਾਰਾ ਚੌਕ 'ਤੇ ਧਰਨਾ ਲਾ ਦਿੱਤਾ ਹੈ।
ਇਸ ਦੌਰਾਨ ਸਿਆਸੀ ਆਗੂਆਂ ਨੇ ਇਸ ਦੀ ਨਿੰਦਾ ਕੀਤੀ ਹੈ। ਸੀਐਮ ਭਗਵੰਤ ਮਾਨ ਵੀ ਇਸ ਦੀ ਨਿੰਦਾ ਕਰ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਸੀਂ ਸੂਬੇ 'ਚ ਕਿਸੇ ਨੂੰ ਵੀ ਹਲਾਤ ਖਰਾਬ ਨਹੀਂ ਕਰ ਦੇਵਾਂਗੇ। ਪੰਜਾਬ ਦੀ ਸ਼ਾਂਤੀ ਤੇ ਅਮਨ ਬਹੁਤ ਮਹੱਤਵਪੂਰਨ ਹੈ।