Study In Foreign Country: ਭਾਰਤੀਆਂ ਖਾਸ ਕਰਕੇ ਪੰਜਾਬੀਆਂ 'ਚ ਬਾਹਰ ਜਾਣ ਦਾ ਕਾਫੀ ਕ੍ਰੇਜ਼ ਹੈ। ਸਮੇਂ ਦੇ ਨਾਲ ਨਾਲ ਇਹ ਕ੍ਰੇਜ਼ ਹੋਰ ਵਧਦਾ ਜਾ ਰਿਹਾ ਹੈ। ਇਸੇ ਲਈ ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਇਹ ਖਾਸ ਪੇਸ਼ਕਸ਼, ਜਿਸ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਹੜਾ ਦੇਸ਼ ਪੰਜਾਬੀ ਵਿਿਦਿਆਰਥੀਆਂ ਲਈ ਪੜ੍ਹਾਈ ਤੇ ਰਹਿਣ ਦੇ ਲਿਹਾਜ਼ ਨਾਲ ਸਭ ਤੋਂ ਬੈਸਟ ਹੈ। ਇੱਥੋਂ ਦੇ ਐਜੁਕੇਸ਼ਨਲ ਕੋਰਸ ਪੂਰੀ ਦੁਨੀਆ 'ਚ ਮਸ਼ਹੂਰ ਹਨ। ਤਾਂ ਆਓ ਤੁਹਾਨੂੰ ਦੱਸਦੇ ਹਾਂ:
ਕੈਨੇਡਾ ਹੈ ਪੰਜਾਬੀਆਂ ਦੀ ਪਹਿਲੀ ਪਸੰਦ
ਹਰ ਸਾਲ ਭਾਰਤ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਵਿਦੇਸ਼ਾਂ ਵਿੱਚ ਪੜ੍ਹਨ ਲਈ ਜਾਂਦੇ ਹਨ। ਇਨ੍ਹਾਂ ਵਿਦਿਆਰਥੀਆਂ ਦਾ ਉਦੇਸ਼ ਭਾਰਤ ਤੋਂ ਬਾਹਰੋਂ ਉੱਚ ਸਿੱਖਿਆ ਪ੍ਰਾਪਤ ਕਰਨਾ ਹੈ, ਜਿਸ ਲਈ ਉਹ ਕਈ ਦੇਸ਼ਾਂ ਦਾ ਰੁਖ ਕਰਦੇ ਹਨ। ਇਨ੍ਹਾਂ ਵਿੱਚ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਵੱਧ ਹੈ। ਇੱਥੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਆਪਣੇ ਵਿਕਾਸ ਦੇ ਲਈ ਵੀ ਕਈ ਮੌਕੇ ਮਿਲਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਵਿੱਚ ਸਭ ਤੋਂ ਵੱਧ ਭਾਰਤੀ ਵਿਦਿਆਰਥੀ ਹਨ। ਕੈਨੇਡਾ 'ਚ ਰਹਿ ਰਹੇ ਵਿਦੇਸ਼ੀ ਵਿਦਿਆਰਥੀਆਂ 'ਚੋਂ 40 ਫੀਸਦੀ ਤੋਂ ਵੱਧ ਭਾਰਤੀ ਹਨ। ਇੱਥੇ ਇਹ ਵੀ ਦੱਸ ਦਈਏ ਕਿ ਭਾਰਤ ਦੇ ਸੂਬੇ ਪੰਜਾਬ ਦੇ ਸਭ ਤੋਂ ਜ਼ਿਆਦਾ ਸਟੂਡੈਂਟ ਕੈਨੇਡਾ ਦੀ ਚੋਣ ਹੀ ਕਰਦੇ ਹਨ। ਇੱਥੇ ਤਿੰਨ ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਅਜੇ ਵੀ ਵਿਦਿਆਰਥੀ ਵੀਜ਼ੇ 'ਤੇ ਹਨ। ਭਾਰਤੀ ਵਿਦਿਆਰਥੀਆਂ ਵਿੱਚ ਕੈਨੇਡਾ ਨੂੰ ਲੈ ਕੇ ਇੰਨਾ ਕ੍ਰੇਜ਼ ਕਿਉਂ ਹੈ? ਕੈਨੇਡਾ ਵਿੱਚ ਕਿਹੜੇ ਕੋਰਸ ਪੇਸ਼ ਕੀਤੇ ਜਾਂਦੇ ਹਨ? ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ।
ਕੈਨੇਡਾ ਦੀ ਸਿੱਖਿਆ ਨੀਤੀ 'ਤੇ ਨਜ਼ਰ ਮਾਰੀਏ ਤਾਂ ਇਹ ਦੇਸ਼ ਮੈਡੀਕਲ, ਫਾਰਮੇਸੀ, ਫਾਈਨਾਂਸ ਅਤੇ ਟੈਕਨਾਲੋਜੀ ਕੋਰਸਾਂ ਲਈ ਮਸ਼ਹੂਰ ਹੈ। ਕੈਨੇਡਾ ਵਿੱਚ ਡਿਪਲੋਮਾ, ਸਰਟੀਫਿਕੇਟ ਅਤੇ ਡਿਗਰੀ ਪ੍ਰੋਗਰਾਮ ਚਲਾਏ ਜਾਂਦੇ ਹਨ। ਬਹੁਤ ਸਾਰੇ ਕਾਲਜਾਂ ਦੁਆਰਾ ਫਾਸਟਰੈਕ ਕੋਰਸ ਵੀ ਪੇਸ਼ ਕੀਤੇ ਜਾਂਦੇ ਹਨ। ਇਨ੍ਹਾਂ ਕੋਰਸਾਂ ਵਿੱਚ ਸਿਰਫ਼ ਮੁੱਖ ਗੱਲਾਂ ਹੀ ਪੜ੍ਹਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਕੈਨੇਡਾ ਦੀ ਸਿੱਖਿਆ ਨੀਤੀ ਵਿਦਿਆਰਥੀਆਂ ਨੂੰ ਕੋਰਸਾਂ ਦੇ ਨਾਲ-ਨਾਲ ਨੌਕਰੀ ਦੇ ਮੌਕੇ ਵੀ ਪ੍ਰਦਾਨ ਕਰਦੀ ਹੈ।
ਕੈਨੇਡਾ 'ਚ ਮਸ਼ਹੂਰ ਕੋਰਸ
ਵਿਦੇਸ਼ਾਂ ਵਿੱਚ ਪੜ੍ਹਾਈ ਲਈ ਕੈਨੇਡਾ ਭਾਰਤੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਹੈ। ਜੇਕਰ ਅਸੀਂ ਭਾਰਤੀ ਵਿਦਿਆਰਥੀਆਂ ਵਿੱਚ ਸਭ ਤੋਂ ਵੱਧ ਪ੍ਰਸਿੱਧ ਕੋਰਸਾਂ 'ਤੇ ਨਜ਼ਰ ਮਾਰੀਏ, ਤਾਂ ਉਨ੍ਹਾਂ ਵਿੱਚ ਮੈਡੀਕਲ ਅਤੇ ਗੈਰ-ਮੈਡੀਕਲ ਕੋਰਸ ਸ਼ਾਮਲ ਹਨ। ਇਹਨਾਂ ਵਿੱਚ ਮੁੱਖ ਤੌਰ 'ਤੇ ਕੰਪਿਊਟਰ ਸਾਇੰਸ, ਬਿਜ਼ਨਸ ਮੈਨੇਜਮੈਂਟ, ਇੰਜੀਨੀਅਰਿੰਗ, ਸਿਹਤ ਵਿਗਿਆਨ, ਸੂਚਨਾ ਤਕਨਾਲੋਜੀ, ਸੱਭਿਆਚਾਰਕ ਅਧਿਐਨ, ਹੋਟਲ ਪ੍ਰਬੰਧਨ, ਏਵੀਏਸ਼ਨ ਕੋਰਸ, ਕਮਿਊਨਟੀ ਐਂਡ ਕ੍ਰਿਮੀਨਲ ਜਸਟਿਸ ਆਦਿ ਕੋਰਸ ਸ਼ਾਮਲ ਹਨ।
ਇਹ ਦੇਸ਼ ਵੀ ਹਨ ਪੰਜਾਬੀਆਂ ਦੀ ਪਸੰਦ
ਆਸਟਰੇਲੀਆ: ਦੂਜੇ ਨੰਬਰ 'ਤੇ ਪੰਜਾਬੀ ਸਭ ਤੋਂ ਜ਼ਿਆਦਾ ਆਸਟਰੇਲੀਆ ਜਾਣਾ ਪਸੰਦ ਕਰਦੇ ਹਨ। ਇਹ ਦੇਸ਼ ਆਪਣੇ ਜੀਵੰਤ ਸ਼ਹਿਰਾਂ ਤੇ ਬੀਚਾਂ ਲਈ ਵਧੇਰੇ ਮਸ਼ਹੂਰ ਹੈ। ਇੱਥੇ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਇਸ ਦੇ ਨਾਲ ਨਾਲ ਇਹ ਦੇਸ਼ ਤੁਹਾਨੂੰ ਅਰਾਮਦਾਇਕ ਜੀਵਨਸ਼ੈਲੀ ਵੀ ਪ੍ਰਦਾਨ ਕਰਦਾ ਹੈ।
ਜਰਮਨੀ: ਇਸ ਦੇਸ਼ ਨੂੰ ਉਹ ਸਟੂਡੈਂਟ ਚੁਣਦੇ ਹਨ, ਜੋ ਆਪਣੀ ਪੜ੍ਹਾਈ ਤੇ ਭਵਿੱਖ ਨੂੰ ਲੈਕੇ ਕਾਫੀ ਸੀਰੀਅਸ ਹੁੰਦੇ ਹਨ। ਕਿਉਂਕਿ ਬਹੁਤ ਸਾਰੀਆਂ ਯੂਨੀਵਰਸਟੀਆਂ ਇੱਥੇ ਉੱਚ ਸਿੱਖਿਆ ਦੇ ਨਾਲ ਨਾਲ ਮੁਫਤ ਵਿੱਚ ਟਿਊਸ਼ਨ ਦੀ ਸਹੂਲਤ ਵੀ ਪ੍ਰਦਾਨ ਕਰਦੀਆਂ ਹਨ। ਇਸ ਦੇ ਨਾਲ ਨਾਲ ਹੋਣਹਾਰ ਵਿਿਦਿਆਰਥੀਆਂ ਨੂੰ ਜਰਮਨੀ ਵਿੱਚ ਨੌਕਰੀ ਦਾ ਮੌਕਾ ਵੀ ਮਿਲਦਾ ਹੈ। ਜਰਮਨੀ ਦੀ ਸਿੱਖਿਆ ਪ੍ਰਣਾਲੀ ਨੂੰ ਯੂਰੋਪ ਦੀ ਬੈਸਟ ਸਿੱਖਿਆ ਪ੍ਰਣਾਲੀ ਦਾ ਖਿਤਾਬ ਦਿੱਤਾ ਜਾਂਦਾ ਹੈ।
ਨਿਊ ਜ਼ੀਲੈਂਡ: ਇਹ ਦੇਸ਼ ਵਿੱਚ ਜ਼ਿਆਦਾਤਰ ਲੋਕ ਘੁੰਮਣਾ ਜਾਣਾ ਪਸੰਦ ਕਰਦੇ ਹਨ, ਪਰ ਤੁਹਾਨੂੰ ਇਹ ਵੀ ਦੱਸ ਦਈਏ ਕਿ ਨਿਊ ਜ਼ੀਲੈਂਡ ਦਾ ਐਜੁਕੇਸ਼ਨ ਸਿਸਟਮ ਵੀ ਕਮਾਲ ਦਾ ਹੈ। ਨਿਊ ਜ਼ੀਲੈਂਡ ਆਪਣੇ ਵਿਿਦਿਆਰਥੀਆਂ ਨੂੰ ਕਿਤਾਬੀ ਕੀੜਾ ਬਣਾਉਣ ਦੀ ਥਾਂ ਉਨ੍ਹਾਂ ਪ੍ਰੈਕਟਿਕਲ ਬਣਾਉਣ 'ਤੇ ਜ਼ਿਆਦਾ ਜ਼ੋਰ ਦਿੰਦਾ ਹੈ। ਇਸ ਦੇਸ਼ 'ਚ ਤੁਸੀਂ ਪੜ੍ਹਾਈ ਤੋਂ ਬਾਅਦ ਨੌਕਰੀ ਕਰਕੇ ਰਹਿ ਵੀ ਸਕਦੇ ਹੋ।
ਅਮਰੀਕਾ: ਅਮਰੀਕਾ ਇਸ ਸੂਚੀ ਵਿੱਚ ਟੌਪ ਫਾਈਵ 'ਚ ਸਭ ਤੋਂ ਹੇਠਾਂ ਹੈ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਅਮਰੀਕਾ ਦੀ ਸਿੱਖਿਆ ਪ੍ਰਣਾਲੀ ਬਾਕੀ ਦੇਸ਼ਾਂ ਤੋਂ ਕਿਸੇ ਵੀ ਲਿਹਾਜ਼ ਵਿੱਚ ਘੱਟ ਹੈ। ਦੁਨੀਆ ਦੀਆਂ ਟੌਪ 10 ਯੂਨੀਵਰਸਿਟੀਜ਼ ਵਿੱਚ ਕਈ ਅਮਰੀਕਾ ਦੀਆਂ ਹੀ ਹਨ। ਪਰ ਇੱਥੋਂ ਦੀ ਪੜ੍ਹਾਈ ਕਾਫੀ ਮਹਿੰਗੀ ਹੈ, ਜਿਸ ਨੂੰ ਕਈ ਭਾਰਤੀ ਵਿਿਦਿਆਰਥੀ ਅਫੋਰਡ ਵੀ ਨਹੀਂ ਕਰ ਪਾਉਂਦੇ।