Wednesday, April 02, 2025

Punjab

Rachel Gupta: ਪੰਜਾਬੀ ਕੁੜੀ ਨੇ ਰਚਿਆ ਇਤਿਹਾਸ, ਥਾਈਲੈਂਡ 'ਚ ਮਿਸ ਗ੍ਰੈਂਡ ਇੰਡੀਆ ਰੇਚਲ ਗੁਪਤਾ ਨੇ ਵੱਡਾ ਖਿਤਾਬ ਕਰ ਲਿਆ ਆਪਣੇ ਨਾਮ

October 26, 2024 02:40 PM

Rachel Gupta Miss Grand International: ਪੰਜਾਬ ਦੀ ਰਹਿਣ ਵਾਲੀ ਰੇਚਲ ਨੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਪੰਜਾਬ ਦੇ ਜਲੰਧਰ ਦੀ ਰਹਿਣ ਵਾਲੀ ਰੇਚਲ ਗੁਪਤਾ ਨੇ ਬੈਂਕਾਕ 'ਚ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ ਜਿੱਤ ਕੇ ਦੇਸ਼, ਸੂਬੇ ਅਤੇ ਸ਼ਹਿਰ ਦੇ ਨਾਲ-ਨਾਲ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਥਾਈਲੈਂਡ ਦੇ ਬੈਂਕਾਕ 'ਚ ਹੋਏ ਇਸ ਮੁਕਾਬਲੇ ਦਾ ਗ੍ਰੈਂਡ ਫਿਨਾਲੇ ਸ਼ੁੱਕਰਵਾਰ ਨੂੰ ਹੋਇਆ, ਜਿਸ 'ਚ ਜਲੰਧਰ ਦੀ ਬੇਟੀ ਰੇਚਲ ਨੇ ਖਿਤਾਬ ਜਿੱਤ ਕੇ ਭਾਰਤ ਲਈ ਇਤਿਹਾਸ ਰਚ ਦਿੱਤਾ ਹੈ। ਰੇਚਲ ਗੁਪਤਾ ਨੇ ਫਾਈਨਲ ਵਿੱਚ ਫਿਲੀਪੀਨਜ਼ ਦੀ ਮਾਡਲ ਨੂੰ ਹਰਾਇਆ ਹੈ। 

ਰੇਚਲ ਗੁਪਤਾ ਦੀ ਉਮਰ ਸਿਰਫ 20 ਸਾਲ ਹੈ। ਰੇਚਲ ਗੁਪਤਾ ਦਾ ਪਰਿਵਾਰ ਅਰਬਨ ਅਸਟੇਟ, ਜਲੰਧਰ ਵਿੱਚ ਰਹਿੰਦਾ ਹੈ। ਇਸ ਤੋਂ ਪਹਿਲਾਂ ਰੇਚਲ ਦੋ ਸਾਲ ਪਹਿਲਾਂ ਪੈਰਿਸ 'ਚ 'ਮਿਸ ਸੁਪਰ ਟੈਲੇਂਟ ਆਫ ਦਾ ਵਰਲਡ' ਦਾ ਖਿਤਾਬ ਵੀ ਜਿੱਤ ਚੁੱਕੀ ਹੈ।

ਮਿਸ ਸੁਪਰ ਟੇਲੈਂਟ ਆਫ ਦਾ ਵਰਲਡ ਮੁਕਾਬਲੇ ਵਿੱਚ 60 ਦੇਸ਼ਾਂ ਦੇ 60 ਮਾਡਲਾਂ ਨੇ ਭਾਗ ਲਿਆ। ਰੇਚਲ ਨੇ ਇਹ ਤਾਜ ਪੋਲੈਂਡ ਦੀ ਵੇਰੋਨਿਕਾ ਨੋਵਾਕ ਨਾਲ ਸਾਂਝਾ ਕਰਕੇ ਦੇਸ਼ ਦਾ ਮਾਣ ਵਧਾਇਆ ਸੀ। ਦੋਵਾਂ ਨੇ ਮੁਕਾਬਲੇ ਦੇ ਫਾਈਨਲ ਵਿੱਚ ਬਰਾਬਰ ਅੰਕ ਹਾਸਲ ਕੀਤੇ ਸਨ। ਪਹਿਲਾਂ ਇਸ ਮੁਕਾਬਲੇ ਨੂੰ ਮਿਸ ਏਸ਼ੀਆ-ਪੈਸੀਫਿਕ ਇੰਟਰਨੈਸ਼ਨਲ ਵਜੋਂ ਜਾਣਿਆ ਜਾਂਦਾ ਸੀ।

ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਜ਼ੀਨਤ ਅਮਾਨ ਨੇ 1970 ਵਿੱਚ ਦੇਸ਼ ਲਈ ਇਹ ਖਿਤਾਬ ਸਭ ਤੋਂ ਪਹਿਲਾਂ ਜਿੱਤਿਆ ਸੀ। ਇਹ ਖਿਤਾਬ 45 ਸਾਲ ਬਾਅਦ ਭਾਰਤ ਨੂੰ ਮਿਲਿਆ ਹੈ। ਹੁਣ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ ਜਿੱਤ ਕੇ ਰੇਚਲ ਭਾਰਤ ਨੂੰ ਇਹ ਖਿਤਾਬ ਦਿਵਾਉਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ। ਫਿਲੀਪੀਨਜ਼ ਦੀ ਕ੍ਰਿਸਟੀਨ ਜੂਲੀਅਨ ਓਪੀਜਾ ਇਸ ਮੁਕਾਬਲੇ ਵਿੱਚ ਪਹਿਲੀ ਰਨਰ ਅੱਪ ਰਹੀ। ਮਿਆਂਮਾਰ ਦੀ ਥਾਈ ਸੂ ਨਈਨ, ਫਰਾਂਸ ਦੀ ਸਫੀਤੋ ਕਾਬੇਂਗਲੇ ਅਤੇ ਬ੍ਰਾਜ਼ੀਲ ਦੀ ਤਾਲਿਤਾ ਹਾਰਟਮੈਨ ਕ੍ਰਮਵਾਰ ਤੀਜੇ, ਚੌਥੇ ਅਤੇ ਪੰਜਵੇਂ ਸਥਾਨ 'ਤੇ ਰਹੀ।

Have something to say? Post your comment