Wednesday, April 02, 2025

Punjab

Pastor Deol Khojewala: ਪੰਜਾਬ ਦੇ ਮਸ਼ਹੂਰ ਪਾਸਟਰ ਦਿਓਲ ਖੋਜੇਵਾਲਾ ਦੇ ਪੁੱਤਰ ਨੂੰ ਅਗਵਾ ਕਰਨ ਦੀ ਧਮਕੀ, ਪਾਕਿਸਤਾਨ ਦੇ ਨੰਬਰ ਤੋਂ ਆਈ ਸੀ ਕਾਲ

November 06, 2024 10:20 PM

Pastor Deol KhojewalaThreat: ਪੰਜਾਬ ਦੇ ਕਪੂਰਥਲਾ ਦੇ ਪਿੰਡ ਖੋਜੇਵਾਲ ਵਿੱਚ ਸਥਿਤ ਓਪਨ ਡੋਰ ਚਰਚ ਦੇ ਪਾਸਟਰ ਹਰਪ੍ਰੀਤ ਸਿੰਘ ਦਿਓਲ ਦੇ ਨਾਬਾਲਗ ਪੁੱਤਰ ਨੂੰ ਸਕੂਲ ਵਿੱਚੋਂ ਅਗਵਾ ਕਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਨਾਬਾਲਿਗ ਬੇਟੇ ਦੀ ਦਾਦੀ ਦੇ ਫੋਨ 'ਤੇ ਪਾਕਿਸਤਾਨੀ ਨੰਬਰ ਤੋਂ ਆਈ ਕਾਲ 'ਚ ਦਿੱਤੀ ਗਈ ਸੀ। ਪੁਲਿਸ ਨੇ ਢਾਈ ਮਹੀਨੇ ਦੀ ਜਾਂਚ ਤੋਂ ਬਾਅਦ ਥਾਣਾ ਸਦਰ ਵਿੱਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਸਾਇੰਸ ਸਿਟੀ ਚੌਕੀ ਇੰਚਾਰਜ ਤੇ ਜਾਂਚ ਅਧਿਕਾਰੀ ਏਐਸਆਈ ਪਾਲ ਸਿੰਘ ਨੇ ਦੱਸਿਆ ਕਿ ਪਾਸਟਰ ਧਰਮਿੰਦਰ ਬਾਜਵਾ (ਵਾਈਸ ਚੇਅਰਮੈਨ ਪੈਂਤੀਕੋਸਟਲ ਕ੍ਰਿਸ਼ਚੀਅਨ ਕਮੇਟੀ ਪੰਜਾਬ) ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਪਿਛਲੇ 32 ਸਾਲਾਂ ਤੋਂ ਓਪਨ ਡੋਰ ਚਰਚ ਕਪੂਰਥਲਾ 'ਚ ਪ੍ਰਭੂ ਯਿਸੂ ਮਸੀਹ ਦੇ ਪ੍ਰਚਾਰ ਦੀ ਸੇਵਾ ਲਈ ਸਮਰਪਿਤ ਹੈ। ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਆਏ ਦਿਨ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਰਹਿੰਦੀਆਂ ਹਨ।

27 ਅਗਸਤ, 2024 ਨੂੰ, ਸਵੇਰੇ 10 ਵਜੇ, ਪਾਸਟਰ ਦਿਓਲ ਦੀ ਮਾਂ ਨੂੰ ਉਸਦੇ ਮੋਬਾਈਲ ਫੋਨ 'ਤੇ ਇੱਕ ਪਾਕਿਸਤਾਨੀ ਨੰਬਰ ਤੋਂ ਇੱਕ ਕਾਲ ਆਈ, ਜਿਸ ਵਿੱਚ ਇੱਕ ਅਣਪਛਾਤੇ ਵਿਅਕਤੀ ਨੇ ਹਰਪ੍ਰੀਤ ਦਿਓਲ ਦੇ ਨਾਬਾਲਗ ਪੁੱਤਰ ਨੂੰ ਸਕੂਲ ਤੋਂ ਅਗਵਾ ਕਰਨ ਅਤੇ ਉਸਨੂੰ ਆਪਣੇ ਨਾਲ ਲੈ ਜਾਣ ਦੀ ਧਮਕੀ ਦਿੱਤੀ। ਥਾਣਾ ਸਦਰ ਦੀ ਐਸਐਚਓ ਸੋਨਮਦੀਪ ਕੌਰ ਨੇ ਦੱਸਿਆ ਕਿ ਐਫਆਈਆਰ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Have something to say? Post your comment