Wednesday, April 02, 2025

Punjab

ਨਵਜੋਤ ਸਿੱਧੂ ਨੇ ਵਾਅਦਾ ਨਿਭਾਉਂਦਿਆਂ ਚੁੱਕਿਆ ਇਹ ਕਦਮ

August 15, 2021 04:11 PM

ਪੰਜਾਬ ਕਾਂਗਰਸ ਭਵਨ 'ਚ ਲਗਾਇਆ ਬਿਸਤਰ


ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਵਾਅਦਿਆਂ ਅਨੁਸਾਰ ਚੰਡੀਗੜ੍ਹ ਕਾਂਗਰਸ ਦੀ ਇਮਾਰਤ ਵਿੱਚ ਬਿਸਤਰਾ ਲਗਾ ਦਿੱਤਾ ਹੈ। ਸਿੱਧੂ ਲਈ ਨਵਾਂ ਬਿਸਤਰਾ ਖਰੀਦਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 23 ਜੁਲਾਈ ਨੂੰ ਨਵਜੋਤ ਸਿੱਧੂ ਨੇ ਸੂਬੇ ਦੇ ਮੁਖੀ ਬਣਨ ਦੇ ਨਾਲ ਹੀ ਕਾਂਗਰਸ ਭਵਨ ਵਿੱਚ ਬਿਸਤਰਾ ਸਥਾਪਤ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ 15 ਅਗਸਤ ਤੋਂ ਮੇਰਾ ਬਿਸਤਰਾ ਕਾਂਗਰਸ ਭਵਨ ਵਿੱਚ ਹੀ ਹੋਵੇਗਾ। ਜ਼ਿਕਰਯੋਗ ਹੈ ਕਿ ਸਿੱਧੂ ਦੂਸਰੇ ਕਾਂਗਰਸ ਮੁਖੀ ਹੋਣਗੇ ਜਿਨ੍ਹਾਂ ਕੋਲ ਪਾਰਟੀ ਭਵਨ ਵਿੱਚ ਬਿਸਤਰਾ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਪ੍ਰਧਾਨ ਹੁੰਦਿਆਂ ਕਾਂਗਰਸ ਭਵਨ ਵਿੱਚ ਆਪਣਾ ਬਿਸਤਰਾ ਲਗਾ ਦਿੱਤਾ ਸੀ।

Have something to say? Post your comment