Saturday, November 23, 2024
BREAKING
Punjab News: ਚੱਬੇਵਾਲ 'ਚ ਆਪ ਦੀ ਇੱਕ ਤਰਫਾ ਜਿੱਤ, ਡਾ. ਇਸ਼ਾਂਕ 30 ਹਜ਼ਾਰ ਵੋਟਾਂ ਨਾਲ ਜੇਤੂ, ਮਹਿਜ਼ 31 ਦੀ ਉਮਰ 'ਚ ਬਣੇ MLA Punjab Bypolls 2024 Result: ਡੇਰਾ ਬਾਬਾ ਨਾਨਕ 'ਚ ਵੀ ਆਪ ਦੀ ਹੋਈ ਜਿੱਤ, ਕਿਸਾਨ ਗੁਰਦੀਪ ਰੰਧਾਵਾ ਬਣੇ ਵਿਧਾਇਕ, ਕਾਂਗਰਸ MP ਦੀ ਪਤਨੀ ਨੂੰ ਹਰਾਇਆ Punjab Bypolls 22024 Result: ਆਪ ਨੇ ਉੱਪ ਚੋਣਾਂ 'ਚ ਦਰਜ ਕੀਤੀ ਪਹਿਲੀ ਜਿੱਤ, ਚੱਬੇਵਾਲ ਤੋਂ ਵੱਡੇ ਮਾਰਜਨ ਨਾਲ ਜਿੱਤੇ ਇਸ਼ਾਂਕ Benjamin Netanyahu: ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਇਨ੍ਹਾਂ ਦੇਸ਼ਾਂ 'ਚ ਜਾਂਦੇ ਹੀ ਹੋ ਜਾਣਗੇ ਗ੍ਰਿਫਤਾਰ, ਜਾਣੋ ਕੀ ਕਹਿੰਦਾ ਹੈ ICC ਵਾਰੰਟ Mohali News: ਜਾਨਲੇਵਾ ਬਣ ਰਿਹਾ ਨਸ਼ਾ, ਸਪਲਾਈ ਤੇ ਡਰੱਗ ਮਨੀ ਵਿਵਾਦ 'ਚ ਨੌਜਵਾਨ ਦੇ ਸੀਨੇ ;ਚ ਛੁਰਾ ਮਾਰ ਕੀਤਾ ਕਤਲ Bathinda News: ਬਠਿੰਡਾ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਟਕਰਾਅ, ਕਿਸਾਨਾਂ 'ਤੇ ਲਾਠੀਚਾਰਜ, ਹੰਝੂ ਗੈਸ ਦੇ ਗੋਲੇ ਛੱਡੇ, ਮਾਹੌਲ ਤਣਾਅਪੂਰਨ Immigration News: ਕੈਨੇਡਾ ਗਏ 10 ਹਜ਼ਾਰ ਵਿਦਿਆਰਥੀ ਮੁਸ਼ਕਲ 'ਚ, ਲੈਟਰ ਆਫ ਇੰਟੈਂਟ ਨਿਕਲੇ ਫਰਜ਼ੀ, ਕਈ ਕਾਲਜ ਖਿਲਾਫ ਕਾਰਵਾਈ ਦੀ ਤਿਆਰੀ Punjab Bypolls Result: ਪੰਜਾਬ ਉਪ ਚੋਣਾਂ ਦੇ ਰੁਝਾਨਾਂ 'ਚ ਤਿੰਨ ਸੀਟਾਂ 'ਤੇ ਆਪ ਅੱਗੇ, ਕਾਂਗਰਸ ਇੱਕ ਸੀਟ ਤੋਂ ਅੱਗੇ, ਭਾਜਪਾ ਦਾ ਪੱਤਾ ਜਨਤਾ ਨੇ ਕੀਤਾ ਸਾਫ Adani Bribery case: ਭਾਰਤ ਦੇ ਨਿਵੇਸ਼ ਬਜ਼ਾਰਾਂ ਲਈ ਖਤਰੇ ਦੀ ਘੰਟੀ ? Sikh Jokes: ਸਿੱਖਾਂ ਤੇ ਚੁਟਕਲੇ ਬਣਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਸੁਪਰੀਮ ਕੋਰਟ ਨੇ ਕੇ ਦਿੱਤੀ ਇਹ ਗੱਲ, 'ਇਹ ਦੁਰਵਿਵਹਾਰ ਹੈ

Punjab

ਬਾਬਾ ਫਰੀਦ 'ਵਰਸਿਟੀ ਵਾਈਸ ਚਾਂਸਲਰ ਵਿਵਾਦ: 'ਮੰਦਭਾਗੀ ਘਟਨਾ' ਪਰ, 'ਆਪ' ਸਰਕਾਰ ਸਿਹਤ ਸੇਵਾਵਾਂ ਦੇ ਮਾਮਲੇ 'ਚ ਢਿੱਲ ਨਹੀਂ ਕਰੇਗੀ ਬਰਦਾਸ਼ਤ

Malvinder singh Kang

July 31, 2022 07:00 AM

ਚੰਡੀਗੜ੍ਹ : ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਵਾਈਸ ਚਾਂਸਲਰ ਨਾਲ ਸਬੰਧਤ ਘਟਨਾ 'ਤੇ ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਵਿਰੋਧੀ ਧਿਰ ਇਸ ਮੁੱਦੇ 'ਤੇ ਘਟੀਆ ਰਾਜਨੀਤੀ ਕਰ ਰਹੀ ਹੈ ਅਤੇ ਮੀਡੀਆ ਕਵਰੇਜ ਲਈ ਮਗਰਮੱਛ ਦੇ ਹੰਝੂ ਵਹਾ ਰਹੀ ਹੈ।

ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇਹ ਘਟਨਾ ਮੰਦਭਾਗੀ ਹੈ ਅਤੇ ਵਿਰੋਧੀ ਧਿਰਾਂ ਵੱਲੋਂ ਇਸ ਮੁੱਦੇ 'ਤੇ ਕੀਤੀ ਜਾ ਰਹੀ ਕੋਝੀ ਰਾਜਨੀਤੀ ਉਸਤੋਂ ਵੀ ਵੱਧ ਮੰਦਭਾਗੀ ਹੈ। ਪਰ ਆਪ ਦੀ ਸਰਕਾਰ ਸਿਹਤ ਪ੍ਰਣਾਲੀ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕਰੇਗੀ। 

ਕੰਗ ਨੇ ਵਿਰੋਧੀ ਪਾਰਟੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਵਿਰੋਧੀ ਧਿਰ ਇਸ ਮੁੱਦੇ ਨੂੰ ਉਠਾ ਰਹੀ ਹੈ ਉਹ ਅਤਿ ਨਿੰਦਣਯੋਗ ਹੈ। ਇਹ ਲੋਕ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਵੀਸੀ ਪ੍ਰਤੀ ਝੂਠੀ ਹਮਦਰਦੀ ਦਿਖਾ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਸਰਕਾਰੀ ਮੁਲਾਜ਼ਮਾਂ ਦੀ ਅਣਗਹਿਲੀ ਕਾਰਨ ਕਿਸੇ ਗਰੀਬ ਦੀ ਮੌਤ ਹੋ ਜਾਂਦੀ ਹੈ ਤਾਂ ਵਿਰੋਧੀ ਧਿਰ 'ਚੋਂ ਕੋਈ ਕਿਉਂ ਨਹੀਂ ਬੋਲਦਾ।

ਕੰਗ ਨੇ ਕਿਹਾ ਕਿ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦਾ ਮਕਸਦ ਸਿਰਫ਼ ਇਹ ਸੀ ਕਿ ਸਰਕਾਰੀ ਹਸਪਤਾਲਾਂ ਵਿੱਚ ਹਰ ਗਰੀਬ ਅਤੇ ਲੋੜਵੰਦ ਵਿਅਕਤੀ ਨੂੰ ਬਿਹਤਰ ਅਤੇ ਉੱਚ ਪੱਧਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਸਿਹਤ ਮੰਤਰੀ ਪਿਛਲੇ ਇੱਕ ਮਹੀਨੇ ਤੋਂ ਸਿਹਤ ਵਿਵਸਥਾ ਵਿੱਚ ਸੁਧਾਰ ਲਈ ਸੂਬੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਦਾ ਦੌਰਾ ਕਰ ਰਹੇ ਹਨ। ਉਹ ਕਿਸੇ ਦਾ ਅਪਮਾਨ ਨਹੀਂ ਕਰਨਾ ਚਾਹੁੰਦੇ ਸੀ।

ਉਨ੍ਹਾਂ ਕਿਹਾ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਜਿੱਥੇ ਜ਼ਿਆਦਾਤਰ ਗਰੀਬ ਲੋਕ ਇਲਾਜ ਲਈ ਆਉਂਦੇ ਹਨ, ਵਿੱਚ ਬੈੱਡਾਂ ਦੀ ਮਾੜੀ ਹਾਲਤ ਅਤੇ ਸਫ਼ਾਈ ਦੀ ਘਾਟ ਦੇਖ ਕੇ ਮੰਤਰੀ ਜੀ ਬਹੁਤ ਦੁਖੀ ਹੋਏ। ਬਾਅਦ ਵਿੱਚ ਸ਼ਾਮ ਨੂੰ ਮੰਤਰੀ ਨੇ ਬਠਿੰਡਾ ਦੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਅਤੇ ਉੱਥੋਂ ਦੇ ਸਟਾਫ਼ ਦੀਆਂ ਸ਼ਾਨਦਾਰ ਸੇਵਾਵਾਂ ਲਈ ਸ਼ਲਾਘਾ ਵੀ ਕੀਤੀ।

ਕੰਗ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਡਾਕਟਰਾਂ ਦਾ ਪੂਰਾ ਸਤਿਕਾਰ ਕਰਦੀ ਹੈ। ਸਰਕਾਰ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਅਤੇ ਸਰਕਾਰੀ ਹਸਪਤਾਲਾਂ ਵਿੱਚ ਸਹੂਲਤਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵਚਨਬੱਧ ਹੈ।

ਮੰਤਰੀ ਜੌੜਾਮਾਜਰਾ ਦੀ ਵਿਦਿਅਕ ਯੋਗਤਾ 'ਤੇ ਸਵਾਲ ਉਠਾਉਣ 'ਤੇ ਵਿਰੋਧੀ ਧਿਰ 'ਤੇ ਹਮਲਾ ਕਰਦਿਆਂ ਕੰਗ ਨੇ ਵਿਰੋਧੀ ਧਿਰ ਨੂੰ ਕਿਹਾ ਕਿ ਜਦੋਂ ਕਾਂਗਰਸ ਸਰਕਾਰ 'ਚ ਬਲਬੀਰ ਸਿੰਘ ਸਿੱਧੂ ਅਤੇ ਓਪੀ ਸੋਨੀ ਸਿਹਤ ਮੰਤਰੀ ਸਨ ਤਾਂ ਉਨ੍ਹਾਂ ਨੇ ਇਤਰਾਜ਼ ਕਿਉਂ ਨਹੀਂ ਜਤਾਇਆ।

ਇਸ ਬੇਬੁਨਿਆਦ ਗੱਲਾਂ ਰਾਹੀਂ ਵਿਰੋਧੀ ਧਿਰ ਮਾਨ ਸਰਕਾਰ ਵਿਰੁੱਧ ਭੰਡੀ ਪ੍ਰਚਾਰ ਕਰ ਰਹੀ ਹੈ। ਅਸਲ ਵਿੱਚ ਪੰਜਾਬ ਵਿੱਚ ਹੁਣ ਇੱਕ ਅਸਲੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਹੁਣ ਮਹਿਲਾਂ ਦੀ ਚਾਰਦੀਵਾਰੀ ਤੱਕ ਹੀ ਸੀਮਤ ਨਹੀਂ ਰਹੇ, ਸਗੋਂ ਖੁਦ ਸੂਬੇ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਮੁੱਖ ਮੰਤਰੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕਦੇ ਵੀ ਗੰਭੀਰ ਨਹੀਂ ਹੋਏ। ਉਹ ਆਪਣੀ ਆਲੀਸ਼ਾਨ ਜੀਵਨ ਸ਼ੈਲੀ ਵਿਚ ਰੁੱਝੇ ਰਹੇ ਅਤੇ ਲੋਕਾਂ ਦੇ ਟੈਕਸ ਦੇ ਕਰੋੜਾਂ ਰੁਪਏ ਬਰਬਾਦ ਕਰਦੇ ਰਹੇ। ਪਰ ਸੂਬੇ ਦਾ ਮਾਲੀਆ ਵਧਾਉਣ ਲਈ 'ਆਪ' ਸਰਕਾਰ ਨੇ 9053 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਏ। ਇਨ੍ਹਾਂ ਜ਼ਮੀਨਾਂ 'ਤੇ ਸਿਆਸਤਦਾਨਾਂ ਦੀ ਸਰਪ੍ਰਸਤੀ ਹੇਠ ਲੋਕਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਸਨ।

Have something to say? Post your comment

More from Punjab

Punjab News: ਚੱਬੇਵਾਲ 'ਚ ਆਪ ਦੀ ਇੱਕ ਤਰਫਾ ਜਿੱਤ, ਡਾ. ਇਸ਼ਾਂਕ 30 ਹਜ਼ਾਰ ਵੋਟਾਂ ਨਾਲ ਜੇਤੂ, ਮਹਿਜ਼ 31 ਦੀ ਉਮਰ 'ਚ ਬਣੇ MLA

Punjab News: ਚੱਬੇਵਾਲ 'ਚ ਆਪ ਦੀ ਇੱਕ ਤਰਫਾ ਜਿੱਤ, ਡਾ. ਇਸ਼ਾਂਕ 30 ਹਜ਼ਾਰ ਵੋਟਾਂ ਨਾਲ ਜੇਤੂ, ਮਹਿਜ਼ 31 ਦੀ ਉਮਰ 'ਚ ਬਣੇ MLA

Punjab Bypolls 2024 Result: ਡੇਰਾ ਬਾਬਾ ਨਾਨਕ 'ਚ ਵੀ ਆਪ ਦੀ ਹੋਈ ਜਿੱਤ, ਕਿਸਾਨ ਗੁਰਦੀਪ ਰੰਧਾਵਾ ਬਣੇ ਵਿਧਾਇਕ, ਕਾਂਗਰਸ MP ਦੀ ਪਤਨੀ ਨੂੰ ਹਰਾਇਆ

Punjab Bypolls 2024 Result: ਡੇਰਾ ਬਾਬਾ ਨਾਨਕ 'ਚ ਵੀ ਆਪ ਦੀ ਹੋਈ ਜਿੱਤ, ਕਿਸਾਨ ਗੁਰਦੀਪ ਰੰਧਾਵਾ ਬਣੇ ਵਿਧਾਇਕ, ਕਾਂਗਰਸ MP ਦੀ ਪਤਨੀ ਨੂੰ ਹਰਾਇਆ

Punjab Bypolls 22024 Result: ਆਪ ਨੇ ਉੱਪ ਚੋਣਾਂ 'ਚ ਦਰਜ ਕੀਤੀ ਪਹਿਲੀ ਜਿੱਤ, ਚੱਬੇਵਾਲ ਤੋਂ ਵੱਡੇ ਮਾਰਜਨ ਨਾਲ ਜਿੱਤੇ ਇਸ਼ਾਂਕ

Punjab Bypolls 22024 Result: ਆਪ ਨੇ ਉੱਪ ਚੋਣਾਂ 'ਚ ਦਰਜ ਕੀਤੀ ਪਹਿਲੀ ਜਿੱਤ, ਚੱਬੇਵਾਲ ਤੋਂ ਵੱਡੇ ਮਾਰਜਨ ਨਾਲ ਜਿੱਤੇ ਇਸ਼ਾਂਕ

Bathinda News: ਬਠਿੰਡਾ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਟਕਰਾਅ, ਕਿਸਾਨਾਂ 'ਤੇ ਲਾਠੀਚਾਰਜ, ਹੰਝੂ ਗੈਸ ਦੇ ਗੋਲੇ ਛੱਡੇ, ਮਾਹੌਲ ਤਣਾਅਪੂਰਨ

Bathinda News: ਬਠਿੰਡਾ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਟਕਰਾਅ, ਕਿਸਾਨਾਂ 'ਤੇ ਲਾਠੀਚਾਰਜ, ਹੰਝੂ ਗੈਸ ਦੇ ਗੋਲੇ ਛੱਡੇ, ਮਾਹੌਲ ਤਣਾਅਪੂਰਨ

Immigration News: ਕੈਨੇਡਾ ਗਏ 10 ਹਜ਼ਾਰ ਵਿਦਿਆਰਥੀ ਮੁਸ਼ਕਲ 'ਚ, ਲੈਟਰ ਆਫ ਇੰਟੈਂਟ ਨਿਕਲੇ ਫਰਜ਼ੀ, ਕਈ ਕਾਲਜ ਖਿਲਾਫ ਕਾਰਵਾਈ ਦੀ ਤਿਆਰੀ

Immigration News: ਕੈਨੇਡਾ ਗਏ 10 ਹਜ਼ਾਰ ਵਿਦਿਆਰਥੀ ਮੁਸ਼ਕਲ 'ਚ, ਲੈਟਰ ਆਫ ਇੰਟੈਂਟ ਨਿਕਲੇ ਫਰਜ਼ੀ, ਕਈ ਕਾਲਜ ਖਿਲਾਫ ਕਾਰਵਾਈ ਦੀ ਤਿਆਰੀ

Punjab Bypolls Result: ਪੰਜਾਬ ਉਪ ਚੋਣਾਂ ਦੇ ਰੁਝਾਨਾਂ 'ਚ ਤਿੰਨ ਸੀਟਾਂ 'ਤੇ ਆਪ ਅੱਗੇ, ਕਾਂਗਰਸ ਇੱਕ ਸੀਟ ਤੋਂ ਅੱਗੇ, ਭਾਜਪਾ ਦਾ ਪੱਤਾ ਜਨਤਾ ਨੇ ਕੀਤਾ ਸਾਫ

Punjab Bypolls Result: ਪੰਜਾਬ ਉਪ ਚੋਣਾਂ ਦੇ ਰੁਝਾਨਾਂ 'ਚ ਤਿੰਨ ਸੀਟਾਂ 'ਤੇ ਆਪ ਅੱਗੇ, ਕਾਂਗਰਸ ਇੱਕ ਸੀਟ ਤੋਂ ਅੱਗੇ, ਭਾਜਪਾ ਦਾ ਪੱਤਾ ਜਨਤਾ ਨੇ ਕੀਤਾ ਸਾਫ

Punjab News: ਪੁਲਿਸ ਦਾ ਗੈਂਗਸਟਰਾਂ ਨਾਲ ਜ਼ਬਰਦਸਤ ਮੁਕਾਬਲਾ, ਦੋਵਾਂ ਪਾਸਿਓਂ ਚੱਲੀਆਂ 50 ਤੋਂ ਵੱਧ ਗੋਲੀਆਂ, ਪੁਲਿਸ ਅਫਸਰ ਵੀ ਹੋਏ ਜ਼ਖਮੀ

Punjab News: ਪੁਲਿਸ ਦਾ ਗੈਂਗਸਟਰਾਂ ਨਾਲ ਜ਼ਬਰਦਸਤ ਮੁਕਾਬਲਾ, ਦੋਵਾਂ ਪਾਸਿਓਂ ਚੱਲੀਆਂ 50 ਤੋਂ ਵੱਧ ਗੋਲੀਆਂ, ਪੁਲਿਸ ਅਫਸਰ ਵੀ ਹੋਏ ਜ਼ਖਮੀ

Ludhiaa News: ਲੁਧਿਆਣਾ 'ਚ ਕੱਪੜਾ ਕਾਰੋਬਾਰੀ ਨੂੰ ਦਿਨ ਦਿਹਾੜੇ ਕੀਤਾ ਕਿਡਨੈਪ, ਦਫਤਰ ਤੋਂ ਜ਼ਬਰਦਸਤੀ ਚੁੱਕ ਕੇ ਕਾਰ 'ਚ ਬਿਠਾ ਲੈ ਗਏ ਬਦਮਾਸ਼

Ludhiaa News: ਲੁਧਿਆਣਾ 'ਚ ਕੱਪੜਾ ਕਾਰੋਬਾਰੀ ਨੂੰ ਦਿਨ ਦਿਹਾੜੇ ਕੀਤਾ ਕਿਡਨੈਪ, ਦਫਤਰ ਤੋਂ ਜ਼ਬਰਦਸਤੀ ਚੁੱਕ ਕੇ ਕਾਰ 'ਚ ਬਿਠਾ ਲੈ ਗਏ ਬਦਮਾਸ਼

AAP Punjab New President: ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਬਣਾਇਆ ਗਿਆ AAP ਪੰਜਾਬ ਦਾ ਨਵਾਂ ਪ੍ਰਧਾਨ, ਸ਼ੈਰੀ ਕਲਸੀ ਉਪ ਪ੍ਰਧਾਨ

AAP Punjab New President: ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਬਣਾਇਆ ਗਿਆ AAP ਪੰਜਾਬ ਦਾ ਨਵਾਂ ਪ੍ਰਧਾਨ, ਸ਼ੈਰੀ ਕਲਸੀ ਉਪ ਪ੍ਰਧਾਨ

Navjot Sidhu: ਨਵਜੋਤ ਸਿੱਧੂ ਨੇ ਦੱਸਿਆ ਪਤਨੀ ਨੇ ਕਿਵੇਂ ਜਿੱਤੀ ਕੈਂਸਰ ਖਿਲਾਫ ਜੰਗ, ਬੋਲੇ- 'ਅੰਮ੍ਰਿਤਸਰ ਨਹੀਂ ਛੱਡਿਆ, ਕਰਾਂਗੇ ਲੋਕ ਸੇਵਾ'

Navjot Sidhu: ਨਵਜੋਤ ਸਿੱਧੂ ਨੇ ਦੱਸਿਆ ਪਤਨੀ ਨੇ ਕਿਵੇਂ ਜਿੱਤੀ ਕੈਂਸਰ ਖਿਲਾਫ ਜੰਗ, ਬੋਲੇ- 'ਅੰਮ੍ਰਿਤਸਰ ਨਹੀਂ ਛੱਡਿਆ, ਕਰਾਂਗੇ ਲੋਕ ਸੇਵਾ'