ਚੰਡੀਗੜ੍ਹ: ਪੰਜਾਬ ਦੇ ਵਿੱਚ ਗੈਂਗਸਟਰਜ਼ ਦੀਆਂ ਘਟਨਾਵਾਂ ਬਹੁਤ ਵਧ ਰਹੀਆਂ ਹਨ, ਜਿਸ ਕਰਕੇ ਅੱਜਕੱਲ੍ਹ ਕਾਂਗਰਸ ਤੇ ਖਾਸ ਤੌਰ ਤੇ ਨਵਜੋਤ ਸਿੰਘ
ਸਿੱਧੂ ਇਹਦੇ ਬਾਰੇ ਬਹੁਤ ਜ਼ਿਆਦਾ ਬਿਆਨ ਦੇ ਰਹੇ ਹਨ, ਇਸ ਤੇ ਐਕਸ਼ਨ ਲੈਂਦੇ ਹੋਏ ਭਗਵੰਤ ਮਾਨ ਨੇ ਅੱਜ ਉੱਚ ਪੱਧਰੀ ਪੱਧਰੀ ਮੀਟਿੰਗ ਕੀਤੀ ਤੇ
ਵੱਡੇ ਫੈਸਲੇ ਲੈਂਦੇ ਹੋਏ ਐਂਟੀ ਗੈਂਗਸਟਰ ਟਾਕਸ ਫੋਰਸ ਦਾ ਗਠਨ ਕੀਤਾ ਹੈ।
ਉਨ੍ਹਾਂ ਨੇ ਆਪਣੇ ਟਵਿੱਟਰ ਅਕਾਉਂਟ ਤੇ ਲਿਖਿਆ
ਅੱਜ ਸਾਰੇ ਪੁਲੀਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਗੈਂਗਸਟਰਾਂ ਖ਼ਿਲਾਫ਼ ਵੱਡੇ ਪੱਧਰ ’ਤੇ ਕਾਰਵਾਈ ਦੀ ਅਗਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ।
ਹਾਲ ਹੀ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਗਠਨ ਦੇ ਆਦੇਸ਼ ਵੀ ਦਿੱਤੇ ਗਏ ਹਨ। ਸਾਡੀ ਸਰਕਾਰ ਪੰਜਾਬ ਵਿੱਚ ਅਮਨ-ਕਾਨੂੰਨ ਬਣਾਈ ਰੱਖਣ
ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬਹੁਤ ਗੰਭੀਰ ਹੈ।
https://twitter.com/BhagwantMann/status/1512063665062957064?t=yFwmmOqEHXgbJkJUrSNHPg&s=19