ਚੰਡੀਗੜ੍ਹ, 23 ਅਕਤੂਬਰ - ਹਰਿਆਣਾ ਦੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਆਰਤੀ ਸਿੰਘ ਰਾਓ ਨੇ ਅੱਜ ਕੇਂਦਰੀ ਸਿਹਤ ਮੰਤਰੀ ਸ੍ਰੀ ਜਗਤ ਪ੍ਰਕਾਸ਼ ਨੱਡਾ ਨਾਲ ਮੁਲਾਕਾਤ ਕਰ ਸੂਬੇ ਵਿਚ ਸਿਹਤ ਨਾਲ ਜੁੜੇ ਵੱਖ-ਵੱਖ ਪ੍ਰੋਜੈਕਟਾਂ ਨੂੰ ਲੈ ਕੇ ਚਰਚਾ ਕੀਤੀ ਅਤੇ ਮਾਰਗਦਰਸ਼ਨ ਪ੍ਰਾਪਤ ਕੀਤਾ। ਨਾਲ ਹੀ ਰਾਜ ਦੇ ਵੱਖ-ਵੱਖ ਜਿਲ੍ਹਿਆਂ ਵਿਚ ਨਿਰਮਾਣਧੀਨ ਮੈਡੀਕਲ ਕਾਲਜ ਅਤੇ ਸਿਵਲ ਹਸਲਤਾਲਾਂ ਦੀ ਪ੍ਰਗਤੀ 'ਤੇ ਵੀ ਗਲਬਾਤ ਹੋਈ।
ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਆਮਜਨਤਾ ਨੂੰ ਸਹਿਜ ਅਤੇ ਗੁਣਵੱਤਾਪੂਰਨ ਤੇ ਆਧੁਨਿਕ ਸਿਹਤ ਸੇਵਾਵਾਂ ਉਪਨਬਧ ਕਰਵਾਉਣਾ ਉਨ੍ਹਾਂ ਦੀ ਪ੍ਰਾਥਮਿਕਤਾ ਰਹੇਗੀ। ਹਰਿਆਣਾ ਵਿਚ ਚੱਲ ਰਹੀ ਸਿਹਤ ਪਰਿਯੋਜਨਾਵਾਂ ਦਾ ਉਦੇਸ਼ਸ਼ਗੁਣਵੱਤਾਪੂਰਨ ਸਿਹਤ ਸੇਵਾਵਾਂ ਉਪਲਬਧ ਕਰਾਉਣਾ ਹੈ। ਹਰਿਆਣਾ ਸਰਕਾਰ ਸਿਹਤ ਸੇਵਾਵਾਂ ਅਤੇ ਇੰਫ੍ਰਾਸਕਚਰ ਨੂੰ ਹੋਰ ਵੱਧ ਮਜਬੂਤ ਕਰਨ ਲਈ ਲਗਾਤਾਰ ਯਤਨਸ਼ਸ਼ਲ ਹੈ।
ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਹਰਿਆਣਾ ਵਿਚ ਚਾਲੂ ਖਰੀਫ ਮਾਰਕਟਿੰਗ ਸੀਜਨ ਦੌਰਾਨ ਮੰਡੀਆਂ ਵਿਚ ਝੋਨਾ ਤੇ ਬਾਜਰੇ ਦੀ ਖਰੀਦ ਸੁਗਮਤਾ ਨਾਲ ਜਾਰੀ ਹੈ। ਸਰਕਾਰ ਵੱਲੋਂ ਫਸਲ ਖਰੀਦ ਲਈ ਕਿਸਾਨਾਂ ਨੂੰ ਸਮੇਂ 'ਤੇ ਭੁਗਤਾਨ ਕੀਤਾ ਜਾ ਰਿਹਾ ਹੈ। ਕਿਸਾਨਾਂ ਦੀ ਫਸਲਾਂ ਦੀ ਰਕਮ ਸਿੱਧਾ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਟ੍ਰਾਂਸਫਰ ਕੀਤੀ ਜਾ ਰਹੀ ਹੈ।