Nayab Singh Saini Oath Ceremony: ਨਾਇਬ ਸਿੰਘ ਸੈਣੀ ਨੇ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਦੂਜੀ ਵਾਰ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਮੰਚ 'ਤੇ ਮੌਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਸ਼ੀਰਵਾਦ ਲਿਆ। ਇਸ ਤੋਂ ਬਾਅਦ ਉਹ ਹੋਰ ਆਗੂਆਂ ਨੂੰ ਵੀ ਮਿਲੇ। ਸੀਐਮ ਸੈਣੀ ਤੋਂ ਤੁਰੰਤ ਬਾਅਦ ਅਨਿਲ ਵਿੱਜ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਮੰਤਰੀ ਮੰਡਲ ਵਿੱਚ ਕਈ ਪੁਰਾਣੇ ਦਿੱਗਜ ਅਤੇ ਕੁਝ ਨਵੇਂ ਅਤੇ ਨੌਜਵਾਨ ਚਿਹਰੇ ਵੀ ਸ਼ਾਮਲ ਹਨ। ਅਨਿਲ ਵਿੱਜ ਨੂੰ ਖੁਦ ਨਾਇਬ ਸਿੰਘ ਸੈਣੀ ਨੇ ਫੋਨ ਕਰਕੇ ਸਹੁੰ ਚੁੱਕ ਸਮਾਗਮ ਵਿਚ ਬੁਲਾਇਆ ਸੀ।
ਅਨਿਲ ਵਿੱਜ ਦਾ ਉਨ੍ਹਾਂ ਦੇ ਅਧੀਨ ਮੰਤਰੀ ਬਣਨਾ ਅਹਿਮ ਹੈ, ਕਿਉਂਕਿ ਉਹ ਵੀ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਚਿਹਰਾ ਦੱਸਦੇ ਰਹੇ ਹਨ। ਹਾਲਾਂਕਿ ਬੁੱਧਵਾਰ ਨੂੰ ਵਿਧਾਇਕ ਦਲ ਦੀ ਬੈਠਕ 'ਚ ਵਿੱਜ ਨੇ ਹੀ ਨਾਇਬ ਸਿੰਘ ਸੈਣੀ ਦੇ ਨਾਂ ਦਾ ਪ੍ਰਸਤਾਵ ਰੱਖਿਆ ਸੀ।
ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਸੀ ਕਿ ਜੇਕਰ ਪਾਰਟੀ ਉਹਨਾਂ ਨੂੰ ਚੌਕੀਦਾਰ ਬਣਾਉਂਦੀ ਹੈ, ਤਾਂ ਮੈਂ ਉਹ ਆਪਣੀ ਭੂਮਿਕਾ ਨੂੰ ਤਨਦੇਹੀ ਨਾਲ ਨਿਭਾਉਣਗੇ। ਅਨਿਲ ਵਿੱਜ ਤੋਂ ਇਲਾਵਾ ਹੋਰ ਵੀ ਕਈ ਆਗੂਆਂ ਨੇ ਮੰਤਰੀ ਅਹੁਦਿਆਂ ਦੀ ਸਹੁੰ ਚੁੱਕੀ। ਆਓ ਤੁਹਾਨੂੰ ਦਸਦੇ ਹਾਂ ਕੌਣ ਹਨ ਹਰਿਆਣਾ ਸਰਕਾਰ ਦੇ ਇਹ ਨਵੇਂ ਮੰਤਰੀ।
ਦੇਖੋ ਪੂਰੀ ਸੂਚੀ...
ਅਨਿਲ ਵਿੱਜ
ਆਰਤੀ ਸਿੰਘ ਰਾਓ
ਸ਼ਿਆਮ ਸਿੰਘ ਰਾਣਾ
ਮੂਲਚੰਦ ਸ਼ਰਮਾ
ਰਾਓ ਨਰਬੀਰ ਸਿੰਘ
ਮਹੀਪਾਲ ਢਾਂਡਾ
ਗੌਰਵ ਗੌਤਮ
ਅਰਵਿੰਦ ਸ਼ਰਮਾ
ਸ਼ਰੂਤੀ ਚੌਧਰੀ
ਕ੍ਰਿਸ਼ਨ ਬੇਦੀ
ਘਨਸ਼ਿਆਮ ਦਾਸ ਅਰੋੜਾ
ਰਣਬੀਰ ਗੰਗੂਆ
ਵਿਪੁਲ ਗੋਇਲ
ਦੱਸ ਦਈਏ ਕਿ ਫਿਲਹਾਲ ਸਿਰਫ ਨਾਇਬ ਸਿੰਘ ਸੈਣੀ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਕੇ ਓਹ ਮੁੱਖ ਮੰਤਰੀ ਹਨ। ਬਾਕੀ ਮੰਤਰੀਆਂ ਨੂੰ ਕਿਹੜੇ ਮਹਿਕਮੇ ਸੌਂਪੇ ਜਾਣਗੇ ਇਸਦਾ ਖੁਲਾਸਾ ਹਾਲੇ ਹੋਣਾ ਬਾਕੀ ਹੈ।
ਸਹੁੰ ਚੁੱਕ ਸਮਾਗਮ ਚ ਇਹਨਾਂ ਦਿੱਗਜ ਆਗੂਆਂ ਨੇ ਕੀਤੀ ਸ਼ਿਰਕਤ
ਨਾਇਬ ਸਿੰਘ ਸੈਣੀ ਦੇ ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕਈ ਵੱਡੇ ਆਗੂ ਅਤੇ ਸਹਿਯੋਗੀ ਪਾਰਟੀਆਂ ਦੇ ਆਗੂ ਮੌਜੂਦ ਸਨ। ਇਹ ਸਹੁੰ ਚੁੱਕ ਸਮਾਗਮ ਹਰਿਆਣਾ ਲਈ ਇਤਿਹਾਸਕ ਹੈ। ਕਿਉਂਕਿ ਭਾਜਪਾ ਨੇ ਹਰਿਆਣਾ ਵਿੱਚ ਲਗਾਤਾਰ ਤੀਜੀ ਵਾਰ ਸਰਕਾਰ ਬਣਾਈ ਹੈ। ਹਰਿਆਣਾ 'ਚ 5 ਅਕਤੂਬਰ ਨੂੰ ਚੋਣਾਂ ਹੋਈਆਂ ਸਨ, ਜਿਸ 'ਚ ਭਾਜਪਾ ਨੇ 90 'ਚੋਂ 48 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ, ਜਦਕਿ ਕਾਂਗਰਸ ਨੇ 37 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ।