Wednesday, April 02, 2025

Punjab

ਲਾਪਤਾ ਸਹਿਜਪ੍ਰੀਤ ਦੀ ਸਾਹਨੇਵਾਲ ਨਹਿਰ 'ਚੋਂ ਮਿਲੀ ਲਾਸ਼

ਤਾਏ ਨੇ ਨਹਿਰ ਵਿੱਚ ਦਿੱਤਾ ਧੱਕਾ

August 21, 2022 04:47 PM

Ludhiana: ਸਹਿਜਪ੍ਰੀਤ ਸਿੰਘ 7 ਸਾਲ, 18 ਅਗਸਤ ਦੀ ਰਾਤ ਨੂੰ ਲੁਧਿਆਣਾ ਦੇ ਅਬਦੁੱਲਾਪੁਰ ਸ਼ਹਿਰ ਤੋਂ ਲਾਪਤਾ ਹੋ ਗਿਆ ਸੀ। ਉਸ ਦੀ ਲਾਸ਼ ਸਾਹਨੇਵਾਲ ਦੀ ਨਹਿਰ ਵਿੱਚੋਂ ਮਿਲੀ।
ਜਾਣਕਾਰੀ ਅਨੁਸਾਰ ਉਸ ਨੂੰ ਉਸ ਦੇ ਤਾਏ ਨੇ ਨਹਿਰ ਵਿੱਚ ਧੱਕਾ ਦਿੱਤਾ।
ਬੱਚੇ ਦੇ ਮਾਤਾ-ਪਿਤਾ ਵੱਲੋਂ ਇੰਟਰਨੈੱਟ ਮੀਡੀਆ 'ਤੇ ਕੀਤੀ ਗਈ ਅਪੀਲ ਵਾਇਰਲ ਹੋਈ ਅਤੇ ਹਜ਼ਾਰਾਂ ਲੋਕ ਉਸ ਦੀ ਤੰਦਰੁਸਤੀ ਲਈ ਪ੍ਰਾਰਥਨਾ ਕਰ ਰਹੇ ਸਨ। ਮਾਡਲ ਟਾਊਨ ਥਾਣੇ ਦੀ ਪੁਲੀਸ ਨੇ ਤਲਾਸ਼ ਜਾਰੀ ਰੱਖੀ,ਬੱਚੇ ਨੂੰ ਲੱਭਣ ਲਈ ਸਾਰੀ ਰਾਤ ਡੇਰਾ ਅਤੇ ਸਾਹਨੇਵਾਲ ਦੇ ਇਲਾਕੇ 'ਚ ਲੱਗੇ ਰਹੇ ਅਤੇ ਅੱਜ ਸਵੇਰੇ ਉਸ ਦੀ ਲਾਸ਼ ਗੁਰਦੁਆਰਾ ਸੁਖਚਨਸਰ ਨੇੜੇ ਸਾਹਨੇਵਾਲ ਨਹਿਰ ਤੋਂ ਬਰਾਮਦ ਹੋਈ।

ਪੁਲਿਸ ਨੇ ਉਸ ਦੇ ਲਾਪਤਾ ਹੋਣ ਸਬੰਧੀ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ । ਉਹ ਆਪਣੇ ਤਾਏ ਨਾਲ ਮੋਟਰਸਾਈਕਲ 'ਤੇ ਦੇਖਿਆ ਗਿਆ ਸੀ। ਪੁਲਸ ਨੇ ਉਸ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕੀਤੀ ਤਾਂ ਉਹ ਪੁਲਸ ਨੂੰ ਵੱਖ-ਵੱਖ ਬਿਆਨ ਦੇ ਰਿਹਾ ਸੀ। ਤਾਇਆ ਰਾਤ ਬੱਚੇ ਨੂੰ ਗੁਰਦੁਆਰਾ ਸੁਖਚੈਨ ਸਾਹਿਬ ਲੈ ਗਿਆ ਸੀ। ਪਰ ਇਸ ਪੂਰੇ ਮਾਮਲੇ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ। ਇਸ ਸਬੰਧੀ ਪੁਲਿਸ ਦੁਪਹਿਰ ਬਾਅਦ ਪ੍ਰੈਸ ਕਾਨਫਰੰਸ ਕਰ ਸਕਦੀ ਹੈ।

Have something to say? Post your comment