Wednesday, January 08, 2025

Punjab

ਦਸੂਹਾ ਵਿੱਚ ਵਾਪਰੇ ਹਾਦਸੇ ਵਿੱਚ ਸਕੂਲੀ ਬੱਸ ਦੇ ਕੰਡਕਟਰ ਸਮੇਤ 13 ਬੱਚੇ ਜ਼ਖ਼ਮੀ, ਇੱਕ ਵਿਦਿਆਰਥੀ ਦੀ ਮੌਤ

Dasuya School Bus Tragedy 13 injured and one student died

July 29, 2022 01:33 PM

Hoshiarpur: ਹੁਸ਼ਿਆਰਪੁਰ ਦੇ ਕਸਬਾ ਦਸੂਹਾ 'ਚ ਸੇਂਟ ਪਾਲ ਕਾਨਵੈਂਟ ਸਕੂਲ ਬੱਸ ਦੇ ਹਾਦਸੇ ਦਾ ਕਾਰਨ ਸਕੂਲ ਬੱਸ ਦੀ ਤੇਜ਼ ਰਫਤਾਰ ਕਾਰਨ ਟਰੱਕ ਨਾਲ ਹੋਇਆ ਹਾਦਸਾ ਦੱਸਿਆ ਜਾ ਰਿਹਾ ਹੈ। ਫਿਲਹਾਲ ਸਾਰੇ ਜ਼ਖਮੀਆਂ ਨੂੰ ਦਸੂਹਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਹਾਦਸੇ ਸਮੇਂ ਸਕੂਲ ਬੱਸ ਵਿੱਚ 40 ਦੇ ਕਰੀਬ ਬੱਚੇ ਸਵਾਰ ਸਨ, ਬੱਸ ਦੇ ਸੁਪਰਵਾਈਜ਼ਰ ਅਤੇ ਦੋ ਬੱਚਿਆਂ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਸ ਪੂਰੀ ਘਟਨਾ 'ਚ 13 ਬੱਚੇ ਜ਼ਖਮੀ ਹੋਏ ਹਨ। ਇਸ ਹਾਦਸੇ ਵਿੱਚ ਇੱਕ ਵਿਦਿਆਰਥੀ ਦੀ ਮੌਤ ਹੋ ਗਈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਹਰਮਨ ਸਿੰਘ ਵਜੋਂ ਹੋਈ ਹੈ। ਮ੍ਰਿਤਕ ਵਿਦਿਆਰਥੀ ਟਾਂਡਾ ਦੇ ਪਿੰਡ ਲੋਧੀ ਚੱਕ ਦਾ ਰਹਿਣ ਵਾਲਾ ਸੀ।

Have something to say? Post your comment