ਬਰਨਾਲਾ: ਪਿਛਲੇ ਦਿਨੀ ਪੰਜਾਬ ਵਿਚ ਇਕ ਮਾਮਲਾ ਉਜਾਗਰ ਹੋਇਆ ਸੀ ਜਿਸ ਵਿਚ ਕੈਨੇਡਾ ਗਈ ਲਾੜੀ ਨੇ ਬਰਨਾਲਾ ਦੇ ਲਾੜੇ ਨੂੰ ਆਪਣੇ ਕੋਲ ਕੈਨੇਡਾ ਬੁਲਾਉਣ ਤੋਂ ਮਨਾਂ ਕਰ ਦਿਤਾ ਸੀ ਅਤੇ ਸਦਮੇ ਕਾਰਨ ਲੜਕਾ ਖੁਦਕੁਸ਼ੀ ਕਰ ਗਿਆ ਸੀ। ਇਹ ਮਾਮਲਾ ਵੂਮਨ ਸੈਲ ਦੀ ਚਿਅਰਪਰਸਨ ਮਨੀਸ਼ਾ ਗੁਲਾਟੀ ਨੇ ਕੈਨੇਡਾ ਹਾਈਕਮਾਂਡ ਕੋਲ ਚੁੱਕਿਆ ਸੀ। ਹੁਣ ਇਸੇ ਮਾਮਲੇ ਵਿਚ ਲਵਪ੍ਰੀਤ ਉਰਫ ਲਾਡੀ ਧਨੌਲਾ ਖੁਦਕੁਸ਼ੀ ਮਾਮਲੇ ਵਿਚ ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ਕੈਨੇਡਾ ਖ਼ਿਲਾਫ਼ ਬਰਨਾਲਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਬਰਨਾਲਾ ਦੇ ਥਾਣਾ ਧਨੌਲਾ 'ਚ ਮੁਕੱਦਮਾ ਨੰਬਰ 97 ਧਾਰਾ 420 ਅਧੀਨ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ । ਇਹ ਮੁਕੱਦਮਾ ਲਵਪ੍ਰੀਤ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ