Wednesday, April 02, 2025

Punjab

1984 ਦੇ ਸਿੱਖ ਕਤਲੇਆਮ ਪੀੜਤਾਂ ਨੇ ਦਿੱਤੀ ਆਤਮਦਾਹ ਦੀ ਧਮਕੀ

August 10, 2021 08:32 AM

ਚੰਡੀਗੜ੍ਹ : ਦਿੱਲੀ ਅਤੇ ਦੇਸ਼ ਦੇ ਹੋਰਨਾਂ ਸ਼ਹਿਰਾਂ ਦੇ ਸਿੱਖ ਕਤਲੇਆਮ ਪੀੜਤਾਂ ਨੇ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਵਿੱਚ ਕਤਲੇਆਮ ਪੀੜਤਾਂ ਦੇ ਰੱਦ ਕੀਤੇ ਲਾਲ ਕਾਰਡ ਦੁਬਾਰਾ ਨਾ ਬਣਾਏ ਗਏ ਤਾਂ ਉਹ ਇੱਕ ਮਹੀਨੇ ਬਾਅਦ ਮੁੱਖ ਮੰਤਰੀ ਦੀ ਸਰਕਾਰੀ ਕੋਠੀ ਅੱਗੇ ਆਤਮਦਾਹ ਕਰ ਲੈਣਗੇ। ਸਿੱਖ ਦੰਗਾ ਪੀੜਤ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਜਿਨ੍ਹਾਂ ਦੰਗਾ ਪੀੜਤਾਂ ਦੇ ਕਾਰਡ ਰੱਦ ਕੀਤੇ ਗਏ ਹਨ ਉਨ੍ਹਾਂ ਤੋਂ ਫਿਰ ਤੋਂ ਇਹ ਪਰੂਫ ਮੰਗਿਆ ਜਾ ਰਿਹਾ ਹੈ ਕਿ ਉਹ ਪੀੜਤ ਹੋਣ ਬਾਰੇ ਅਤੇ ਦੁਬਾਰਾ ਵਸੇਵੇਂ ਬਾਰੇ ਸਬੂਤ ਪੇਸ਼ ਕਰਨ। ਦੰਗਾ ਪੀੜਤਾਂ ਦਾ ਕਹਿਣਾ ਹੈ ਕਿ 37 ਸਾਲ ਹੋ ਗਏ ਹਨ, ਉਨ੍ਹਾਂ ਨੂੰ ਇਨਸਾਫ ਵੀ ਨਹੀਂ ਮਿਲਿਆ ਹੁਣ ਕੈਪਟਨ ਸਰਕਾਰ ਉਨ੍ਹਾਂ ਤੋਂ ਸਹੂਲਤਾਂ ਖੋਹ ਰਹੀ ਹੈ।

Have something to say? Post your comment