Sunday, December 22, 2024

Punjab

Police Encounter: ਅੰਮ੍ਰਿਤਸਰ 'ਚ ਪੁਲਿਸ ਐਨਕਾਊਂਟਰ, ਲਖਵੀਰ ਲਾਂਡਾ ਗੈਂਗ ਦੇ ਬਦਮਾਸ਼ ਨੂੰ ਪੁਲਿਸ ਨੇ ਕੀਤਾ ਢੇਰ, ਦੂਜਾ ਫਰਾਰ

October 30, 2024 04:33 PM

Punjab News: ਪੰਜਾਬ ਦੇ ਅੰਮ੍ਰਿਤਸਰ 'ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ ਹੈ। ਪੁਲਿਸ ਮੁਕਾਬਲੇ ਵਿੱਚ ਇੱਕ ਅਪਰਾਧੀ ਮਾਰਿਆ ਗਿਆ ਹੈ। ਇੱਕ ਬਦਮਾਸ਼ ਭੱਜਣ ਵਿੱਚ ਕਾਮਯਾਬ ਹੋ ਗਿਆ। ਮਾਰਿਆ ਗਿਆ ਅਪਰਾਧੀ ਅੱਤਵਾਦੀ ਲਖਬੀਰ ਲੰਡਾ ਗੈਂਗ ਦਾ ਮੈਂਬਰ ਸੀ। ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਇਹ ਮੁਕਾਬਲਾ ਬੁੱਧਵਾਰ ਨੂੰ ਅੰਮ੍ਰਿਤਸਰ ਦੇ ਬਿਆਸ ਦੇ ਪਿੰਡ ਭਿੰਡਰ ਵਿੱਚ ਹੋਇਆ। ਮਾਰੇ ਗਏ ਮੁਲਜ਼ਮ ਦੀ ਪਛਾਣ ਗੁਰਸ਼ਰਨ ਸਿੰਘ ਵਾਸੀ ਪਿੰਡ ਹਰੀਕੇ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਗਲਾਕ ਪਿਸਤੌਲ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਇਸ ਗਰੋਹ ਦੇ ਮੁੱਖ ਮੈਂਬਰਾਂ ਲਖਵੀਰ ਸਿੰਘ ਉਰਫ਼ ਲੰਡਾ ਹਰੀਕੇ, ਸਤਪ੍ਰੀਤ ਸਿੰਘ ਉਰਫ਼ ਸੱਤਾ ਨੌਸ਼ਹਿਰਾ ਅਤੇ ਗੁਰਦੇਵ ਜੈਸਲ ਨੇ ਇੱਕ ਹਫ਼ਤਾ ਪਹਿਲਾਂ 23 ਅਕਤੂਬਰ ਨੂੰ ਪਿੰਡ ਸਠਿਆਲਾ ਦੇ ਸਰਪੰਚ ਗੁਰਦੇਵ ਸਿੰਘ ਉਰਫ਼ ਗੋਖਾ ਦਾ ਕਤਲ ਕਰ ਦਿੱਤਾ ਸੀ। ਪੁਲੀਸ ਨੇ ਸਰਪੰਚ ਕਤਲ ਕੇਸ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਤਿੰਨੋਂ ਹਿਮਾਚਲ ਪ੍ਰਦੇਸ਼ ਦੇ ਮਨਾਲੀ ਤੋਂ ਫੜੇ ਗਏ ਸਨ। ਇਨ੍ਹਾਂ ਵਿੱਚ ਮਾਰੇ ਗਏ ਅਪਰਾਧੀ ਗੁਰਸ਼ਰਨ ਸਿੰਘ, ਪਿੰਡ ਹਰੀਕੇ ਦੇ ਪਰਵੀਨ ਸਿੰਘ ਅਤੇ ਪਿੰਡ ਨੂਰਦੀ ਦੇ ਪਾਰਸ ਸ਼ਾਮਲ ਹਨ। ਪੁਲਸ ਬੁੱਧਵਾਰ ਨੂੰ ਗੁਰਸ਼ਰਨ ਸਿੰਘ ਅਤੇ ਪਾਰਸ ਨੂੰ ਨਾਲ ਲੈ ਕੇ ਮਾਮਲੇ 'ਚ ਹਥਿਆਰ ਬਰਾਮਦ ਕਰਨ ਲਈ ਮੌਕੇ 'ਤੇ ਪਹੁੰਚੀ ਸੀ, ਜਦੋਂ ਬਦਮਾਸ਼ਾਂ ਨੇ ਪੁਲਸ ਮੁਲਾਜ਼ਮਾਂ ਨੂੰ ਧੱਕਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ।

ਮੁਲਜ਼ਮਾਂ ਨੇ ਝਾੜੀਆਂ ਵਿੱਚ ਰੱਖੇ ਹਥਿਆਰਾਂ ਨਾਲ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ 'ਚ ਪੁਲਿਸ ਨੇ ਦੋਵਾਂ 'ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਣ ਨਾਲ ਗੁਰਸ਼ਰਨ ਸਿੰਘ ਦੀ ਮੌਤ ਹੋ ਗਈ, ਜਦੋਂ ਕਿ ਦੂਜਾ ਮੁਲਜ਼ਮ ਪਾਰਸ ਗੋਲੀ ਚਲਾਉਂਦੇ ਹੋਏ ਮੰਡ ਖੇਤਰ ਵਿੱਚ ਦਰਿਆ ਵਿੱਚ ਛਾਲ ਮਾਰ ਕੇ ਫਰਾਰ ਹੋ ਗਿਆ।

ਗੁਰਸ਼ਰਨ ਅਤੇ ਪਾਰਸ ਦੇ ਬਿਆਨਾਂ ਦੇ ਆਧਾਰ 'ਤੇ ਹਥਿਆਰ ਬਰਾਮਦ ਕਰਨ ਲਈ ਲਿਜਾਇਆ ਗਿਆ। ਇਸ ਦੌਰਾਨ ਦੋਵੇਂ ਮੁਲਜ਼ਮਾਂ ਨੇ ਅਚਾਨਕ ਪੁਲੀਸ ਮੁਲਾਜ਼ਮਾਂ ਨੂੰ ਧੱਕਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਝਾੜੀਆਂ ਵਿੱਚ ਲੁਕੇ ਹਥਿਆਰਾਂ ਨਾਲ ਪੁਲੀਸ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਸਵੈ-ਰੱਖਿਆ ਵਿੱਚ ਜਵਾਬੀ ਕਾਰਵਾਈ ਕੀਤੀ, ਜਿਸ ਵਿੱਚ ਗੈਂਗਸਟਰ ਗੁਰਸ਼ਰਨ ਮਾਰਿਆ ਗਿਆ।

ਲੰਡਾ ਹਰੀਕੇ ਕਈ ਅੱਤਵਾਦੀ ਗਤੀਵਿਧੀਆਂ, ਕਤਲ ਅਤੇ ਜਬਰੀ ਵਸੂਲੀ ਦੇ ਮਾਮਲਿਆਂ 'ਚ ਸ਼ਾਮਲ ਹੈ ਅਤੇ ਅੱਤਵਾਦੀ ਐਲਾਨਿਆ ਜਾ ਚੁੱਕਾ ਹੈ। ਸੱਤਾ ਨੌਸ਼ਹਿਰਾ ਲੰਡਾ ਨਾਲ ਕਈ ਕਤਲ ਅਤੇ ਫਿਰੌਤੀ ਦੇ ਮਾਮਲਿਆਂ ਵਿੱਚ ਵੀ ਜੁੜਿਆ ਹੋਇਆ ਹੈ। ਗੁਰਦੇਵ ਜੈਸਲ ਵੀ ਸਰਹਾਲੀ ਥਾਣੇ ਦੇ ਗ੍ਰੇਨੇਡ ਹਮਲੇ ਦਾ ਮੁੱਖ ਦੋਸ਼ੀ ਹੈ।

Have something to say? Post your comment