Punjab News: ਸਾਬਕਾ ਵਿਧਾਇਕਾ ਸਤਿਕਾਰ ਕੌਰ ਗਹਿਰੀ ਨੂੰ ਲੈਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਬੀਤੇ ਦਿਨੀਂ ਮਹਿਲਾ ਸਿਆਸੀ ਆਗੂ ਨੂੰ ਖਰੜ ਦੇ ਸੰਨੀ ਐਨਕਲੇਵ ਤੋਂ ਗਿਰਫ਼ਤਾਰ ਕੀਤਾ ਗਿਆ ਸੀ। ਇਸਤੋਂ ਬਾਅਦ ਹੁਣ ਗਹਿਰੀ ਖਿਲਾਫ ਪੰਜਾਬ ਭਾਜਪਾ ਨੇ ਵੀ ਵੱਡੀ ਕਾਰਵਾਈ ਕਰ ਦਿੱਤੀ ਹੈ।
ਸਾਬਕਾ ਵਿਧਾਇਕ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਗਹਿਰੀ ਦੀ ਗਿਰਫਤਾਰੀ ਤੋਂ ਤੁਰੰਤ ਬਾਅਦ ਹੀ ਪਾਰਟੀ ਨੇ ਇਹ ਫੈਸਲਾ ਲਿਆ ਹੈ। ਦੇਖਿਆ ਜਾਵੇ ਤਾਂ ਜਿਮਨੀ ਚੋਣਾਂ ਸਿਰ ਤੇ ਹਨ, ਜਿਹਨਾਂ ਨੂੰ ਲੈਕੇ ਪੰਜਾਬ ਦਾ ਮਾਹੌਲ ਭਖਿਆ ਹੋਇਆ ਹੈ। ਅਜਿਹੇ ਹਾਲਾਤ ਚ ਪਾਰਟੀ ਨੇ ਆਪਣੇ ਮੈਂਬਰ ਖਿਲਾਫ ਸਖਤ ਕਾਰਵਾਈ ਕਰ ਦਿੱਤੀ ਹੈ।
ਦੱਸ ਦੇਈਏ ਕਿ ਸਤਿਕਾਰ ਕੌਰ ਗਹਿਰੀ ਪਹਿਲਾ ਪੰਜਾਬ ਕਾਂਗਰਸ ਤੋਂ ਵਿਧਾਇਕਾ ਸੀ। ਇਸਤੋਂ ਬਾਅਦ ਓਹ ਭਾਜਪਾ ਚ ਸ਼ਾਮਲ ਹੋ ਗਈ ਸੀ।
ਇਹ ਵੀ ਦੱਸਣਯੋਗ ਹੈ ਕਿ ਗਹਿਰੀ ਨੂੰ 100 gm ਹੈਰੋਇਨ ਸਣੇ ਖਰੜ ਦੇ ਸੰਨੀ ਇਨਕਲੇਵ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਮਿਲੀ ਜਾਣਕਾਰੀ ਦੇ ਮੁਤਾਬਕ ਖਰੜ ਦੇ ਸੰਨੀ ਇਨਕਲੇਵ 'ਚ ਸਰਚ ਆਪ੍ਰੇਸ਼ਨ ਚੱਲ ਰਿਹਾ ਹੈ। ਪ੍ਰੈਸ ਕਾਨਫਰੰਸ ਕਰਦਿਆਂ IG ਨੇ ਦੱਸਿਆ ਕਿ ਸਤਿਕਾਰ ਕੌਰ ਗਹਿਰੀ ਖੁਦ ਨਸ਼ੇ ਦੀ ਡੀਲ ਕਰਨ ਆਏ ਸਨ।