Friday, April 04, 2025

Punjab

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀਆਂ ਤੁਕਾਂ ਦੀ ਦੁਰਵਰਤੋਂ ਵਿਰੁਧ ਪਰਚਾ ਦਰਜ

August 14, 2021 04:00 PM

ਜ਼ੀਰਕਪੁਰ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਤੁਕਾਂ ਦੀ ਦੁਰਵਰਤੋਂ ਕਰਨ ਵਿਰੁਧ ਸਿੱਖ ਆਗੂਆਂ ਨੇ ਜ਼ੀਰਕਪੁਰ ਵਿਖੇ ਢਾਬੇ ਦੇ ਮਾਲਕ ਵਿਜੇ ਕੁਮਾਰ ਉਰਫ਼ ਸੋਨੂ ਸੇਠੀ ਵਿਰੁਧ ਸ਼ਿਕਾਇਤ ਦਿਤੀ ਸੀ ਅਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਤਾਜਾ ਮਿਲੀ ਜਾਣਕਾਰੀ ਅਨੁਸਾਰ ਸੇਠੀ ਨੇ ਆਪਣੇ ਢਾਬੇ ’ਤੇ ਬੁੱਧਵਾਰ ਨੂੰ ਔਰਤਾਂ ਲਈ ਆਯੋਜਿਤ ਤੀਆਂ ਦੇ ਤਿਉਹਾਰ ਮੌਕੇ ਪਵਿੱਤਰ ਗੁਰਬਾਣੀ ਦੀਆਂ ਤੁਕਾਂ ’ਤੇ ਗਿੱਧਾ ਪਾਇਆ ਸੀ ਜਿਸ ਤੋਂ ਬਾਅਦ ਇਹ ਵੀਡਿਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ ਗਈ ਸੀ ਜਿਸ ਨੂੰ ਦੇਖਣ ਤੋਂ ਬਾਅਦ ਸਿੱਖ ਸੰਗਤ ਵਿੱਚ ਰੋਸ ਪਾਇਆ ਜਾ ਰਿਹਾ ਸੀ।
ਮਾਮਲੇ ਸੰਬਧੀ ਅਕਾਲ ਯੂਥ ਜਥੇਬੰਦੀ ਦੇ ਜਸਵਿੰਦਰ ਸਿੰਘ ਰਾਜਪੁਰਾ ਨੇ ਦੱਸਿਆ ਕਿ ਸਥਾਨਕ ਸੇਠੀ ਢਾਬੇ ਦੇ ਮਾਲਕ ਸੋਨੂ ਸੇਠੀ ਵੱਲੋਂ ਬੀਤੇ ਬੁੱਧਵਾਰ ਨੂੰ ਔਰਤਾਂ ਲਈ ਤੀਆਂ ਦੇ ਤਿਉਹਾਰ ਮੌਕੇ ਆਯੋਜਿਤ ਇਕ ਪ੍ਰੋਗਰਾਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀਆਂ ਤੁਕਾਂ ਦੀ ਗਾਣੇ ਦੇ ਰੂਪ ਵਿੱਚ ਵਰਤੋਂ ਕਰ ਔਰਤਾਂ ਨੂੰ ਨਚਾਇਆ ਗਿਆ ਜਿਸ ਕਾਰਨ ਸਮੁੱਚੀ ਸਿੱਖ ਸੰਗਤ ਵਿੱਚ ਉਕਤ ਵਿਅਕਤੀ ਦੇ ਇਸ ਕ੍ਰਿਤ ਤੇ ਉਸ ਪ੍ਰਤੀ ਧਾਰਮਿਕ ਭਾਵਨਾਵਾਂ ਨੂੰ ਦੇਸ਼ ਪਹੁੰਚਾਉਣ ਤੇ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਸੇਠੀ ਢਾਬੇ ਦੇ ਮਾਲਕ ਸੋਨੂ ਸੇਠੀ ਵੱਲੋਂ ਨਾ ਕੇਵਲ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਦਰਜ ਤੁਕਾਂ ਦੀ ਗਲਤ ਵਰਤੋਂ ਕੀਤੀ ਗਈ ਬਲਕਿ ਇਸ ਦੀ ਵੀਡਿਓ ਬਣਾ ਕੇ ਇਸ ਨੂੰ ਫੋਕੀ ਸੋਹਰਤ ਖੱਟਣ ਲਈ ਸੋਸਲ ਮੀਡੀਆ ਤੇ ਵੀ ਪਾਈ ਗਈ।
ਉਨ੍ਹਾਂ ਢਾਬਾ ਮਾਲਕ ਵਿਰੁਧ ਧਾਰਾ 295-ਏ ਸਮੇਤ ਹੋਰ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਨ ਦੀ ਮੰਗ ਵੀ ਕੀਤੀ। ਜਿਕਰਯੋਗ ਹੈ ਕਿ 2020 ਵਿੱਚ ਕੋਰੋਨਾ ਕਾਲ ਵਿੱਚ ਵੀ ਇਸੇ ਢਾਬਾ ਮਾਲਕ ਨੇ ਚੰਡੀਗੜ੍ਹ ਦੀ ਸੁਖਨਾ ਝੀਲ ’ਤੇ ਹਿੰਦੂ ਦੇਵੀ ਦੇਵਤਿਆਂ ਦਾ ਭੇਸ਼ ਧਾਰਨ ਕਰ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲੱਗੇ ਸਨ। ਇਸ ਸੰਬੰਧੀ ਗੱਲ ਕਰਨ ਤੇ ਜ਼ੀਰਕਪੁਰ ਥਾਣੇ ਦੇ ਐਸਐਚਓ ਇੰਸਪੈਕਟਰ ਓਂਕਾਰ ਸਿੰਘ ਬਰਾੜ ਤੇ ਦੱਸਿਆ ਕਿ ਸਿੱਖ ਜੱਥੇਬੰਦੀ ਅਕਾਲ ਯੂਥ ਦੀ ਸ਼ਿਕਾਇਤ ਤੇ ਸੋਨੂ ਸੇਠੀ ਖ਼ਿਲਾਫ਼ ਧਾਰਾ 295-ਏ ਦੇ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

Have something to say? Post your comment