Punjab Power Crisis : ਪੰਜਾਬ ਦੇ ਪਬਲਿਕ ਤੇ ਨਿੱਜੀ ਸਕੈਟਰ ਦੇ ਥਰਮਲ ਪਲਾਂਟਾਂ ਦੇ 15 'ਚ ਪੰਜ ਯੂਨਿਟਾਂ ਨੇ ਮੰਗਲਵਾਰ ਨੂੰ ਬਿਜਲੀ ਉਤਪਾਦਨ ਬੰਦ ਕਰ ਦਿੱਤਾ। ਇਨ੍ਹਾਂ 'ਚ ਤਿੰਨ ਨਿੱਜੀ ਤੇ ਦੋ ਪਬਲਿਕ ਸੈਕਟਰ ਦੇ ਯੂਨਿਟ ਸ਼ਾਮਲ ਹੈ। ਇਸ ਨਾਲ ਸੂਬੇ 'ਚ 2010 ਮੈਗਾਵਾਟ ਬਿਜਲੀ ਦੀ ਕਮੀ ਪੈਦਾ ਹੋ ਗਈ ਹੈ। ਇਸ ਦਾ ਅਸਰ ਬਿਜਲੀ ਸਪਲਾਈ 'ਤੇ ਪਿਆ ਹੈ। ਮੰਗ ਤੇ ਸਪਲਾਈ 'ਚ ਅੰਤਰ ਕਾਰਨ ਪੂਰੇ ਸੂਬੇ 'ਚ ਪਾਵਰਕਾਮ ਨੂੰ ਗ੍ਰਾਮੀਣ ਤੇ ਸ਼ਹਿਰੀ ਖੇਤਰਾਂ 'ਚ ਦੋ ਤੋਂ ਛੇ ਘੰਟਿਆਂ ਤਕ ਕੱਟ ਲਗਾਉਣੇ ਪੈ ਰਹੇ ਹਨ।
ਜ਼ਿਕਰਯੋਗ ਹੈ ਕਿ ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟ ਮੰਗਲਵਾਰ ਨੂੰ ਬੰਦ ਰਹੇ ਦੂਜੇ ਪਾਸੇ ਨਿੱਜੀ ਸੈਕਟਰ ਦੇ ਤਲਵੰਡੀ ਸਾਬੋ ਥਰਮਲ ਪਲਾਂਟ 'ਚ ਵੀ ਦੋ ਯੂਨਿਟ ਬੰਦ ਰਹੇ। ਇਸ ਦੇ ਨਾਲ ਹੀ ਨਿੱਜੀ ਸੈਕਟਰ ਦੇ ਗੋਵਿੰਦਵਾਲ ਸਾਹਿਬ ਪਲਾਂਟ ਦਾ ਇਕ ਯੂਨਿਟ ਕੋਇਲੇ ਦੀ ਕਮੀ ਕਾਰਨ ਬੀਤੀ 11 ਅਪ੍ਰੈਲ ਤੋਂ ਬੰਦ ਹੈ।