Sunday, December 22, 2024

Punjab

Punjab Police: ਅਸਲ੍ਹਾ ਬਰਾਮਦ ਕਰਨ ਜੰਗਲ ਗਈ ਪੁਲਿਸ 'ਤੇ ਮੁਲਜ਼ਮ ਨੇ ਕੀਤੀ ਫਾਇਰਿੰਗ, ਪੁਲਿਸ ਨੇ ਕੀਤੀ ਜਵਾਬੀ ਕਾਰਵਾਈ, ਹੋਇਆ ਜ਼ਖਮੀ

November 21, 2024 02:01 PM

Punjab News: ਮੋਗਾ 'ਚ ਵੀਰਵਾਰ ਦੀ ਸਵੇਰ ਨੂੰ ਮੋਗਾ ਪੁਲਿਸ ਬੁੱਧਵਾਰ ਨੂੰ ਉੱਤਰਾਖੰਡ ਤੋਂ ਫੜੇ ਗਏ ਦੋਸ਼ੀ ਸੁਨੀਲ ਬਾਬਾ ਦੇ ਨਾਲ ਐਮ.ਪੀ ਬਸਤੀ ਦੇ ਜੰਗਲ 'ਚ ਹਥਿਆਰ ਬਰਾਮਦ ਕਰਨ ਗਈ ਸੀ। ਉਥੇ ਮੁਲਜ਼ਮਾਂ ਨੇ ਲੁਕੇ ਹਥਿਆਰ ਤੋਂ ਪੁਲਿਸ 'ਤੇ ਦੋ ਗੋਲੀਆਂ ਚਲਾਈਆਂ। ਪੁਲਿਸ ਨੇ ਵੀ ਜਵਾਬੀ ਕਾਰਵਾਈ ਵਿੱਚ ਦੋ ਗੋਲੀਆਂ ਚਲਾਈਆਂ। ਇਸ ਵਿੱਚ ਇੱਕ ਗੋਲੀ ਮੁਲਜ਼ਮ ਦੀ ਲੱਤ ਵਿੱਚ ਲੱਗੀ। ਉਸ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ ਹੈ।

ਪੁਲਿਸ ਨੇ ਮੌਕੇ ਤੋਂ ਦੋ ਪਿਸਤੌਲ ਅਤੇ 20 ਕਾਰਤੂਸ ਬਰਾਮਦ ਕੀਤੇ ਹਨ। ਸੁਨੀਲ ਬਾਬਾ ਖਿਲਾਫ 17 ਅਪਰਾਧਿਕ ਮਾਮਲੇ ਦਰਜ ਹਨ। ਮੋਗਾ ਦੇ ਐਸਐਸਪੀ ਅਜੇ ਗਾਂਧੀ ਨੇ ਦੱਸਿਆ ਕਿ ਮੁਲਜ਼ਮ ਸੁਨੀਲ ਕੁਮਾਰ ਉਰਫ਼ ਬਾਬਾ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ। ਸੁਨੀਲ ਕੁਮਾਰ ਨੂੰ ਮੋਗਾ ਪੁਲਿਸ ਨੇ ਬੁੱਧਵਾਰ ਨੂੰ ਉਤਰਾਖੰਡ ਦੇ ਦੇਹਰਾਦੂਨ ਤੋਂ ਗ੍ਰਿਫਤਾਰ ਕੀਤਾ ਸੀ।

ਸੁਨੀਲ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਐਮਪੀ ਬਸਤੀ ਦੇ ਇੱਕ ਜੰਗਲ ਵਿੱਚ ਇੱਕ ਪੁਰਾਣੀ ਇਮਾਰਤ ਵਿੱਚ ਕੁਝ ਹਥਿਆਰ ਛੁਪਾਏ ਹੋਏ ਸਨ। ਵੀਰਵਾਰ ਸਵੇਰੇ ਜਦੋਂ ਪੁਲਿਸ ਮੁਲਜ਼ਮ ਸੁਨੀਲ ਦੇ ਨਾਲ ਐਮਪੀ ਬਸਤੀ ਵਿੱਚ ਹਥਿਆਰ ਬਰਾਮਦ ਕਰਨ ਗਈ ਤਾਂ ਮੁਲਜ਼ਮ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ 'ਤੇ ਵੀ ਗੋਲੀਆਂ ਚਲਾਈਆਂ। ਇਸ 'ਤੇ ਪੁਲਸ ਨੇ ਵੀ ਜਵਾਬੀ ਕਾਰਵਾਈ 'ਚ ਗੋਲੀਬਾਰੀ ਕੀਤੀ।

ਮੁਲਜ਼ਮ ਦੀ ਇੱਕ ਲੱਤ ਵਿੱਚ ਗੋਲੀ ਲੱਗੀ ਸੀ। ਉਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਮੁਲਜ਼ਮ ਸੁਨੀਲ ਕੋਲੋਂ ਦੋ ਪਿਸਤੌਲ ਅਤੇ 20 ਕਾਰਤੂਸ ਵੀ ਬਰਾਮਦ ਹੋਏ ਹਨ। ਉਸ ਨੇ 15 ਤਰੀਕ ਨੂੰ ਮੋਗਾ 'ਚ ਦੋ ਭਰਾਵਾਂ 'ਤੇ ਗੋਲੀਆਂ ਚਲਾਈਆਂ ਸਨ ਅਤੇ ਪੁਲਿਸ ਨੇ ਉਸ ਦੀ ਭਾਲ ਕਰਦੇ ਹੋਏ ਬੁੱਧਵਾਰ ਨੂੰ ਉੱਤਰਾਖੰਡ ਤੋਂ ਉਸ ਨੂੰ ਫੜਨ 'ਚ ਸਫਲਤਾ ਹਾਸਲ ਕੀਤੀ ਸੀ।

Have something to say? Post your comment