Wednesday, April 02, 2025

Punjab

ਵੱਡੀ ਖਬਰ! ਪੰਜਾਬ ਸਰਕਾਰ ਨੇ ਡਾਕਟਰ ਰਾਜ ਬਹਾਦੁਰ ਦਾ ਅਸਤੀਫਾ ਕੀਤਾ ਮਨਜ਼ੂਰ

Dr. Raj Bahadur Resinged

August 11, 2022 05:02 PM

ਚੰਡੀਗੜ੍ਹ: ਸੀਐਮ ਭਗਵੰਤ ਮਾਨ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵੀਸੀ ਡਾਕਟਰ ਰਾਜ ਬਹਾਦੁਰ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ। ਮੁੱਖ ਮੰਤਰੀ ਨੇ ਅਸਤੀਫਾ ਵਾਪਸ ਲੈਣ ਲਈ ਡਾਕਟਰ ਰਾਜ ਬਹਾਦੁਰ ਨੂੰ ਕਾਫੀ ਰਾਜੀ ਕਰਨ ਦੀ ਕੋਸ਼ਿਸ਼ ਕੀਤਾ ਪਰ ਉਹ ਨਹੀਂ ਮੰਨੇ। ਆਖਰ ਸੀਐਮ ਮਾਨ ਨੇ ਡਾਕਟਰ ਰਾਜ ਬਹਾਦੁਰ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਵਤੀਰੇ ਤੋਂ ਦੁਖੀ ਡਾ. ਰਾਜ ਬਹਾਦਰ ਨੇ ਅਸਤੀਫਾ ਦੇ ਦਿੱਤਾ ਸੀ। ਬੇਸ਼ੱਕ ਮੁੱਖ ਮੰਤਰੀ ਅਸਤੀਫਾ ਸਵੀਕਾਰ ਕਰਨ ਲਈ ਤਿਆਰ ਨਹੀਂ ਸੀ ਪਰ ਡਾ. ਰਾਜ ਬਹਾਦਰ ਆਪਣੇ ਸਟੈਂਡ ਉੱਪਰ ਕਾਇਮ ਰਹੇ।

Have something to say? Post your comment