Wednesday, April 02, 2025

Punjab

Mohali News: ਦਰਦਨਾਕ ਸੜਕ ਹਾਦਸੇ ਨੇ ਲਈ ਦੋ ਬੈਸਟ ਫਰੈਂਡਜ਼ ਦੀ ਜਾਨ, ਕੈਬਨਿਟ ਮੰਤਰੀ ਨੇ ਜਤਾਇਆ ਅਫਸੋਸ

October 28, 2024 07:24 PM

Mohali Accident News: ਮੋਹਾਲੀ ਤੋਂ ਇੱਕ ਬੇਹੱਦ ਦਰਦਨਾਕ ਖਬਰ ਆ ਰਹੀ ਹੈ। ਇੱਥੇ ਇੱਕ ਓਵਰ ਸਪੀਡ ਫਾਰਚੂਨਰ ਗੱਡੀ ਨੇ ਸਕੋਡਾ ਕਾਰ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਸਕੋਡਾ ਕਾਰ ਵਿੱਚ ਦੋ ਵਿਅਕਤੀ ਸਵਾਰ ਸਨ ਅਤੇ ਇਨ੍ਹਾਂ ਦੋਵਾਂ ਦੀ ਹੀ ਮੌਕੇ 'ਤੇ ਮੌਤ ਹੋ ਗਈ। ਦੂਜੇ ਪਾਸੇ, ਫਾਰਚੂਨਰ ਕਾਰ ਦਾ ਡਰਾਈਵਰ ਦੁਰਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਜਾਣਕਾਰੀ ਮੁਤਾਬਕ ਮ੍ਰਿਤਕਾਂ ਦੀ ਪਛਾਣ ਰਾਜਾ ਢਿੱਲੋਂ ਪੁੱਤਰ ਨਿਰੰਜਨ ਢਿੱਲੋਂ ਅਤੇ ਦਲਜੀਤ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਜੋਂ ਹੋਈ ਹੈ। ਇਹ ਦੋਵੇਂ ਬੈਸਟ ਫਰੈਂਡ ਦੱਸੇ ਜਾਂਦੇ ਹਨ, ਜੋ ਕਿ ਤਪਾ ਮੰਡੀ ਦੇ ਰਹਿਣ ਵਾਲੇ ਸਨ।

ਬੀਤੀ ਰਾਤ ਦੋਵਾਂ ਨੌਜਵਾਨਾਂ ਦੀ ਕਾਰ ਹਾਦਸੇ 'ਚ ਮੁਹਾਲੀ ਵਿਖੇ ਦੁੱਖਦਾਈ ਮੌਤ ਹੋ ਗਈ ਹੈ। ਜਿਉਂ ਹੀ ਸਵੇਰੇ ਇਸ ਦੁੱਖਦਾਈ ਖਬਰ ਦਾ ਸ਼ਹਿਰ ਵਿਖੇ ਪਤਾ ਲੱਗਿਆ ਤਾਂ ਸੋਗ ਦੀ ਲਹਿਰ ਫੈਲ ਗਈ। ਜ਼ਿਕਰਯੋਗ ਹੈ ਕਿ ਪਿਛਲੇ 12 -13 ਸਾਲਾਂ ਤੋਂ ਦੋਵੇਂ ਨੌਜਵਾਨ ਮੁਹਾਲੀ ਵਿਖੇ ਆਪਣੇ ਪਰਿਵਾਰ ਸਮੇਤ ਰਹਿ ਰਹੇ ਸਨ। ਦੋਵੇਂ ਮ੍ਰਿਤਕ ਨੌਜਵਾਨ ਆਪਣੇ ਪਰਿਵਾਰ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਗਏ ਹਨ।

Have something to say? Post your comment