Wednesday, April 02, 2025

Punjab

ਪੰਜਾਬ 'ਚ ਦੁੱਧ ਦੀਆਂ ਕੀਮਤਾਂ ਵਧੀਆਂ , ਅਮੂਲ ਤੋਂ ਬਾਅਦ ਹੁਣ ਵੇਰਕਾ ਨੇ 2 ਰੁਪਏ ਪ੍ਰਤੀ ਲੀਟਰ ਕੀਮਤ ਵਧਾਈ

Milk prices

August 19, 2022 08:59 AM

ਚੰਡੀਗੜ੍ਹ : ਪੰਜਾਬ 'ਚ ਹੁਣ ਲੋਕਾਂ ਨੂੰ ਦੁੱਧ ਲਈ ਜ਼ਿਆਦਾ ਪੈਸੇ ਖਰਚਣੇ ਪੈਣਗੇ। ਅਮੂਲ ਤੋਂ ਬਾਅਦ ਪੰਜਾਬ ਦੇ ਸਭ ਤੋਂ ਵੱਡੇ ਦੁੱਧ ਉਤਪਾਦਕਾਂ ਵਿੱਚੋਂ ਇੱਕ ਵੇਰਕਾ ਨੇ ਵੀ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਨਵੀਆਂ ਦਰਾਂ ਸ਼ੁੱਕਰਵਾਰ ਯਾਨੀ ਅੱਜ ਤੋਂ ਲਾਗੂ ਹੋਣਗੀਆਂ। ਦੁੱਧ ਦੀਆਂ ਵਧੀਆਂ ਕੀਮਤਾਂ ਦਾ ਅਸਰ ਪੰਜਾਬ ਦੇ ਨਾਲ-ਨਾਲ ਚੰਡੀਗੜ੍ਹ ਅਤੇ ਪੰਚਕੂਲਾ 'ਤੇ ਵੀ ਪਵੇਗਾ। ਵੇਰਕਾ ਸੂਬੇ ਵਿੱਚ ਹਰ ਰੋਜ਼ 12 ਲੱਖ ਲੀਟਰ ਦੁੱਧ ਵੇਚਦਾ ਹੈ।

ਹਾਲ ਹੀ ਵਿੱਚ ਅਮੁੱਲ ਅਤੇ ਮਦਰ ਡੇਅਰੀ ਨੇ ਵੀ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਹੁਣ ਵੇਰਕਾ ਨੇ ਵੀ 2 ਰੁਪਏ ਦੁੱਧ ਦਾ ਰੇਟ ਵਧਾਉਣ ਦਾ ਫੈਸਲਾ ਕੀਤਾ ਹੈ। ਵੇਰਕਾ ਨੇ ਪਿਛਲੇ ਮਹੀਨੇ ਦਹੀਂ, ਮੱਖਣ ਅਤੇ ਦੇਸੀ ਘਿਓ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਸੀ। ਕੰਪਨੀ ਮੈਨੇਜਮੈਂਟ ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਪਿੱਛੇ ਲਾਗਤ ਵਿੱਚ ਵਾਧਾ ਹੋਣਾ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ।


ਨਵੇਂ ਰੇਟ ਮੁਤਾਬਕ ਹੁਣ ਲੋਕਾਂ ਨੂੰ ਸਟੈਂਡਰਡ ਅੱਧਾ ਲੀਟਰ ਦੁੱਧ 28 ਰੁਪਏ ਵਿੱਚ, ਇੱਕ ਲੀਟਰ 55 ਰੁਪਏ ਵਿੱਚ, ਡੇਢ ਲੀਟਰ ਦੁੱਧ ਦਾ ਪੈਕੇਟ 80 ਰੁਪਏ ਵਿੱਚ, ਅੱਧਾ ਲੀਟਰ ਡਬਲ ਟੋਨਡ ਦੁੱਧ 23 ਰੁਪਏ ਵਿੱਚ ਮਿਲੇਗਾ। ਲੋਕਾਂ ਨੂੰ ਫੁੱਲ ਕਰੀਮ ਅੱਧਾ ਲੀਟਰ ਦੁੱਧ ਲਈ 31 ਰੁਪਏ ਅਤੇ ਇੱਕ ਲੀਟਰ ਲਈ 61 ਰੁਪਏ ਦੇਣੇ ਪੈਣਗੇ। ਅੱਧਾ ਲੀਟਰ ਗਾਂ ਦੇ ਦੁੱਧ ਦੀ ਕੀਮਤ 26 ਰੁਪਏ ਹੋਵੇਗੀ।

Have something to say? Post your comment