Punjab Holidays: ਦੇਸ਼ ਭਰ ਵਿੱਚ ਤਿਓਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ। ਅਕਤੂਬਰ ਮਹੀਨੇ 'ਚ ਨਰਾਤਿਆਂ ਤੋਂ ਲੈਕੇ ਦੀਵਾਲੀ ਸਾਰੇ ਤਿਓਹਾਰ ਆ ਰਹੇ ਹਨ। ਇਸ ਦੇ ਨਾਲ ਨਾਲ ਛੱੁਟੀਆਂ ਹੋਣ ਕਰਕੇ ਵੀ ਸਕੂਲ ਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਨਾਲ ਨਾਲ ਨੌਕਰੀ 'ਤੇ ਕੰਮ ਕਰਨ ਵਾਲੇ ਮੁਲਾਜ਼ਮ ਵੀ ਕਾਫੀ ਖੁਸ਼ ਹਨ, ਕਿਉਂਕਿ ਇਸ ਮਹੀਨੇ ਕਈ ਛੁੁੱਟੀਆਂ ਵੀ ਰਹੀਆਂ ਹਨ।
ਹੁਣ ਇਸ ਮਹੀਨੇ ਇੱਕ ਹੋਰ ਛੁੱਟੀ ਦਾ ਐਲਾਨ ਹੋ ਗਿਆ ਹੈ। ਜੀ ਹਾਂ, ਕੱਲ੍ਹ ਯਾਨਿ 17 ਅਕਤੂਬਰ ਨੂੰ ਪੰਜਾਬ ਭਰ 'ਚ ਛੱੁਟੀ ਦਾ ਐਲਾਨ ਕੀਤਾ ਗਿਆ ਹੈ। ਦਰਅਸਲ, ਬੀਤੇ ਦਿਨ ਯਾਨਿ 15 ਅਕਤੂਬਰ ਨੂੰ ਵੀ ਸਰਪੰਚ ਚੋਣਾਂ ਕਰਕੇ ਪੰਜਾਬ ਭਰ 'ਚ ਛੁੱਟੀ ਸੀ। ਇਸ ਦੇ ਨਾਲ ਨਾਲ ਹੁਣ ਕੱਲ੍ਹ ਯਾਨਿ 17 ਅਕਤੂਬਰ ਨੂੰ ਵੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਦਿਨ ਸਾਰੇ ਸਕੂਲ-ਕਾਲਜ ਤੇ ਹੋਰ ਅਦਾਰੇ ਬੰਦ ਰਹਿਣਗੇ। ਦਰਅਸਲ, ਪੰਜਾਬ 'ਚ ਕੱਲ੍ਹ ਮਹਾਰਿਸ਼ੀ ਵਾਲਮੀਕਿ ਦੀ ਜੈਯੰਤੀ ਕਰਕੇ ਛੁੱਟੀ ਹੈ।
ਦੱਸਣਯੋਗ ਹੈ ਕਿ ਅਕਤੂਬਰ ਦੇ ਮਹੀਨੇ ਦੇ ਸ਼ੁਰੂ ਤੋਂ ਲੈਕੇ ਅਖੀਰ ਤੱਕ ਛੁੱਟੀਆਂ ਹੀ ਛੁੱਟੀਆਂ ਰਹੀਆਂ ਹਨ। 2 ਅਕਤੂਬਰ ਨੂੰ ਗਾਂਧੀ ਜੈਅੰਤੀ ਦੀ ਛੁੱਟੀ ਸੀ, ਫਿਰ 12 ਅਕਤੂਬਰ ਨੂੰ ਦੁਸਹਿਰੇ ਦੀ, ਫਿਰ 15 ਨੂੰ ਸਰਪੰਚੀ ਚੋਣਾਂ ਕਰਕੇ ਛੁੱਟੀ ਸੀ, ਇਸ ਤੋਂ ਬਾਅਦ 20 ਅਕਤੂਬਰ ਨੂੰ ਕਰਵਾ ਚੌਥ ਦੀ ਛੁੱਟੀ ਹੋਵੇਗੀ, ਜਦਕਿ 30 ਅਕਤੂਬਰ ਨੂੰ ਦੀਵਾਲੀ ਦੀ ਛੁੱਟੀ ਰਹੇਗੀ।