ਚੰਡੀਗੜ੍ਹ : ਦੇਸ਼ ਅੰਦਰ ਵੱਖ-ਵੱਖ ਕੰਪਨੀਆਂ ਵੱਲੋਂ ਆਪਣੇ ਗਾਹਕਾਂ ਲਈ ਬਹੁਤ ਸਾਰੇ ਐਲਾਨ ਕੀਤੇ ਜਾਂਦੇ ਹਨ। ਕਿਉਂਕਿ ਆਰਥਿਕ ਮੰਦੀ ਦੇ ਕਾਰਨ ਬਹੁਤ ਸਾਰੇ ਲੋਕ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਜਿਸ ਕਾਰਨ ਅਜਿਹੇ ਪਰਿਵਾਰਾਂ ਲਈ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਹੁਣ ਗੈਸ ਸਿਲੰਡਰ ਵਰਤਣ ਵਾਲਿਆਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਹੁਣ ਗੈਸ ਖ਼ਪਤਕਾਰ ਗੈਸ ਸਿਲੰਡਰ ਦੀ ਡਿਲਵਰੀ ਕਿਤੋਂ ਵੀ ਪ੍ਰਾਪਤ ਕਰ ਸਕਦੇ ਹਨ। ਲਾਗੂ ਕੀਤੀ ਗਈ ਇਸ ਪੋਰਟੇਬਿਲਿਟੀ ਸੇਵਾ ਯੋਜਨਾ ਦਾ ਫਾਇਦਾ ਬਹੁਤ ਸਾਰੇ ਖ਼ਪਤਕਾਰਾਂ ਨੂੰ ਹੋਵੇਗਾ ਜਿੰਨਾ ਨੂੰ ਇਸ ਨਾਲ ਰਾਹਤ ਮਿਲੇਗੀ। ਜੋ ਕਿ ਬਹੁਤ ਸਾਰੀਆਂ ਸਬੰਧਤ ਗੈਸ ਏਜੰਸੀਆਂ ਦੇ ਡੀਲਰਾਂ ਦੀਆਂ ਮਨਮਾਨੀਆਂ ਕਾਰਨ ਅਤੇ ਸਿਲੰਡਰ ਦੀ ਵਾਧੂ ਕੀਮਤ ਵਸੂਲੇ ਜਾਣ ਨੂੰ ਲੈ ਕੇ ਲੋਕ ਪ੍ਰੇਸ਼ਾਨ ਚਲੇ ਆ ਰਹੇ ਸਨ। ਇੰਡੇਨ ਗੈਸ ਕੰਪਨੀ ਦੇ ਸੇਲਜ਼ ਅਧਿਕਾਰੀ ਸੁਖਰਾਜ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੰਪਨੀ ਵੱਲੋਂ ਇਹ ਪੋਰਟੇਬਿਲਟੀ ਯੋਜਨਾ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕੁਝ ਦਿਨਾਂ ਬਾਅਦ ਇਹ ਯੋਜਨਾ ਲੁਧਿਆਣਾ ਵਿੱਚ ਵੀ ਸ਼ੁਰੂ ਕੀਤੀ ਜਾ ਰਹੀ ਹੈ। ਇਸਦੇ ਤਹਿਤ ਖਪਤਕਾਰ ਆਪਣੇ ਇਲਾਕੇ ਦੀ ਕਿਸੇ ਵੀ ਮਨਪਸੰਦ ਗੈਸ ਏਜੰਸੀ ਤੋਂ ਗੈਸ ਸਿਲੰਡਰ ਦੀ ਡਿਲਵਰੀ ਪ੍ਰਾਪਤ ਕਰ ਸਕਣਗੇ। ਘਰੇਲੂ ਗੈਸ ਖਪਤਕਾਰਾਂ ਨੂੰ ਗੈਸ ਸਲੰਡਰ ਦੀ ਸੋਖੀ ਸਪਲਾਈ ਮੁਹਈਆ ਕਰਵਾਉਣ ਦੇ ਮਕਸਦ ਨਾਲ ਗੈਸ ਕੰਪਨੀਆਂ ਵੱਲੋਂ ਦੇਸ਼ ਦੇ 100 ਜਿਲ੍ਹਿਆਂ ਵਿੱਚ ਪੋਰਟੇਬਿਲਿਟੀ ਸੇਵਾ ਸ਼ੁਰੂ ਕੀਤੀ ਗਈ ਹੈ ਇਹਨਾਂ ਵਿੱਚੋਂ 55 ਜਿਲ੍ਹਿਆਂ ਵਿੱਚ ਇਸ ਸਮੇਂ ਇਸ ਸੇਵਾ ਨੂੰ ਹਰੀ ਝੰਡੀ ਦਿਖਾ ਦਿੱਤੀ ਗਈ ਹੈ।