Thursday, November 21, 2024
BREAKING
ICC: ਅੰਤਰਰਾਸ਼ਟਰੀ ਅਪਰਾਧ ਅਦਾਲਤ ਨੇ ਜਾਰੀ ਕੀਤਾ ਨੇਤਨਯਾਹੂ ਖਿਲਾਫ ਵਾਰੰਟ, ਕੀ ਗ੍ਰਿਫਤਾਰ ਹੋਣਗੇ ਇਸਰਾਇਲੀ ਪ੍ਰਧਾਨ ਮੰਤਰੀ? Russia Ukraine War: ਰੂਸ ਨੇ ਯੂਕ੍ਰੇਨ 'ਤੇ ਕੀਤਾ ਜ਼ਬਰਦਸਤ ਅਟੈਕ, ਇਸ ਸ਼ਹਿਰ 'ਤੇ ਸੁੱਟੀ ਬੈਲੇਸਟਿਕ ਮਿਸਾਈਲ ICBM, ਅਮਰੀਕਾ-UK ਨੂੰ ਦਿੱਤੀ ਚੇਤਾਵਨੀ Gautam Adani: ਅਮਰੀਕਾ ਨੇ ਅਰਬਪਤੀ ਕਾਰੋਬਾਰੀ ਗੌਤਮ ਅਡਾਣੀ 'ਤੇ ਲਾਏ ਗੰਭੀਰ ਇਲਜ਼ਾਮ, ਭਾਰਤੀ ਅਧਿਕਾਰੀਆਂ ਨੂੰ 2 ਹਜ਼ਾਰ ਕਰੋੜ ਦੀ ਦਿੱਤੀ ਰਿਸ਼ਵਤ, ਜਾਣੋ ਕੀ ਹੈ ਮਾਮਲਾ Amritsar News: ਅੰਮ੍ਰਿਤਸਰ ਦੇ ਕਾਰੋਬਾਰੀ ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ, ਗੈਂਗਸਟਰ ਹੈੱਪੀ ਜੱਟ ਨੇ ਮੰਗੀ ਫਿਰੌਤੀ, ਵਿਦੇਸ਼ੀ ਨੰਬਰ ਤੋਂ ਆਈ ਕਾਲ Child Marriage: ਰੂਪਨਗਰ ਦੇ ਪਿੰਡ ਆਸਪੁਰ ਕੋਟਾ 'ਚ ਕਰਾਇਆ ਜਾ ਰਿਹਾ ਸੀ ਬਾਲ ਵਿਆਹ, ਕੈਬਿਨਟ ਮੰਤਰੀ ਬਲਜੀਤ ਕੌਰ ਨੇ ਰੁਕਵਾਇਆ Delhi Assembly Elections: ਦਿੱਲੀ 'ਚ ਵਿਧਾਨ ਸਭਾ ਚੋਣ ਮੈਦਾਨ 'ਚ ਉੱਤਰੀਆਂ ਸਿਆਸੀ ਪਾਰਟੀਆਂ, AAP ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਲਿਸਟ, ਜਾਣੋ ਕਿਸ ਨੂੰ ਮਿਲੀ ਟਿਕਟ Punjab Police: ਅਸਲ੍ਹਾ ਬਰਾਮਦ ਕਰਨ ਜੰਗਲ ਗਈ ਪੁਲਿਸ 'ਤੇ ਮੁਲਜ਼ਮ ਨੇ ਕੀਤੀ ਫਾਇਰਿੰਗ, ਪੁਲਿਸ ਨੇ ਕੀਤੀ ਜਵਾਬੀ ਕਾਰਵਾਈ, ਹੋਇਆ ਜ਼ਖਮੀ Sukhbir Badal: ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਦਾ ਮਾਮਲਾ, SGPC ਪ੍ਰਧਾਨ ਧਾਮੀ, ਭੂੰਦੜ ਦੀ ਸਿੰਘ ਸਾਹਿਬਾਨ ਨਾਲ ਦੋ ਘੰਟੇ ਚੱਲੀ ਮੀਟਿੰਗ, ਜਾਣੋ ਕੀ ਸਿੱਟਾ ਨਿਕਲਿਆ Himmat Sandhu: ਪੰਜਾਬ ਗਾਇਕ ਹਿੰਮਤ ਸੰਧੂ ਨੇ ਕਰਵਾਇਆ ਵਿਆਹ, ਗਾਇਕ ਰਵਿੰਦਰ ਗਰੇਵਾਲ ਦੀ ਧੀ ਨਾਲ ਹੋਈ ਮੈਰਿਜ, ਦੇਖੋ ਖੂਬਸੂਰਤ ਤਸਵੀਰਾਂ Stubble Burning Punjab: ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ 10 ਹਜ਼ਾਰ ਦੇ ਪਾਰ, CM ਮਾਨ ਦਾ ਜ਼ਿਲ੍ਹਾ ਸੰਗਰੂਰ ਟੌਪ 'ਤੇ, 5 ਸ਼ਹਿਰਾਂ ਦੀ ਹਵਾ ਬੇਹੱਦ ਜ਼ਹਿਰੀਲੀ

Haryana

Haryana News: ਝੋਨਾ ਅਤੇ ਬਾਜਰਾ ਖਰੀਦ ਲਈ ਕਿਸਾਨਾਂ ਨੂੰ ਹੁਣ ਤਕ 4,783 ਕਰੋੜ ਰੁਪਏ ਦਾ ਕੀਤਾ ਜਾ ਚੁੱਕਾ ਭੁਗਤਾਨ

October 21, 2024 05:43 PM

ਚੰਡੀਗੜ੍ਹ, 21 ਅਕਤੂਬਰ - ਹਰਿਆਣਾ ਵਿਚ ਖਰੀਦ ਮਾਰਕਟਿੰਗ ਸੀਜ਼ਨ 2024-25 ਤਹਿਤ ਖਰੀਫ਼ ਫ਼ਸਲਾਂ ਦੀ ਖਰੀਦ ਸੁਗਮਤਾ ਨਾਲ ਜਾਰੀ ਹੈ। ਹੁਣ ਤਕ ਪੂਰੇ ਸੂਬੇ ਦੀ ਮੰਡੀਆਂ ਵਿਚ 35 ਲੱਖ 63 ਹਜਾਰ ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿੱਚੋਂ ਖਰੀਦ ਏਜੰਸੀਆਂ ਵੱਲੋਂ 31,22,866 ਮੀਟ੍ਰਿਕ ਟਨ ਝੋਨੇ ਦੀ ਖਰੀਦ ਐਮਐਸਪੀ 'ਤੇ ਕੀਤੀ ਜਾ ਚੁੱਕੀ ਹੈ। ਝੋਨਾ ਖਰੀਦ ਲਈ ਕਿਸਾਨਾਂ ਨੂੰ 4,314 ਕਰੋੜ ਰੁਪਏ ਦਾ ਭੁਗਤਾਨ ਸਿੱਧੇ ਕਿਸਾਨਾਂ ਦੇ ਖਾਤਿਆਂ ਵਿਚ ਕੀਤਾ ਜਾ ਚੁੱਕਾ ਹੈ। ਹੁਣ ਤਕ ਮੰਡੀਆਂ ਤੋਂ 21,35,806 ਮੀਟ੍ਰਿਕ ਟਨ ਝੋਨੇ ਦਾ ਉਠਾਨ ਕੀਤਾ ਜਾ ਚੁੱਕਾ ਹੈ।

ਖੁਰਾਕ ਅਤੇ ਸਪਲਾਈ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਵਾਰ ਆਨਲਾਇਨ ਗੇਟਪਾਸ ਦੀ ਸਹੂਲਤ ਮਿਲਣ ਨਾਲ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿਚ ਕਾਫੀ ਸਹੂਲਤ ਹੋ ਰਹੀ ਹੈ। ਸਰਕਾਰ ਵੱਲੋਂ ਕਾਮਨ ਝੋਨਾ ਦਾ ਘੱਟੋ ਘੱਟ ਸਹਾਇਕ ਮੁੱਲ 2300 ਰੁਪਏ ਪ੍ਰਤੀ ਕੁਇੰਟਲ ਅਤੇ ਗ੍ਰੇਡ-ਏ ਝੋਨਾ ਦਾ ਘੱਟੋ ਘੱਟ ਸਹਾਇਕ ਮੁੱਲ 2320 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾ ਰਿਹਾ ਹੈ।

ਕੁਰੂਕਸ਼ੇਤਰ ਜਿਲ੍ਹਾ ਵਿਚ ਹੋਈ ਝੋਨੇ ਦੀ ਸੱਭ ਤੋਂ ਵੱਧ ਖਰੀਦ

ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਹੁਣ ਤਕ ਖਰੀਦੇ ਗਏ ਕੁੱਲ 31,22,866 ਮੀਟ੍ਰਿਕ ਟਨ ਝੋਨਾ ਵਿੱਚੋਂ ਕੁਰੂਕਸ਼ੇਤਰ ਜਿਲ੍ਹਾ ਵਿਚ ਸੱਭ ਤੋਂ ਵੱਧ 7,19,497 ਟਨ ਝੋਨੇ ਦੀ ਖਰੀਦ ਹੋਈ ਹੈ। ਇਸ ਤੋਂ ਇਲਾਵਾ, ਕੈਥਲ ਜਿਲ੍ਹਾ ਵਿਚ 6,75,887 ਮੀਟ੍ਰਿਕ ਟਨ, ਕਰਨਾਲ ਜਿਲ੍ਹਾ ਵਿਚ 6,26,219 ਮੀਟ੍ਰਿਕ ਟਨ, ਅੰਬਾਲਾ ਜਿਲ੍ਹਾ ਵਿਚ 3,32,541 ਮੀਟ੍ਰਿਕ ਟਨ, ਯਮੁਨਾਨਗਰ ਜਿਲ੍ਹਾ ਵਿਚ 3,17,430 ਮੀਟ੍ਰਿਕ ਟਨ, ਫਤਿਹਾਬਾਦ ਜਿਲ੍ਹਾ ਵਿਚ 1,93,373, ਜੀਂਦ ਜਿਲ੍ਹਾ ਵਿਚ 1,01,912 ਮੀਟ੍ਰਿਕ ਟਨ ਅਤੇ ਪੰਚਕੂਲਾ ਜਿਲ੍ਹਾ ਵਿਚ 54,192 ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋਈ ਹੈ। ਇਸੀ ਤਰ੍ਹਾ ਹੋਰ ਜਿਲ੍ਹਿਆਂ ਦੀ ਮੰਡੀਆਂ ਵਿਚ ਵੀ ਆਉਣ ਵਾਲੇ ਝੋਨੇ ਨੂੰ ਖਰੀਦਿਆ ਜਾ ਰਿਹਾ ਹੈ।

ਪੂਰੇ ਸੂਬੇ ਵਿਚ 3 ਲੱਖ 44 ਹਜਾਰ ਮੀਟ੍ਰਿਕ ਟਨ ਤੋਂ ਵੱਧ ਬਾਜਰੇ ਦੀ ਹੋਈ ਖਰੀਦ, ਕਿਸਾਨਾਂ ਨੂੰ ਕੀਤਾ ਗਿਆ 469 ਕਰੋੜ ਰੁਪਏ ਦਾ ਭੁਗਤਾਨ

ਬੁਲਾਰੇ ਨੇ ਦਸਿਆ ਕਿ ਝੋਨੇ ਦੇ ਨਾਲ-ਨਾਲ ਹੋਰ ਖਰੀਫ ਫਸਲਾਂ ਦੀ ਖਰੀਦ ਦਾ ਕੰਮ ਵੀ ਐਮਐਸਪੀ 'ਤੇ ਕੀਤਾ ਜਾ ਰਿਹਾ ਹੈ। ਸੂਬੇ ਵਿਚ 1 ਅਕਤੂਬਰ ਤੋਂ ਘੱਟੋ ਘੱਟ ਸਹਾਇਕ ਮੁੱਲ 'ਤੇ ਬਾਜਰੇ ਦੀ ਖਰੀਦ ਵੀ ਜਾਰੀ ਹੈ। ਹੁਣ ਤਕ 3,44,795 ਮੀਟ੍ਰਿਕ ਟਨ ਬਾਜਰਾ ਖਰੀਦਿਆਂ ਜਾ ਚੁੱਕਾ ਹੈ। ਬਾਜਰੇ ਦੀ ਖਰੀਦ ਦੇ ਲਈ ਕਿਸਾਨਾਂ ਨੂੰ 469 ਕਰੋੜ ਰੁਪਏ ਦਾ ਭੁਗਤਾਨ ਸਿੱਧਾ ਉਨ੍ਹਾਂ ਦੇ ਖਾਤਿਆਂ ਵਿਚ ਕੀਤਾ ਜਾ ਚੁੱਕਾ ਹੈ।

ਉਨ੍ਹਾ ਨੇ ਜਾਣਕਾਰੀ ਦਿੱਤੀ ਕਿ ਮਹੇਂਦਰਗੜ੍ਹ ਜਿਲ੍ਹਾ ਵਿਚ ਸੱਭ ਤੋਂ ਵੱਧ 91.563 ਮੀਟ੍ਰਿਕ ਟਨ ਬਾਜਰਾ ਦੀ ਘੱਟੋ ਘੱਟ ਸਹਾਇਕ ਮੁੱਲ 'ਤੇ ਸਰਕਾਰੀ ਖਰੀਦ ਕੀਤੀ ਗਈ ਹੈ। ਇਸ ਤੋਂ ਇਲਾਵਾ, ਰਿਵਾੜੀ ਜਿਲ੍ਹਾ ਵਿਚ 82.300 ਮੀਟ੍ਰਿਕ ਟਨ, ਭਿਵਾਨੀ ਜਿਲ੍ਹਾ ਵਿਚ 50,805 ਮੀਟ੍ਰਿਕ ਟਨ, ਗੁਰੂਗ੍ਰਾਮ ਜਿਲ੍ਹਾ ਵਿਚ 31,973 ਮੀਟ੍ਰਿਕ ਟਨ, ਝੱਜਰ ਜਿਲ੍ਹਾ ਵਿਚ 27,662 ਮੀਟ੍ਰਿਕ ਟਨ, ਚਰਖੀ ਦਾਦਰੀ ਵਿਚ 24,662 ਮੀਟ੍ਰਿਕ ਟਨ ਅਤੇ ਮੇਵਾਤ ਵਿਚ 18,887 ਮੀਟ੍ਰਿਕ ਟਨ ਬਾਜਰਾ ਦੀ ਖਰੀਦ ਕੀਤੀ ਗਈ ਹੈ।

Have something to say? Post your comment

More from Haryana

Haryana Elections 2024: ਹਰਿਆਣਾ ਚੋਣਾਂ 'ਚ ਗੜਬੜੀ ਦੇ ਦੋਸ਼ਾਂ 'ਤੇ ਕਾਂਗਰਸ ਨੂੰ ਭਾਰਤੀ ਚੋਣ ਕਮਿਸ਼ਨ ਨੇ ਦਿੱਤਾ ਕਰਾਰਾ ਜਵਾਬ, ਕਿਹਾ- 'EVM ਪੂਰੀ ਤਰ੍ਹਾਂ ਸੇਫ'

Haryana Elections 2024: ਹਰਿਆਣਾ ਚੋਣਾਂ 'ਚ ਗੜਬੜੀ ਦੇ ਦੋਸ਼ਾਂ 'ਤੇ ਕਾਂਗਰਸ ਨੂੰ ਭਾਰਤੀ ਚੋਣ ਕਮਿਸ਼ਨ ਨੇ ਦਿੱਤਾ ਕਰਾਰਾ ਜਵਾਬ, ਕਿਹਾ- 'EVM ਪੂਰੀ ਤਰ੍ਹਾਂ ਸੇਫ'

Air Pollution: ਭਾਰਤ ਦੇ ਸਭ 32 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ 'ਚ 11 ਹਰਿਆਣਾ ਦੇ, ਦਿਨੋਂ ਦਿਨ ਖਰਾਬ ਹੋ ਰਹੀ ਦੇਸ਼ ਦੀ ਹਵਾ, ਦੀਵਾਲੀ ਤੋਂ ਬਾਅਦ ਹੋਰ ਮਾੜੇ ਹੋਣਗੇ ਹਾਲਾਤ

Air Pollution: ਭਾਰਤ ਦੇ ਸਭ 32 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ 'ਚ 11 ਹਰਿਆਣਾ ਦੇ, ਦਿਨੋਂ ਦਿਨ ਖਰਾਬ ਹੋ ਰਹੀ ਦੇਸ਼ ਦੀ ਹਵਾ, ਦੀਵਾਲੀ ਤੋਂ ਬਾਅਦ ਹੋਰ ਮਾੜੇ ਹੋਣਗੇ ਹਾਲਾਤ

Haryana News: ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕੀਤੀ ਜੇਪੀ ਨੱਡਾ ਨਾਲ ਮੁਲਾਕਾਤ, ਸੂਬੇ ਦੇ ਸਿਹਤ ਨਾਲ ਜੁੜੇ ਵੱਖ-ਵੱਖ ਪ੍ਰੋਜੈਕਟ ਨੂੰ ਲੈ ਕੇ ਹੋਈ ਚਰਚਾ

Haryana News: ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕੀਤੀ ਜੇਪੀ ਨੱਡਾ ਨਾਲ ਮੁਲਾਕਾਤ, ਸੂਬੇ ਦੇ ਸਿਹਤ ਨਾਲ ਜੁੜੇ ਵੱਖ-ਵੱਖ ਪ੍ਰੋਜੈਕਟ ਨੂੰ ਲੈ ਕੇ ਹੋਈ ਚਰਚਾ

Diwali 2024: ਦੀਵਾਲੀ ਦੇ ਮੌਕੇ 'ਤੇ 31 ਅਕਤੂਬਰ ਨੂੰ ਗਜਟਿਡ ਛੁੱਟੀ

Diwali 2024: ਦੀਵਾਲੀ ਦੇ ਮੌਕੇ 'ਤੇ 31 ਅਕਤੂਬਰ ਨੂੰ ਗਜਟਿਡ ਛੁੱਟੀ

Haryana News: ਹਰਿਆਣਾ ਦੀ ਸਰਕਾਰ ਨੇ ਕਾਂਗਰਸ ਰਘੁਬੀਰ ਕਾਦਿਆਨ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ, 25 ਅਕਤੂਬਰ ਨੂੰ ਚੁੱਕਣਗੇ ਸਹੁੰ

Haryana News: ਹਰਿਆਣਾ ਦੀ ਸਰਕਾਰ ਨੇ ਕਾਂਗਰਸ ਰਘੁਬੀਰ ਕਾਦਿਆਨ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ, 25 ਅਕਤੂਬਰ ਨੂੰ ਚੁੱਕਣਗੇ ਸਹੁੰ

Gurmeet Ram Rahim Singh: ਗੁਰਮੀਤ ਰਾਮ ਰਹੀਮ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ, 9 ਸਾਲ ਪੁਰਾਣੇ ਕੇਸ 'ਚ ਸੁਪਰੀਮ ਕੋਰਟ ਤੋਂ ਲੱਗਿਆ ਝਟਕਾ

Gurmeet Ram Rahim Singh: ਗੁਰਮੀਤ ਰਾਮ ਰਹੀਮ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ, 9 ਸਾਲ ਪੁਰਾਣੇ ਕੇਸ 'ਚ ਸੁਪਰੀਮ ਕੋਰਟ ਤੋਂ ਲੱਗਿਆ ਝਟਕਾ

Nayab Singh Saini: ਸਰਕਾਰ ਬਣਦੇ ਹੀ ਹਰਿਆਣਾ CM ਸੈਣੀ ਨੇ ਦਿੱਤਾ ਦੀਵਾਲੀ ਦਾ ਵੱਡਾ ਤੋਹਫਾ, ਨੌਜਵਾਨਾਂ ਨੂੰ ਮਿਲੇ ਰੋਜ਼ਗਾਰ

Nayab Singh Saini: ਸਰਕਾਰ ਬਣਦੇ ਹੀ ਹਰਿਆਣਾ CM ਸੈਣੀ ਨੇ ਦਿੱਤਾ ਦੀਵਾਲੀ ਦਾ ਵੱਡਾ ਤੋਹਫਾ, ਨੌਜਵਾਨਾਂ ਨੂੰ ਮਿਲੇ ਰੋਜ਼ਗਾਰ

CM ਨਾਇਬ ਸਿੰਘ ਸੈਨੀ ਨੇ 'ਚ ਕੇਂਦਰੀ ਸਿਖਿਆ ਮੰਤਰੀ ਧਰਮੇਂਦਰ ਪ੍ਰਧਾਨ ਨਾਲ ਕੀਤੀ ਮੁਲਾਕਾਤ, ਕਈ ਅਹਿਮ ਵਿਸ਼ਿਆਂ 'ਤੇ ਹੋਈ ਚਰਚਾ

CM ਨਾਇਬ ਸਿੰਘ ਸੈਨੀ ਨੇ 'ਚ ਕੇਂਦਰੀ ਸਿਖਿਆ ਮੰਤਰੀ ਧਰਮੇਂਦਰ ਪ੍ਰਧਾਨ ਨਾਲ ਕੀਤੀ ਮੁਲਾਕਾਤ, ਕਈ ਅਹਿਮ ਵਿਸ਼ਿਆਂ 'ਤੇ ਹੋਈ ਚਰਚਾ

Haryana New Cabinet: ਅਨਿਲ ਵਿਜ ਸਮੇਤ ਮੰਤਰੀਆਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਰਵਾਇਆ ਅਹੁਦਾ ਗ੍ਰਹਿਣ

Haryana New Cabinet: ਅਨਿਲ ਵਿਜ ਸਮੇਤ ਮੰਤਰੀਆਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਰਵਾਇਆ ਅਹੁਦਾ ਗ੍ਰਹਿਣ

Nayab Singh Saini: ਨਾਇਬ ਸਿੰਘ ਸੈਣੀ ਨੇ ਚੁੱਕੀ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਹੁੰ, ਇਹਨਾਂ ਵਿਧਾਇਕਾਂ ਨੂੰ ਮਿਲੀ ਨਵੀਂ ਕੈਬਿਨਟ 'ਚ ਜਗ੍ਹਾ

Nayab Singh Saini: ਨਾਇਬ ਸਿੰਘ ਸੈਣੀ ਨੇ ਚੁੱਕੀ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਹੁੰ, ਇਹਨਾਂ ਵਿਧਾਇਕਾਂ ਨੂੰ ਮਿਲੀ ਨਵੀਂ ਕੈਬਿਨਟ 'ਚ ਜਗ੍ਹਾ