Punjab Weather News: ਪੰਜਾਬ ਵਿੱਚ ਮੌਸਮ ਨੇ ਕਰਵਟ ਲੈ ਲਈ ਹੈ ਅਤੇ ਠੰਡ ਵਧਣ ਲੱਗੀ ਹੈ। ਫਿਲਹਾਲ ਕਈ ਥਾਵਾਂ ਉੱਪਰ ਇਸਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਜਿਵੇਂ ਕਿ ਹੁਣ ਸਵੇਰੇ ਅਤੇ ਸ਼ਾਮ ਨੂੰ ਠੰਡ ਦਾ ਅਸਰ ਵੱਧਣਾ ਸ਼ੁਰੂ ਹੋ ਗਿਆ ਹੈ। ਲੋਕਾਂ ਨੇ ਸਵੇਰ-ਸ਼ਾਮ ਸਰਦੀਆਂ ਦੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਦਿਨ ਵੇਲੇ ਸੂਰਜ ਚਮਕਦਾ ਹੈ ਪਰ ਬੱਦਲਾਂ ਅਤੇ ਧੂੰਏਂ ਕਾਰਨ ਹਲਕੀ ਧੁੰਦ ਵਰਗਾ ਮਾਹੌਲ ਮਹਿਸੂਸ ਹੁੰਦਾ ਹੈ।
ਮੌਸਮ ਵਿਭਾਗ ਮੁਤਾਬਕ 12 ਨਵੰਬਰ ਤੋਂ ਬਾਅਦ ਹਲਕੀ ਬਾਰਿਸ਼ ਹੋ ਸਕਦੀ ਹੈ, ਜਿਸ ਨਾਲ ਠੰਡ ਵਧੇਗੀ।
ਜਾਣਕਾਰੀ ਲਈ ਦੱਸ ਦੇਈਏ ਕਿ ਪਰਾਲੀ ਸਾੜਨ ਦੇ ਵਧਦੇ ਮਾਮਲਿਆਂ ਕਾਰਨ ਹਵਾ ਦੀ ਗੁਣਵੱਤਾ ਵਿਗੜ ਗਈ ਹੈ। ਇਸਦੇ ਨਾਲ ਹੀ ਜਲੰਧਰ ਵਿੱਚ ਏ.ਕਿਊ.ਆਈ 174 ਹੈ। 3 ਤੋਂ 5 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਨਵੰਬਰ ਦੇ ਆਖਰੀ ਹਫਤੇ ਤੋਂ ਠੰਡ ਸਭ ਤੋਂ ਵੱਧ ਪ੍ਰਭਾਵਿਤ ਕਰੇਗੀ। ਇਸ ਸਮੇਂ ਦਿਨ ਦਾ ਤਾਪਮਾਨ 29 ਡਿਗਰੀ ਅਤੇ ਰਾਤ ਦਾ ਤਾਪਮਾਨ 15.5 ਡਿਗਰੀ ਦੇ ਆਸ-ਪਾਸ ਹੈ।
ਚੰਡੀਗੜ੍ਹ ਅਤੇ ਹੋਰ ਖੇਤਰਾਂ 'ਤੇ ਅਸਰ
ਪੰਜਾਬ ਅਤੇ ਹਰਿਆਣਾ ਤੋਂ ਉੱਠਦਾ ਪਰਾਲੀ ਦਾ ਧੂੰਆਂ ਚੰਡੀਗੜ੍ਹ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿੱਚ ਹਵਾ ਪ੍ਰਦੂਸ਼ਣ ਦਾ ਮੁੱਖ ਸਰੋਤ ਬਣ ਗਿਆ ਹੈ। ਇਸ ਕਾਰਨ ਚੰਡੀਗੜ੍ਹ ਦਾ ਹਵਾ ਗੁਣਵੱਤਾ ਸੂਚਕ ਅੰਕ ਵੀ ਗੰਭੀਰ ਸ਼੍ਰੇਣੀ ਵਿੱਚ ਪਹੁੰਚ ਗਿਆ ਹੈ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੇ ਪ੍ਰਦੂਸ਼ਣ ਕਾਰਨ ਸਾਹ ਦੀਆਂ ਸਮੱਸਿਆਵਾਂ ਅਤੇ ਫੇਫੜਿਆਂ ਦੀਆਂ ਬੀਮਾਰੀਆਂ ਖਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਦਿਲ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਵਿੱਚ ਵਧ ਸਕਦੀਆਂ ਹਨ।
ਚੰਡੀਗੜ੍ਹ ਸਮੇਤ ਪੰਜਾਬ ਦੇ ਸ਼ਹਿਰਾਂ ਦਾ ਤਾਪਮਾਨ
ਚੰਡੀਗੜ੍ਹ— ਸ਼ਨੀਵਾਰ ਨੂੰ ਤਾਪਮਾਨ 28.1 ਡਿਗਰੀ ਰਿਹਾ। ਅੱਜ ਤਾਪਮਾਨ 18 ਤੋਂ 29 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਸਵੇਰੇ ਹਲਕੀ ਧੁੰਦ ਛਾਈ ਰਹੇਗੀ, ਇਸ ਤੋਂ ਇਲਾਵਾ ਬਾਕੀ ਸਮੇਂ 'ਚ ਅਸਮਾਨ ਸਾਫ਼ ਰਹੇਗਾ।
ਅੰਮ੍ਰਿਤਸਰ— ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 26.5 ਡਿਗਰੀ ਦਰਜ ਕੀਤਾ ਗਿਆ। ਅੱਜ ਤਾਪਮਾਨ 17 ਤੋਂ 27 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਧੁੰਦ ਦਾ ਅਸਰ ਦੇਖਣ ਨੂੰ ਮਿਲੇਗਾ।
ਜਲੰਧਰ— ਬੀਤੀ ਸ਼ਾਮ ਤਾਪਮਾਨ 27.7 ਡਿਗਰੀ ਦਰਜ ਕੀਤਾ ਗਿਆ। ਅੱਜ ਤਾਪਮਾਨ 17 ਤੋਂ 27 ਡਿਗਰੀ ਦੇ ਵਿਚਕਾਰ ਰਹੇਗਾ। ਹਲਕੀ ਧੁੰਦ ਰਹੇਗੀ।
ਲੁਧਿਆਣਾ- ਸ਼ਨੀਵਾਰ ਸ਼ਾਮ ਨੂੰ ਤਾਪਮਾਨ 28.4 ਡਿਗਰੀ ਰਿਹਾ। ਅੱਜ ਤਾਪਮਾਨ 17 ਤੋਂ 28 ਡਿਗਰੀ ਦੇ ਵਿਚਕਾਰ ਰਹੇਗਾ। ਸਵੇਰੇ ਹਲਕੀ ਧੁੰਦ ਛਾਈ ਰਹੇਗੀ, ਬਾਕੀ ਸਮੇਂ 'ਚ ਅਸਮਾਨ ਸਾਫ਼ ਰਹੇਗਾ।
ਪਟਿਆਲਾ— ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਰਿਹਾ। ਅੱਜ ਤਾਪਮਾਨ 19 ਤੋਂ 29 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਸਵੇਰੇ ਹਲਕੀ ਧੁੰਦ ਛਾਈ ਰਹੇਗੀ, ਹੋਰ ਸਮੇਂ 'ਤੇ ਅਸਮਾਨ ਸਾਫ਼ ਰਹੇਗਾ।
ਮੋਹਾਲੀ— ਸ਼ਨੀਵਾਰ ਨੂੰ ਤਾਪਮਾਨ 27.6 ਡਿਗਰੀ ਰਿਹਾ। ਅੱਜ ਤਾਪਮਾਨ 18 ਤੋਂ 29 ਡਿਗਰੀ ਦੇ ਵਿਚਕਾਰ ਰਹੇਗਾ। ਸਵੇਰੇ ਹਲਕੀ ਧੁੰਦ ਛਾਈ ਰਹੇਗੀ, ਬਾਕੀ ਸਮੇਂ 'ਚ ਅਸਮਾਨ ਸਾਫ਼ ਰਹੇਗਾ।