Pathankot Woman's Love For Dogs: ਅਸੀਂ ਅਕਸਰ ਹੀ ਦੇਖਦੇ ਹਾਂ ਕਿ ਦਿਨੋਂ ਦਿਨ ਲੋਕਾਂ 'ਚ ਕੁੱਤੇ ਪਾਲਣ ਦਾ ਟਰੈਂਡ ਵਧਦਾ ਜਾ ਰਿਹਾ ਹੈ। ਕੱੁਤਿਆਂ ਪ੍ਰਤੀ ਲੋਕਾਂ ਦਾ ਪਿਆਰ ਤੇ ਦੀਵਾਨਗੀ ਹਰ ਕਿਤੇ ਦੇਖੀ ਜਾਂਦੀ ਹੈ, ਪਰ ਕੀ ਤੁਸੀਂ ਸੁਣਿਆ ਹੈ ਕਿ ਕੋਈ ਸ਼ਖਸ ਇਨ੍ਹਾਂ ਵੀ ਦੀਵਾਨਾ ਹੋ ਸਕਦਾ ਹੈ ਕਿ ਉਹ ਆਪਣੀ ਕੋਠੀ ਹੀ ਕੁੱਤਿਆਂ ਦੇ ਨਾਮ ਕਰ ਦੇਵੇ।
ਪਠਾਨਕੋਟ ਦੀ ਸੋਨੀਆ ਚੌਧਰੀ ਨਾਂ ਦੀ ਮਹਿਲਾ ਨੇ ਇਸੇ ਤਰ੍ਹਾਂ ਦੀ ਮਿਸਾਲ ਪੇਸ਼ ਕੀਤੀ ਹੈ। ਜੇ ਅਸੀਂ ਕੁੱਤਿਆਂ ਨੂੰ ਪਿਆਰ ਕਰਦੇ ਹਾਂ ਤਾਂ ਘਰ ਵਿੱਚ ਕੋਈ ਬ੍ਰੀਡ ਡੌਗ ਲੈਕੇ ਆਪਣੇ ਆਪ ਨੂੰ ਡੌਗ ਲਵਰ ਅਖਵਾਉਂਦੇ ਹਾਂ। ਪਰ ਸੋਨੀਆ ਨੇ ਆਪਣੀ ਸ਼ਾਨਦਾਰ ਕੋਠੀ ਵਿੱਚ 500 ਤੋਂ ਵੀ ਜ਼ਿਆਦਾ ਕੁੱਤੇ ਰੱਖੇ ਹੋਏ ਹਨ, ਇਹੀ ਨਹੀਂ ਸੋਨੀਆ ਕੁੱਤਿਆਂ ਲਈ ਇੱਕ ਸ਼ੈਲਟਰ ਹੋਮ ਵੀ ਬਣਵਾ ਰਹੀ ਹੈ। ਜਿਸ ਵਿੱਚ 800 ਤੋਂ ਵੀ ਜ਼ਿਆਦਾ ਕੁੱਤੇ ਰੱਖਣ ਦੀ ਸਮਰੱਥਾ ਹੋਵੇਗੀ।
ਸੋਨੀਆ ਚੌਧਰੀ 'ਵਾਇਸਲੈੱਸ ਵਾਇਸ ਫਾਊਂਡੇਸ਼ਨ' ਨਾਮ ਦੀ ਆਪਣੀ ਇੱਕ ਸੰਸਥਾ ਚਲਾ ਰਹੀ ਹੈ, ਜੋ ਕਿ ਕੁੱਤਿਆਂ ਦੀ ਸੇਵਾ ਵਿੱਚ ਸਰਗਰਮ ਹੈ। ਅਜਿਹਾ ਨਹੀਂ ਹੈ ਕਿ ਇਹ ਸੰਸਥਾ ਸਿਰਫ ਕੁੱਤਿਆਂ ਲਈ ਹੀ ਹੈ, ਪਰ ਇਸ ਸੰਸਥਾ 'ਚ ਤੁਹਾਨੂੰ ਕਈ ਹੋਰ ਰੈਸਕਿਊ ਕੀਤੇ ਜਾਨਵਰ ਵੀ ਮਿਲ ਜਾਣਗੇ, ਪਰ ਸੋਨੀਆ ਚੌਧਰੀ ਦਾ ਕੁੱਤਿਆਂ ਨਾਲ ਪਿਆਰ ਹੋਣ ਕਾਰਨ ਉਹ ਕੁੱਤਿਆਂ ਦੀ ਸੇਵਾ ਲਈ ਜ਼ਿਆਦਾ ਸਰਗਰਮ ਹੈ।
ਦੱਸ ਦਈਏ ਵਾਇਸਲੈੱਸ ਵਾਇਸ ਫਾਊਂਡੇਸ਼ਨ ਦੇ ਯੂਟਿਊਬ, ਇੰਸਟਾਗ੍ਰਾਮ, ਫੇਸਬੁੱਕ ਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵੀ ਅਕਾਊਂਟ ਹਨ, ਜਿਨ੍ਹਾਂ ਨਾਲ ਲੱਖਾਂ ਲੋਕ ਜੁੜੇ ਹੋਏ ਹਨ। ਇਹੀ ਨਹੀਂ ਸੋਨੀਆ ਨੂੰ ਉਨ੍ਹਾਂ ਦੇ ਫਾਲੋਅਰਜ਼ ਆਰਥਿਕ ਮਦਦ ਵੀ ਭੇਜਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਦੀ ਮਦਦ ਤੋਂ ਬਿਨਾਂ ਉਹ ਕਦੇ ਵੀ ਇਹ ਕੰਮ ਨਹੀਂ ਕਰ ਸਕਦੀ ਸੀ।
ਇਸ ਦੇ ਨਾਲ ਨਾਲ ਸੋਨੀਆ ਦਾ ਖੁਦ ਦਾ ਵੀ ਪਰਸਨਲ ਅਕਾਊਂਟ ਹੈ, ਜਿਸ 'ਤੇ ਉਨ੍ਹਾਂ ਦੇ 1 ਲੱਖ ਤੋਂ ਵੀ ਜ਼ਿਆਦਾ ਫਾਲੋਅਰਜ਼ ਹਨ। ਉਨ੍ਹਾਂ ਨੇ ਆਪਣਾ ਜੀਵਨ ਕੁੱਤਿਆਂ ਦੀ ਸੇਵਾ ਲਈ ਦੇ ਦਿੱਤਾ ਹੈ। ਇਹੀ ਨਹੀਂ ਉਨ੍ਹਾਂ ਨੂੰ ਪਤੀ ਤੋਂ ਵੀ ਭਰਪੂਰ ਸਮਰਥਨ ਮਿਲ ਰਿਹਾ ਹੈ। ਉਹ ਦੋਵੇਂ ਮਿਲ ਕੇ ਇਸ ਸੰਸਥਾ ਨੂੰ ਚਲਾ ਰਹੇ ਹਨ। ਉਨ੍ਹਾਂ ਦੇ ਸ਼ੈਲਟਰ ਤੇ ਘਰ ਵਿੱਚ ਜ਼ਿਆਦਾਤਰ ਰੈਸਕਿਊ ਕੀਤੇ ਹੋਏ ਕੁੱਤੇ ਹੀ ਹਨ।
ਪੂਰੇ ਪਠਾਨਕੋਟ ਦੇ ਕੁੱਤਿਆਂ ਨੂੰ ਖਾਣਾ ਖਿਲਾਉਂਦੀ ਹੈ ਸੋਨੀਆ
ਦੱਸ ਦਈਏ ਕਿ ਸੋਨੀਆ ਚੌਧਰੀ ਪਠਾਨਕੋਟ ਦੇ ਸਾਰੇ ਕੁੱਤਿਆਂ ਦੀ ਦੇਖਭਾਲ ਕਰਦੀ ਹੈ। ਉਹ ਇਸ ਸਮੇਂ 1500 ਤੋਂ ਵੀ ਜ਼ਿਆਦਾ ਕੁੱਤਿਆਂ ਨੂੰ ਖਾਣਾ ਖਿਲਾ ਰਹੀ ਹੈ। ਉਹ ਇਨ੍ਹਾਂ ਬੇਜ਼ੁਬਾਨਾਂ ਨੂੰ 2 ਟਾਈਮ ਦਾ ਖਾਣਾ ਖਿਲਾਉਂਦੀ ਹੈ। ਸੋਨੀਆ ਦਾ ਕਹਿਣਾ ਹੈ ਕਿ ਇਹ ਕੰਮ ਕਰਕੇ ਉਨ੍ਹਾਂ ਨੂੰ ਸਕੂਨ ਮਿਲਦਾ ਹੈ।
ਦੱਸ ਦਈਏ ਕਿ ਤੁਸੀਂ ਵੀ ਸੋਨੀਆ ਚੌਧਰੀ ਤੇ ਉਨ੍ਹਾਂ ਦੀ ਸੰਸਥਾ ਦੀ ਮਦਦ ਕਰ ਸਕਦੇ ਹੋ। ਉਨ੍ਹਾ ਦੀ ਸੰਸਥਾ ਇਸ ਸਮੇਂ ਪੂਰੇ ਸ਼ਹਿਰ ਦੇ ਕੁੱਤਿਆਂ ਦੀ ਸਾਂਭ ਸੰਭਾਲ ਕਰ ਰਹੀ ਹੈ। ਤੁਸੀਂ ਇਨ੍ਹਾਂ ਨੰਬਰਾਂ 'ਤੇ ਉਨ੍ਹਾਂ ਦੀ ਆਰਥਿਕ ਸਹਾਇਤਾ ਕਰ ਸਕਦੇ ਹੋ। ਇਹ ਨੰਬਰ ਸੋਨੀਆ ਦੀ ਐਨਜੀਓ ਦੇ ਹਨ