Weather In Punjab: ਪੰਜਾਬ 'ਚ 24 ਅਕਤੂਬਰ ਤੋਂ ਮੌਸਮ 'ਚ ਬਦਲਾਅ ਆਉਣ ਵਾਲਾ ਹੈ ਅਤੇ ਠੰਡ ਵਧੇਗੀ। ਮੌਸਮ ਵਿਭਾਗ ਨੇ 24 ਤਰੀਕ ਨੂੰ ਪੰਜਾਬ 'ਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਪਹਿਲਾਂ 23 ਅਕਤੂਬਰ ਤੱਕ ਪੰਜਾਬ ਦਾ ਮੌਸਮ ਖੁਸ਼ਕ ਰਹੇਗਾ। ਪਰ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਹੌਲੀ-ਹੌਲੀ ਗਿਰਾਵਟ ਜਾਰੀ ਰਹੇਗੀ।
ਸ਼ੁੱਕਰਵਾਰ ਨੂੰ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਫਿਲਹਾਲ ਇਹ ਆਮ ਨਾਲੋਂ 2.8 ਡਿਗਰੀ ਵੱਧ ਹੈ। ਬਠਿੰਡਾ ਵਿੱਚ ਸਭ ਤੋਂ ਵੱਧ ਪਾਰਾ 37.9 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 32.6, ਲੁਧਿਆਣਾ 34.1, ਪਟਿਆਲਾ 34.6, ਪਠਾਨਕੋਟ 31.9, ਫਰੀਦਕੋਟ 36.0, ਗੁਰਦਾਸਪੁਰ 34.3, ਐਸ.ਬੀ.ਐਸ.ਨਗਰ 31.8, ਫਰੀਦਕੋਟ 37.8, ਹੁਸ਼ਿਆਰਪੁਰ 32.5, ਫਿਰੋਜ਼ਪੁਰ, 23.5 ਰਿਕਾਰਡ ਕੀਤਾ ਗਿਆ। ਜਲੰਧਰ ਦਾ ਤਾਪਮਾਨ 35.1 ਡਿਗਰੀ ਦਰਜ ਕੀਤਾ ਗਿਆ।
ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ 0.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਇਹ ਆਮ ਨਾਲੋਂ 3.9 ਡਿਗਰੀ ਵੱਧ ਹੈ। ਸਭ ਤੋਂ ਘੱਟ ਤਾਪਮਾਨ ਸੰਗਰੂਰ ਵਿੱਚ 16.4 ਡਿਗਰੀ ਦਰਜ ਕੀਤਾ ਗਿਆ। ਜਦਕਿ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 19.6, ਲੁਧਿਆਣਾ 19.4, ਪਟਿਆਲਾ 20.1, ਪਠਾਨਕੋਟ 18.5, ਬਠਿੰਡਾ 20.7, ਗੁਰਦਾਸਪੁਰ 18.5, ਫਰੀਦਕੋਟ 20.4, ਫਾਜ਼ਿਲਕਾ 17.2, ਫ਼ਿਰੋਜ਼ਪੁਰ 19.3, ਹੁਸ਼ਿਆਰਪੁਰ, 19.20 ਰਿਹਾ |
ਜਲੰਧਰ ਵਿੱਚ 18.6 ਡਿਗਰੀ, ਮੋਗਾ ਵਿੱਚ 18.5 ਡਿਗਰੀ ਤਾਪਮਾਨ ਦਰਜ ਕੀਤਾ ਗਿਆ।