Thursday, April 03, 2025

Punjab

Anil Joshi: ਅਕਾਲੀ ਦਲ ਨੂੰ ਇੱਕ ਹੋਰ ਝਟਕਾ: ਸੀਨੀਅਰ ਆਗੂ ਅਨਿਲ ਜੋਸ਼ੀ ਨੇ ਛੱਡੀ, ਕਿਹਾ- ਸਿਰਫ ਪੰਥਕ ਰਾਜਨੀਤੀ ਕਰ ਰਹੀ ਪਾਰਟੀ

November 20, 2024 03:43 PM

Anil Joshi Resigned From Akali Dal: ਸੀਨੀਅਰ ਆਗੂ ਅਨਿਲ ਜੋਸ਼ੀ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਸੌਂਪ ਦਿੱਤਾ ਹੈ।

ਅਨਿਲ ਜੋਸ਼ੀ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦਾ ਅਕਾਲੀ ਦਲ ਪ੍ਰਤੀ ਜੋ ਵਿਜ਼ਨ ਸੀ, ਉਹ ਹੁਣ ਖਤਮ ਹੋ ਗਿਆ ਹੈ ਅਤੇ ਸੁਖਬੀਰ ਸਿੰਘ ਬਾਦਲ ਵੀ ਇਸ ਵੱਲ ਧਿਆਨ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਭਾਈਚਾਰਕ ਸਾਂਝ ਨੂੰ ਬੜ੍ਹਾਵਾ ਦੇਣ ਲਈ ਕੋਈ ਚਰਚਾ ਜਾਂ ਯਤਨ ਨਹੀਂ ਕੀਤੇ ਜਾ ਰਹੇ ਹਨ। ਜੋਸ਼ੀ ਨੇ ਅੱਗੇ ਟਿੱਪਣੀ ਕੀਤੀ ਕਿ ਅਕਾਲੀ ਦਲ ਹੁਣ ਸਿਰਫ ਪੰਥਕ ਰਾਜਨੀਤੀ 'ਤੇ ਕੇਂਦਰਿਤ ਹੈ ਅਤੇ ਆਪਣੀ ਸਿਆਸੀ ਪਹੁੰਚ 'ਚ ਉਲਝਿਆ ਨਜ਼ਰ ਆ ਰਿਹਾ ਹੈ।

2012-17 ਦੌਰਾਨ ਅਕਾਲੀ ਸਰਕਾਰ ਦੇ ਕਾਰਜਕਾਲ 'ਚ ਸੰਭਾਲੇ ਇਹ ਅਹੁਦੇ
ਅਨਿਲ ਜੋਸ਼ੀ ਅਕਾਲੀ-ਭਾਜਪਾ ਸਰਕਾਰ (2012-2017) ਦੌਰਾਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਸਨ। ਉਨ੍ਹਾਂ ਨੂੰ 2021 'ਚ ਕਿਸਾਨਾਂ ਦੇ ਮੁੱਦੇ 'ਤੇ ਭਾਜਪਾ ਦੇ ਖਿਲਾਫ ਜਾਣ ਕਾਰਨ ਪਾਰਟੀ 'ਚੋਂ ਕੱਢ ਦਿੱਤਾ ਗਿਆ ਸੀ। ਭਾਜਪਾ ਤੋਂ ਕੱਢੇ ਜਾਣ ਤੋਂ ਬਾਅਦ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਕਿਹਾ ਸੀ ਕਿ ਉਹ ਹੁਣ ਕਿਸੇ ਸਿਆਸੀ ਪਾਰਟੀ ਨਾਲ ਸਬੰਧਤ ਨਹੀਂ ਹਨ। ਜੇਕਰ ਉਨ੍ਹਾਂ ਨੂੰ ਇਜਾਜ਼ਤ ਮਿਲਦੀ ਹੈ ਤਾਂ ਉਹ ਦਿੱਲੀ ਬਾਰਡਰ 'ਤੇ ਜਾ ਕੇ ਕਿਸਾਨਾਂ ਦੇ ਜਜ਼ਬੇ ਨੂੰ ਸਲਾਮ ਕਰਨਗੇ। ਹਾਲਾਂਕਿ ਕੁਝ ਦਿਨਾਂ ਬਾਅਦ ਉਹ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।

ਆਤਮ ਨਿਰੀਖਣ ਤੋਂ ਬਾਅਦ ਦਿੱਤਾ  ਅਸਤੀਫਾ
ਜੋਸ਼ੀ ਨੇ ਆਪਣੇ ਅਸਤੀਫੇ 'ਚ ਕਿਹਾ ਹੈ ਕਿ ਉਹ ਪਾਰਟੀ 'ਚ ਖੁਦ ਨੂੰ ਗਲਤ ਸਮਝ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਅਕਾਲੀ ਦਲ ਵਿੱਚ ਇਸ ਲਈ ਸ਼ਾਮਲ ਹੋਏ ਸਨ ਕਿਉਂਕਿ ਪਾਰਟੀ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਲਈ ਖੜ੍ਹੀ ਸੀ ਪਰ ਹੁਣ ਅਜਿਹਾ ਨਹੀਂ ਲੱਗਦਾ। ਉਨ੍ਹਾਂ ਨੂੰ ਅਕਾਲੀ ਦਲ ਵਿੱਚ ਆਪਣੇ ਲਈ ਕੋਈ ਥਾਂ ਨਜ਼ਰ ਨਹੀਂ ਆਉਂਦੀ। ਉਨ੍ਹਾਂ ਦਾ ਉਦੇਸ਼ ਲੋਕਾਂ ਦਾ ਵਿਕਾਸ ਸੀ। ਆਤਮ ਨਿਰੀਖਣ ਤੋਂ ਬਾਅਦ ਉਹ ਇਸ ਨਤੀਜੇ 'ਤੇ ਪਹੁੰਚੇ ਕਿ ਹੁਣ ਪਾਰਟੀ 'ਚ ਬਣੇ ਰਹਿਣਾ ਅਸੰਭਵ ਹੈ। ਜੋਸ਼ੀ ਨੇ ਆਪਣੇ ਅਸਤੀਫੇ 'ਚ ਲਿਖਿਆ ਹੈ ਕਿ ਪਾਰਟੀ 'ਚ ਅਸਲ ਮੁੱਦਿਆਂ 'ਤੇ ਗੱਲ ਨਹੀਂ ਕੀਤੀ ਜਾ ਰਹੀ ਹੈ। ਹੁਣ ਪਾਰਟੀ ਸਿਰਫ਼ ਧਰਮ ਅਤੇ ਸੰਪਰਦਾਇਕ ਏਜੰਡੇ ਵਿੱਚ ਹੀ ਉਲਝੀ ਹੋਈ ਹੈ।

ਅੰਮ੍ਰਿਤਸਰ ਉੱਤਰੀ ਸੀਟ ਤੋਂ ਸਾਬਕਾ ਵਿਧਾਇਕ
ਅਨਿਲ ਜੋਸ਼ੀ ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਸੀਟ ਤੋਂ ਸਾਬਕਾ ਵਿਧਾਇਕ ਹਨ। ਉਨ੍ਹਾਂ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਭਾਜਪਾ ਨਾਲ ਕੀਤੀ ਸੀ। ਉਹ ਖੇਤੀ ਕਾਨੂੰਨਾਂ ਦੇ ਸਮੇਂ ਪਾਰਟੀ ਦੇ ਖਿਲਾਫ ਖੜੇ ਸਨ।

Have something to say? Post your comment