Wednesday, April 02, 2025

Punjab

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਸਰਕਾਰੀ ਘਰ ਦੀ ਮੁਰੰਮਤ 'ਤੇ ਘਮਾਸਾਨ, 2 ਕਰੋੜ ਰੁਪਏ ਖਰਚੇ ਵਾਲੀ ਲਿਸਟ ਨੂੰ 'ਆਪ' ਨੇ ਦੱਸਿਆ ਫਰਜ਼ੀ

Cabinet Minister Anmol Gagan Mann

August 07, 2022 03:43 PM

ਮੋਹਾਲੀ : ਪੰਜਾਬ ਦੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਦੇ ਸਰਕਾਰੀ ਘਰ ਦੀ ਮੁਰੰਮਤ ਨੂੰ ਲੈ ਕੇ ਸਿਆਸੀ ਹੰਗਾਮਾ ਹੋ ਗਿਆ ਹੈ। ਵਿਰੋਧੀਆਂ ਨੇ ਦਾਅਵਾ ਕੀਤਾ ਕਿ ਮੰਤਰੀ ਦੇ ਘਰ 'ਤੇ 2 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਨਾਲ ਹੀ ਇੱਕ ਸੂਚੀ ਵੀ ਜਾਰੀ ਕੀਤੀ ਗਈ। ਜਿਸ 'ਚ ਦਾਅਵਾ ਕੀਤਾ ਗਿਆ ਮੰਤਰੀ ਨੇ ਇਹ ਸੂਚੀ ਵਿਭਾਗ ਨੂੰ ਭੇਜ ਦਿੱਤੀ ਹੈ। ਹਾਲਾਂਕਿ ਆਪ ਨੇ ਇਸ ਨੂੰ ਫਰਜ਼ੀ ਕਰਾਰ ਦਿੱਤਾ ਹੈ। ਉਨ੍ਹਾਂ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਕਿ ਇਹ ਫਰਜ਼ੀ ਪੱਤਰ ਖੁਦ ਸਰਕਾਰ ਤੇ ਪਾਰਟੀ ਨੂੰ ਬਦਨਾਮ ਕਰਨ ਲਈ ਤਿਆਰ ਕੀਤਾ ਗਿਆ ਹੈ।

ਪੰਜਾਬ ਕਾਂਗਰਸ ਨੇ ਇੱਕ ਪੱਤਰ ਸਾਂਝਾ ਕੀਤਾ ਹੈ ਤੇ ਦਾਅਵਾ ਕੀਤਾ ਕਿ ਅਨਮੋਲ ਗਗਨ ਮਾਨ ਨੇ ਲਿਖਿਆ ਕਿ ਉਨ੍ਹਾਂ ਨੂੰ ਸੈਕਟਰ 39 ਚੰਡੀਗੜ੍ਹ ਵਿੱਚ ਸਰਕਾਰੀ ਮਕਾਨ ਨੰਬਰ 953 ਹੈ। ਜਿਸ ਵਿੱਚ 34 ਕੰਮਾਂ ਨੂੰ ਨਵਿਆਉਣ ਬਾਰੇ ਦੱਸਿਆ ਗਿਆ। ਕਾਂਗਰਸ ਨੇ ਕਿਹਾ ਕਿ ਆਪ ਦੇ ਜਿਹੜੇ ਲੋਕ ਕਹਿੰਦੇ ਸਨ ਕਿ ਲੋਕਾਂ ਦਾ ਪੈਸਾ ਲੋਕਾਂ 'ਤੇ ਖਰਚ ਹੋਵੇਗਾ। ਕੋਈ ਸਰਕਾਰੀ ਘਰ ਨਹੀਂ ਲਵੇਗਾ, ਉਹ ਹੁਣ ਲੋਕਾਂ ਦਾ ਪੈਸਾ ਆਪਣੇ ਘਰ ਨੂੰ ਆਲੀਸ਼ਾਨ ਬੰਗਲਾ ਬਣਾਉਣ 'ਤੇ ਖਰਚ ਕਰ ਰਹੇ ਹਨ। ਤਬਦੀਲੀ ਪੂਰੇ ਜ਼ੋਰਾਂ 'ਤੇ ਹੈ।

ਦੂਜੇ ਪਾਸੇ ਆਪ ਨੇ ਕਾਂਗਰਸ 'ਤੇ ਹਮਲਾ ਬੋਲਿਆ। ਪਾਰਟੀ ਨੇ ਕਿਹਾ ਕਿ ਕਾਂਗਰਸੀ ਲੋਕ ਖੁਦ ਚਿੱਠੀਆਂ ਪਾ ਕੇ ਸਿਆਸੀ ਜ਼ਮੀਨ ਲੱਭਣ ਵਿੱਚ ਲੱਗੇ ਹੋਏ ਹਨ। ਉਸਨੇ ਸੂਚੀ ਨੂੰ ਫਰਜ਼ੀ ਦੱਸਿਆ। ਇਸ ਨਾਲ ਹੀ ਇਸ ਸਬੰਧ ਵਿੱਚ ਇੱਕ ਪੋਸਟ ਵੀ ਸ਼ੇਅਰ ਕੀਤੀ, ਜਿਸ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਅਤੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੀ ਫੋਟੋ ਪਾਉਦੇ ਹੋਏ ਕਿਹਾ ਕਿ ਉਹ ਇਸ ਮਾਮਲੇ ਵਿੱਚ ਉਤਰ ਆਏ ਹਨ। 

Have something to say? Post your comment