Wednesday, April 02, 2025

Punjab

Ferozepur News: ਫਿਰੋਜ਼ਪੁਰ 'ਚ ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਹਵਾਈ ਫਾਇਰ ਕਰਦਿਆਂ ਦੁਲਹਨ ਦੇ ਸਿਰ 'ਚ ਲੱਗੀ ਗੋਲੀ

November 11, 2024 05:27 PM

Ferozepur Crime News: ਫ਼ਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਵਿੱਚ ਐਤਵਾਰ ਨੂੰ ਵਿਆਹ ਦੀਆਂ ਖੁਸ਼ੀਆਂ ਉਦੋਂ ਮਾਤਮ 'ਚ ਬਦਲ ਗਈਆਂ, ਜਦੋਂ ਕੁੜੀ ਦੀ ਡੋਲੀ ਤੁਰਨ ਵੇਲੇ ਸਕੇ ਭਰਾ ਨੇ ਹਵਾਈ ਕੀਤੇ। ਇਸ ਦੌਰਾਨ ਹਵਾਈ ਫਾਇਰ ਦਰਮਿਆਨ ਇੱਕ ਗੋਲੀ ਵਿਆਹ ਵਾਲੀ ਕੁੜੀ ਦੇ ਸਿਰ 'ਚ ਜਾ ਲੱਗੀ। ਸਿਰ 'ਚ ਗੋਲੀ ਲੱਗਣ ਨਾਲ ਲਾੜੀ ਗੰਭੀਰ ਜ਼ਖਮੀ ਹੋ ਗਈ। ਗੋਲੀਬਾਰੀ ਕਾਰਨ ਵਿਆਹ ਸਮਾਗਮ 'ਚ ਹਫੜਾ-ਦਫੜੀ ਮਚ ਗਈ। ਲਾੜੀ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੇ ਦੱਸਿਆ ਕਿ ਪਿੰਡ ਹਾਸ਼ਮ ਤੂਤ ਵਾਸੀ ਬਾਜ ਸਿੰਘ ਦੇ ਘਰ ਵਿਆਹ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਵਿਆਹ ਮੌਕੇ ਘਰ 'ਚ ਮਹਿਮਾਨ ਇਕੱਠੇ ਹੋਏ ਸਨ। ਬਾਜ ਸਿੰਘ ਦੀ ਲੜਕੀ ਬਲਜਿੰਦਰ ਕੌਰ ਦਾ ਰਿਸ਼ਤਾ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸਰਹਾਲੀ ਕਲਾਂ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨਾਲ ਤੈਅ ਹੋਇਆ ਸੀ। ਬਲਜਿੰਦਰ ਕੌਰ ਦੇ ਵਿਆਹ ਦਾ ਜਸ਼ਨ ਮਨਾਉਣ ਲਈ ਰਿਸ਼ਤੇਦਾਰ ਹਵਾ ਵਿੱਚ ਗੋਲੀਆਂ ਚਲਾ ਰਹੇ ਸਨ। ਅਚਾਨਕ ਇੱਕ ਗੋਲੀ ਲਾੜੀ ਦੇ ਸਿਰ ਵਿੱਚ ਜਾ ਲੱਗੀ। ਗੋਲੀਬਾਰੀ ਕਾਰਨ ਵਿਆਹ ਸਮਾਗਮ ਵਿੱਚ ਭਗਦੜ ਮੱਚ ਗਈ।

ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ
ਮਹਿਮਾਨਾਂ ਦੀ ਨਜ਼ਰ ਲਾੜੀ ਬਲਜਿੰਦਰ ਕੌਰ 'ਤੇ ਪਈ। ਬਲਜਿੰਦਰ ਕੌਰ ਗੰਭੀਰ ਜ਼ਖ਼ਮੀ ਹੋ ਗਈ। ਇਹ ਨਜ਼ਾਰਾ ਦੇਖ ਕੇ ਪਰਿਵਾਰਕ ਮੈਂਬਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੌਕੇ 'ਤੇ ਤੁਰੰਤ ਐਂਬੂਲੈਂਸ ਬੁਲਾਈ ਗਈ। ਪਰਿਵਾਰ ਨੇ ਐਂਬੂਲੈਂਸ ਦੀ ਮਦਦ ਨਾਲ ਲਾੜੀ ਨੂੰ ਨਿੱਜੀ ਹਸਪਤਾਲ ਪਹੁੰਚਾਇਆ।

ਹਵਾਈ ਫਾਇਰ ਕਰਦਿਆਂ ਸਕੇ ਭਰਾ ਤੋਂ ਚੱਲੀ ਗੋਲੀ ਲਾੜੀ ਦੇ ਸਿਰ 'ਚ ਵੱਜੀ
ਹਸਪਤਾਲ ਵਿੱਚ ਲਾੜੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਡਾਕਟਰ ਬਲਜਿੰਦਰ ਕੌਰ ਦਾ ਇਲਾਜ ਕਰ ਰਹੇ ਹਨ। ਇਸ ਘਟਨਾ ਤੋਂ ਪਰਿਵਾਰਕ ਮੈਂਬਰ ਬੇਹੱਦ ਦੁਖੀ ਹਨ। ਮਹਿਮਾਨ ਬਲਜਿੰਦਰ ਕੌਰ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕਰ ਰਹੇ ਹਨ। ਮੌਕੇ ’ਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ। ਉਪ ਪੁਲਿਸ ਕਪਤਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

Have something to say? Post your comment