Punjab Weather Update: ਨਵੰਬਰ ਸ਼ੁਰੂ ਹੋ ਗਿਆ ਹੈ ਪਰ ਇਸ ਤੋਂ ਬਾਅਦ ਵੀ ਸਰਦੀਆਂ ਨੇ ਉੱਤਰੀ ਭਾਰਤ ਵਿਚ ਪ੍ਰਵੇਸ਼ ਨਹੀਂ ਕੀਤਾ ਹੈ। ਲੋਕਾਂ ਨੂੰ ਦਿਨ ਵੇਲੇ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਦਿੱਲੀ-ਐੱਨਸੀਆਰ 'ਚ ਨਵੰਬਰ ਦੀ ਸ਼ੁਰੂਆਤ ਪਿਛਲੇ 13 ਸਾਲਾਂ 'ਚ ਇਸ ਵਾਰ ਸਭ ਤੋਂ ਗਰਮ ਰਹੀ ਹੈ।
ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ 'ਚ 5 ਸਾਲਾਂ 'ਚ ਪਹਿਲੀ ਵਾਰ ਇਹ ਦੇਖਣ ਨੂੰ ਮਿਲਿਆ ਹੈ, ਜਦੋਂ ਨਵੰਬਰ ਦੇ ਪਹਿਲੇ ਹਫਤੇ 'ਚ ਸਰਦੀ ਦੀ ਜਗ੍ਹਾ ਦਿਨ 'ਚ ਗਰਮੀ ਮਹਿਸੂਸ ਹੋ ਰਹੀ ਹੈ। ਸੂਬੇ 'ਚ ਐਤਵਾਰ ਨੂੰ ਤਾਪਮਾਨ 'ਚ 3 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਸਾਰੇ ਜ਼ਿਲ੍ਹਿਆਂ 'ਚ ਤਾਪਮਾਨ 30 ਡਿਗਰੀ ਤੋਂ ਉੱਪਰ ਰਿਹਾ। ਅਬੋਹਰ 'ਚ ਸਭ ਤੋਂ ਜ਼ਿਆਦਾ 35.8 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ। ਸਾਰੇ ਜ਼ਿਲ੍ਹਿਆਂ 'ਚ ਔਸਤ ਤਾਪਮਾਨ ਤੋਂ ਜ਼ਿਆਦਾ ਗਰਮੀ ਰਹੀ। ਦੂਜੇ ਪਾਸੇ, ਪੰਜਾਬ 'ਚ ਰਾਤ ਦੇ ਸਮੇਂ ਮੌਸਮ ਠੰਡਾ ਹੋ ਗਿਆ ਹੈ। ਫਰੀਦਕੋਟ 'ਚ ਸਭ ਤੋਂ ਘੱਟ ਤਾਪਮਾਨ 12.4 ਡਿਗਰੀ ਦਰਜ ਕੀਤਾ ਗਿਆ।
ਹਰਿਆਣਾ ਦੀ ਗੱਲ ਕਰਦੇ ਹੋਏ IMD ਦਾ ਕਹਿਣਾ ਹੈ ਕਿ ਗੁੜਗਾਓਂ, ਫਰੀਦਾਬਾਦ, ਪਲਵਲ ਅਤੇ ਦਿੱਲੀ ਦੇ ਨਾਲ ਲੱਗਦੇ ਇਲਾਕਿਆਂ 'ਚ ਅਜਿਹਾ ਖੁਸ਼ਕ ਮੌਸਮ 6 ਨਵੰਬਰ ਤੱਕ ਜਾਰੀ ਰਹੇਗਾ। ਇਨ੍ਹਾਂ ਇਲਾਕਿਆਂ 'ਚ 6 ਨਵੰਬਰ ਤੋਂ ਤਾਪਮਾਨ 'ਚ ਗਿਰਾਵਟ ਆਵੇਗੀ ਅਤੇ ਠੰਡ ਮਹਿਸੂਸ ਹੋਵੇਗੀ। ਦੂਜੇ ਪਾਸੇ ਹਰਿਆਣਾ ਦੇ ਹੋਰਨਾਂ ਹਿੱਸਿਆਂ ਵਿੱਚ ਮੌਸਮ ਲਗਾਤਾਰ ਬਦਲ ਰਿਹਾ ਹੈ। ਸਵੇਰੇ ਠੰਡੀਆਂ ਹਵਾਵਾਂ ਚਲਦੀਆਂ ਹਨ ਅਤੇ ਦੁਪਹਿਰ ਨੂੰ ਸੂਰਜ ਤੇਜ਼ ਹੋ ਜਾਂਦਾ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ 8 ਨਵੰਬਰ ਤੋਂ ਬਾਅਦ ਹਰਿਆਣਾ ਦੇ ਹੋਰ ਇਲਾਕਿਆਂ 'ਚ ਠੰਡ ਪੈ ਸਕਦੀ ਹੈ।
ਰਾਜਸਥਾਨ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਦੀਵਾਲੀ ਦੀ ਰਾਤ ਤੋਂ ਹੀ ਗੁਲਾਬੀ ਠੰਢ ਮਹਿਸੂਸ ਕੀਤੀ ਜਾਣ ਲੱਗੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 4-5 ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ। ਹਾਲਾਂਕਿ 10 ਨਵੰਬਰ ਤੋਂ ਠੰਡ ਵਧਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦਿੱਲੀ ਵਿੱਚ 5 ਤੋਂ 7 ਨਵੰਬਰ ਦਰਮਿਆਨ ਹਲਕੀ ਠੰਢ ਪੈ ਸਕਦੀ ਹੈ। ਵੱਧ ਤੋਂ ਵੱਧ ਤਾਪਮਾਨ 32 ਤੋਂ 33 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 16 ਡਿਗਰੀ ਤੱਕ ਡਿੱਗ ਸਕਦਾ ਹੈ। ਸਵੇਰੇ ਧੁੰਦ ਪੈ ਸਕਦੀ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਫਿਲਹਾਲ ਮੌਸਮ ਸਾਫ਼ ਰਹੇਗਾ। ਹੌਲੀ-ਹੌਲੀ ਠੰਡ ਦਾ ਅਸਰ ਦਿਖਾਈ ਦੇਵੇਗਾ। 4 ਨਵੰਬਰ ਤੋਂ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ। ਸੂਬੇ 'ਚ 15 ਨਵੰਬਰ ਤੋਂ ਠੰਡ ਦਾ ਅਸਰ ਪੂਰੀ ਤਰ੍ਹਾਂ ਦਿਖਾਈ ਦੇਵੇਗਾ। ਅਗਲੇ 6 ਦਿਨਾਂ ਤੱਕ ਮੌਸਮ ਅਜਿਹਾ ਹੀ ਰਹੇਗਾ। ਝਾਰਖੰਡ ਵਿੱਚ ਵੀ 10 ਨਵੰਬਰ ਤੋਂ ਬਾਅਦ ਹੀ ਠੰਢ ਦੇ ਦਾਖ਼ਲ ਹੋਣ ਦੀ ਸੰਭਾਵਨਾ ਹੈ।