Wednesday, April 02, 2025

Punjab

ਟ੍ਰਾਈਸਿਟੀ 'ਚ ਕੋਰੋਨਾ ਦਾ ਕਹਿਰ, ਤਿੰਨ ਮੰਤਰੀਆਂ ਸਣੇ 375 ਵਿਅਕਤੀ ਕੋਰੋਨਾ ਪਾਜ਼ੇਟਿਵ

Tricity Coronavirus Update

July 30, 2022 08:59 AM

ਮੋਹਾਲੀ:  ਚੰਡੀਗੜ੍ਹ - ਪੰਚਕੂਲਾ ਅਤੇ ਮੋਹਾਲੀ ਵਿੱਚ ਸ਼ੁੱਕਰਵਾਰ ਨੂੰ ਤਿੰਨ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚ ਚੰਡੀਗੜ੍ਹ ਦੇ ਸੈਕਟਰ-36 ਦੇ ਨਿਵਾਸੀ 88 ਸਾਲਾ ਬਜ਼ੁਰਗ ਅਤੇ ਪੰਚਕੂਲਾ 'ਚ  ਮਰਨ ਵਾਲਿਆਂ ਵਿੱਚ ਸੈਕਟਰ-4 ਦੇ ਨਿਵਾਸੀ 87 ਸਾਲਾ ਬਜ਼ੁਰਗ ਅਤੇ ਸੈਕਟਰ-7 ਦੇ 84 ਸਾਲਾ ਬਜ਼ੁਰਗ ਸ਼ਾਮਲ ਹਨ। ਇਸ ਦੇ ਨਾਲ ਹੀ ਟ੍ਰਾਈਸਿਟੀ ਵਿੱਚ 375 ਕੋਰੋਨਾ ਸੰਕਰਮਿਤ ਮਰੀਜ਼ ਮਿਲੇ ਹਨ। ਚੰਡੀਗੜ੍ਹ ਵਿੱਚ ਸਭ ਤੋਂ ਵੱਧ 148 , ਪੰਚਕੂਲਾ 'ਚ 127 ਅਤੇ ਮੁਹਾਲੀ 'ਚ 100 ਮਾਮਲੇ ਪਾਏ ਗਏ ਹਨ।  ਪੰਜਾਬ 'ਚ ਕੋਰੋਨਾ ਦਾ ਕਹਿਰ ਲਗਾਤਾਰ ਮੰਡਰਾ ਰਿਹਾ ਹੈ ਅਤੇ ਹੁਣ ਇਸ ਦੀ ਮਾਰ ਪੰਜਾਬ ਸਰਕਾਰ ਦੇ ਮੰਤਰੀਆਂ 'ਤੇ ਪੈਂਦੀ ਨਜ਼ਰ ਆ ਰਹੀ ਹੈ। ਪਿਛਲੇ 24 ਘੰਟਿਆਂ 'ਚ ਜਿੱਥੇ 500 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਅਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋਡੀ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਪਾਈ ਗਈ ਹੈ। ਇਸ ਬਾਰੇ ਦੋਵਾਂ ਮੰਤਰੀਆਂ ਵੱਲੋਂ ਆਪਣੇ ਟਵਿਟਰ ਅਕਾਊਂਟ  'ਤੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਸੰਪਰਕ ਵਿੱਚ ਆਏ ਲੋਕਾਂ ਨੂੰ ਸੁਚੇਤ ਰਹਿਣ ਅਤੇ ਟੈਸਟ ਕਰਵਾਉਣ ਦੀ ਅਪੀਲ ਕੀਤੀ।

 

Have something to say? Post your comment