Wednesday, April 02, 2025

Punjab

ਸੁਨੀਲ ਜਾਖੜ ਨੇ ਸਸਪੈਂਡ ਕਰਨ ਦੀ ਸਿਫਾਰਿਸ਼ ਤੋਂ ਬਾਅਦ ਦਿੱਤਾ ਵੱਡਾ ਬਿਆਨ ਕਿਹਾ- ਗੁੱਡ ਲੱਕ ਕਾਂਗਰਸ- ਕੀ ਕਾਂਗਰਸ ਨੂੰ ਕਰਨਗੇ ਅਲਵਿਦਾ!

April 27, 2022 11:28 AM

Sunil Jakhar : 50 ਸਾਲ ਦੇ ਲੰਬੇ ਸਫਰ ਤੋਂ ਬਾਅਦ ਸੁਨੀਲ ਜਾਖੜ ਕੀ ਕਾਂਗਰਸ ਨੂੰ ਅਲਵਿਦਾ ਕਰਨ ਦੀ ਤਿਆਰੀ ਕਰ ਰਹੇ ਹਨ। ਸੁਨੀਲ ਜਾਖੜ ਕਾਂਗਰਸੀ ਦੇ ਦਿੱਗਜ਼ ਆਗੂਆਂ 'ਚੋਂ ਇਕ ਮੰਨੇ ਜਾਂਦੇ ਹਨ। ਇਸ ਦੌਰਾਨ ਕੱਲ੍ਹ ਕਾਂਗਰਸ ਦੀ ਅਨੁਸ਼ਾਸਨ ਕਮੇਟੀ ਦੁਆਰਾ ਦੋ ਸਾਲ ਲਈ ਪਾਰਟੀ ਤੋਂ ਮੁਅੱਤਲ ਕਰਨ ਦੀ ਸਿਫਾਰਿਸ਼ ਕਰਨ ਤੋਂ ਬਾਅਦ ਜਾਖੜ ਨੇ ਵੱਡੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ 'ਗੁੱਡ ਲੱਕ ਕਾਂਗਰਸ'।

ਜ਼ਿਕਰਯੋਗ ਹੈ ਕਿ ਕਾਂਗਰਸ ਦੀ ਅਨੁਸ਼ਾਸਨ ਕਮੇਟੀ ਦੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੋਂ ਸੁਨੀਲ ਜਾਖੜ ਨੂੰ ਪਾਰਟੀ 'ਚੋਂ ਦੋ ਸਾਲ ਲਈ ਮੁਅੱਤਲ ਕਰਨ ਤੇ ਪਾਰਟੀ ਦੇ ਆਹੁਦੇ ਤੋਂ ਹਟਾਉਣ ਦੀ ਸਿਫਾਰਿਸ਼ ਕੀਤੀ ਹੈ। ਇਸ ਤੋਂ ਬਾਅਦ ਆਪਣੀ ਪ੍ਰਤੀਕਿਰਿਆ 'ਚ ਜਾਖੜ ਨੇ ਮਹਿਜ਼ ਤਿੰਨ ਸ਼ਬਦ ਕਹੇ ਹਨ-'ਗੁੱਡ ਲੱਕ ਕਾਂਗਰਸ'। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਰਾਜਨੀਤੀ ਤੋਂ ਸੰਨਿਆਸ ਲੈਣ ਤੋਂ ਬਾਅਦ ਉਨ੍ਹਾਂ ਨੇ ਪਾਰਟੀ ਨੂੰ ਅਲਵਿਦਾ ਕਹਿਣ ਦਾ ਫੈਸਲਾ ਕਰ ਲਿਆ ਹੈ। 

Have something to say? Post your comment