Saturday, December 21, 2024

Career

Australia Visa: ਆਸਟ੍ਰੇਲੀਆ ਜਾਣ ਦਾ ਸੁਪਨਾ ਹੋਵੇਗਾ ਪੂਰਾ, ਮਿਲੇਗਾ ਤੁਹਾਡੀ ਪਸੰਦ ਦਾ ਕੰਮ ਨਾਲ ਇੱਕ ਸਾਲ ਦਾ ਵੀਜ਼ਾ, ਕੀ ਤੁਸੀਂ ਕੀਤਾ ਅਪਲਾਈ?

October 21, 2024 04:57 PM

Australia Visa News: ਅੱਜ ਕੱਲ੍ਹ ਭਾਰਤੀਆਂ ਵਿੱਚ ਵਿਦੇਸ਼ ਜਾ ਕੇ ਪੜ੍ਹਾਈ ਤੇ ਨੌਕਰੀ ਕਰਨ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ। ਅਜਿਹੇ ਕਈ ਦੇਸ਼ ਹਨ ਜੋ ਭਾਰਤੀਆਂ ਨੂੰ ਆਪਣੀਆਂ ਕੰਪਨੀਆਂ 'ਚ ਨੌਕਰੀ ਦੇਣਾ ਕਾਫੀ ਪਸੰਦ ਕਰਦੇ ਹਨ, ਕਿਉਂਕਿ ਭਾਰਤੀ ਕਾਫੀ ਇਮਾਨਦਾਰ ਤੇ ਅਨੁਸ਼ਾਸਨ ਪਸੰਦ ਤਾਂ ਹੁੰਦੇ ਹੀ ਹਨ, ਤੇ ਨਾਲ ਹੀ ਖੂਬ ਮੇਹਨਤ ਵੀ ਕਰਦੇ ਹਨ। ਭਾਰਤੀਆਂ ਦੀ ਵਿਦੇਸ਼ ਜਾਣ ਦੀ ਲਿਸਟ 'ਚ ਕੈਨੇਡਾ, ਅਮਰੀਕਾ ਤੇ ਆਸਟਰੇਲੀਆ ਵਰਗੇ ਦੇਸ਼ ਹੀ ਪਹਿਲੀ ਪਸੰਦ ਹੁੰਦੇ ਹਨ।

ਹੁਣ ਆਸਟਰੇਲੀਆ ਨੇ ਭਾਰਤੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਆਸਟਰੇਲੀਆ ਨੇ ਹਾਲ ਹੀ 'ਚ ਭਾਰਤੀਆਂ ਲਈ ਵੀਜ਼ਾ ਸ਼ਰਤਾਂ ਨਰਮ ਕੀਤੀਆਂ ਸੀ। ਇਸ ਦੇ ਨਾਲ ਨਾਲ ਦੇਸ਼ ਵਿੱਚ ਵਰਕਿੰਗ ਹੋਲੀਡੇਅ ਮੇਕਰ ਵੀਜ਼ਾ ਸਕੀਮ ਸ਼ੁਰੂ ਕੀਤੀ ਸੀ, ਜਿਸ ਨੂੰ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ।

ਆਸਟ੍ਰੇਲੀਆ ਵੱਲੋਂ ਭਾਰਤੀਆਂ ਲਈ ਸ਼ੁਰੂ ਕੀਤੇ ਵਰਕਿੰਗ ਹੋਲੀਡੇਅ ਮੇਕਰ ਵੀਜ਼ੇ ਨੂੰ ਚੰਗਾ ਹੁੰਗਾਰਾ ਮਿਲਿਆ ਹੈ। ਇਸ ਵੀਜ਼ਾ ਪ੍ਰੋਗਰਾਮ ਤਹਿਤ ਜਾਰੀ 1000 ਸਪੌਟਜ਼ ਲਈ ਮਹਿਜ਼ ਦੋ ਹਫ਼ਤਿਆਂ ਦੌਰਾਨ 40,000 ਭਾਰਤੀਆਂ ਨੇ ਅਰਜ਼ੀਆਂ ਦਾਖਲ ਕੀਤੀਆਂ ਹਨ।

ਇਹ ਦਾਅਵਾ ਆਸਟਰੇਲੀਆ ਦੇ ਪਰਵਾਸ ਬਾਰੇ ਰਾਜ ਮੰਤਰੀ ਮੈਟ ਥਿਸਲਵੇਟ ਨੇ ਕੀਤਾ ਹੈ। ਇਸ ਨਵੇਂ ਵੀਜ਼ੇ ਤਹਿਤ 18 ਤੋਂ 30 ਸਾਲ ਉਮਰ ਵਰਗ ਦੇ ਭਾਰਤੀ ਆਸਟਰੇਲੀਆ ਵਿਚ ਇਕ ਸਾਲ ਲਈ ਰਹਿਣ ਤੋਂ ਇਲਾਵਾ ਪੜ੍ਹ ਤੇ ਆਪਣੀ ਮਰਜ਼ੀ ਦਾ ਕੰਮ ਵੀ ਕਰ ਸਕਣਗੇ। ਥਿਸਲਵੇਟ ਨੇ ਕਿਹਾ ਕਿ ਆਸਟਰੇਲੀਅਨ ਵਰਕਿੰਗ ਹੌਲੀਡੇਅ ਮੇਕਰ ਪ੍ਰੋਗਰਾਮ ਦੀ ਸ਼ੁਰੂਆਤ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ’ਚ ਅਹਿਮ ਪੇਸ਼ਕਦਮੀ ਹੈ।

ਉਨ੍ਹਾਂ ਕਿਹਾ ਕਿ ਵੀਜ਼ਾ ਬੈਲੇਟ ਦਾ ਅਮਲ 1 ਅਕਤੂੁਬਰ ਤੋਂ ਖੁੱਲ੍ਹ ਗਿਆ ਹੈ ਤੇ ਇਸ ਮਹੀਨੇ ਦੇ ਅਖੀਰ ਤੱਕ ਬੰਦ ਹੋ ਜਾਵੇਗਾ। ਸਫ਼ਲ ਉਮੀਦਵਾਰਾਂ ਦੀ ਰੈਂਡਮਲੀ ਚੋਣ ਕੀਤੀ ਜਾਵੇਗੀ ਤੇ ਉਹ ਅਗਲੇ ਸਾਲ ਤੋਂ ਆਸਟਰੇਲੀਆ ’ਚ ਰਹਿ ਸਕਣਗੇ।

Have something to say? Post your comment

More from Career

Study Abroad: ਅਮਰੀਕਾ 'ਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ 'ਚ ਸਭ ਤੋਂ ਜ਼ਿਆਦਾ ਭਾਰਤੀ, ਚੀਨ ਨੂੰ ਪਿੱਛੇ ਛੱਡ ਬਣਾਇਆ ਰਿਕਾਰਡ

Study Abroad: ਅਮਰੀਕਾ 'ਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ 'ਚ ਸਭ ਤੋਂ ਜ਼ਿਆਦਾ ਭਾਰਤੀ, ਚੀਨ ਨੂੰ ਪਿੱਛੇ ਛੱਡ ਬਣਾਇਆ ਰਿਕਾਰਡ

Lecturer Jobs: ਲੈਕਚਰਾਰ ਦੀ ਪੋਸਟ ਲਈ ਨਿਕਲੀਆਂ ਬੰਪਰ ਭਰਤੀਆਂ, ਜਾਣੋ ਕਿਵੇਂ ਕਰਨਾ ਹੈ ਅਪਲਾਈ, ਇੱਥੇ ਹੈ Step By step Process

Lecturer Jobs: ਲੈਕਚਰਾਰ ਦੀ ਪੋਸਟ ਲਈ ਨਿਕਲੀਆਂ ਬੰਪਰ ਭਰਤੀਆਂ, ਜਾਣੋ ਕਿਵੇਂ ਕਰਨਾ ਹੈ ਅਪਲਾਈ, ਇੱਥੇ ਹੈ Step By step Process

Study Abroad: ਇਨ੍ਹਾਂ ਦੇਸ਼ਾਂ 'ਚ ਅਸਾਨ ਹੈ ਪੜ੍ਹਾਈ ਦੇ ਨਾਲ ਨੌਕਰੀ, ਮਿਲਦੇ ਹਨ ਇੰਨੇਂ ਘੰਟੇ...ਨਹੀਂ ਹੁੰਦੀ ਆਰਥਿਕ ਪਰੇਸ਼ਾਨੀ, ਦੇਖੋ ਲਿਸਟ

Study Abroad: ਇਨ੍ਹਾਂ ਦੇਸ਼ਾਂ 'ਚ ਅਸਾਨ ਹੈ ਪੜ੍ਹਾਈ ਦੇ ਨਾਲ ਨੌਕਰੀ, ਮਿਲਦੇ ਹਨ ਇੰਨੇਂ ਘੰਟੇ...ਨਹੀਂ ਹੁੰਦੀ ਆਰਥਿਕ ਪਰੇਸ਼ਾਨੀ, ਦੇਖੋ ਲਿਸਟ

Jagdeep Dhankhar: ਸਟੂਡੈਂਟਸ 'ਚ ਫੈਲ ਰਹੀ ਨਵੀਂ ਬੀਮਾਰੀ ਨੂੰ ਲੈਕੇ ਜਗਦੀਪ ਧਨਖੜ ਨੇ ਦਿੱਤੀ ਚੇਤਾਵਨੀ, ਬੋਲੇ- 'ਇਹ ਸਾਡੇ ਭਵਿੱਖ ਲਈ ਖਤਰਾ'

Jagdeep Dhankhar: ਸਟੂਡੈਂਟਸ 'ਚ ਫੈਲ ਰਹੀ ਨਵੀਂ ਬੀਮਾਰੀ ਨੂੰ ਲੈਕੇ ਜਗਦੀਪ ਧਨਖੜ ਨੇ ਦਿੱਤੀ ਚੇਤਾਵਨੀ, ਬੋਲੇ- 'ਇਹ ਸਾਡੇ ਭਵਿੱਖ ਲਈ ਖਤਰਾ'

Study In Abroad: ਇਹ ਦੇਸ਼ ਹੈ ਵਿਦਿਆਰਥੀਆਂ ਲਈ ਸਭ ਤੋਂ ਬੈਸਟ, ਕਰਵਾਉਂਦਾ ਹੈ ਇਹ ਕੋਰਸ, ਮੈਡੀਕਲ ਤੋਂ ਨੌਨ ਮੈਡੀਕਲ ਤੱਕ ਕੋਰਸ ਹਨ ਸ਼ਾਮਲ

Study In Abroad: ਇਹ ਦੇਸ਼ ਹੈ ਵਿਦਿਆਰਥੀਆਂ ਲਈ ਸਭ ਤੋਂ ਬੈਸਟ, ਕਰਵਾਉਂਦਾ ਹੈ ਇਹ ਕੋਰਸ, ਮੈਡੀਕਲ ਤੋਂ ਨੌਨ ਮੈਡੀਕਲ ਤੱਕ ਕੋਰਸ ਹਨ ਸ਼ਾਮਲ

Over 155,000 Applicants Flock to Prime Minister Internship Scheme Within a Day!

Over 155,000 Applicants Flock to Prime Minister Internship Scheme Within a Day!

Unlock the Power of Remote Work: 10 Lucrative Work-from-Home Job Opportunities

Unlock the Power of Remote Work: 10 Lucrative Work-from-Home Job Opportunities

Guru Nanak Dev Engineering College Bidar vacancies for Principal and Professors

Guru Nanak Dev Engineering College Bidar vacancies for Principal and Professors