ਮੋਹਾਲੀ : ਪੰਜਾਬ 'ਚ ਵੀਰਵਾਰ ਨੂੰ 24 ਘੰਟਿਆਂ 'ਚ 2 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ 576 ਲੋਕਾਂ 'ਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਸੂਬੇ ਦੀ ਸੰਕਰਮਣ ਦਰ ਰਿਕਾਰਡ 4.19 ਪ੍ਰਤੀਸ਼ਤ ਤਕ ਵਧ ਗਈ ਹੈ। ਮੋਹਾਲੀ ਸਣੇ ਅੱਠ ਜ਼ਿਲ੍ਹਿਆਂ ਵਿੱਚ ਸਥਿਤੀ ਵਿਗੜ ਚੁੱਕੀ ਹੈ। ਇਕੱਲੇ ਮੋਹਾਲੀ ਵਿੱਚ 134 ਅਤੇ ਲੁਧਿਆਣਾ ਵਿੱਚ 90 ਨਵੇਂ ਮਰੀਜ਼ ਸਾਹਮਣੇ ਆਏ ਹਨ। ਪੰਜਾਬ ਦੇ ਸਿਹਤ ਵਿਭਾਗ ਅਨੁਸਾਰ ਲੁਧਿਆਣਾ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਵਿੱਚ 1-1 ਕੋਰੋਨਾ ਸੰਕਰਮਿਤ ਦੀ ਮੌਤ ਹੋ ਚੁੱਕੀ ਹੈ। ਲੁਧਿਆਣਾ ਜ਼ਿਲ੍ਹੇ ਵਿੱਚ 70, ਪਟਿਆਲਾ ਵਿੱਚ 37, ਰੋਪੜ ਵਿੱਚ 35, ਅੰਮ੍ਰਿਤਸਰ ਵਿੱਚ 34, ਹੁਸ਼ਿਆਰਪੁਰ ਵਿੱਚ 32, ਬਠਿੰਡਾ ਵਿੱਚ 30, ਪਠਾਨਕੋਟ ਵਿੱਚ 24, ਫਤਿਹਗੜ੍ਹ ਸਾਹਿਬ ਵਿੱਚ 18, ਫਰੀਦਕੋਟ, ਗੁਰਦਾਸਪੁਰ ਵਿੱਚ 14, ਐਸਬੀਐਸ ਨਗਰ ਵਿੱਚ 10-10 , ਬਰਨਾਲਾ ਵਿੱਚ 8 , ਮੋਗਾ- ਸੰਗਰੂਰ ਵਿੱਚ 6-6, ਫ਼ਿਰੋਜ਼ਪੁਰ ਵਿੱਚ 5, ਕਪੂਰਥਲਾ - ਮੁਕਤਸਰ ਵਿੱਚ 3-3 , ਫ਼ਾਜ਼ਿਲਕਾ, ਮਾਨਸਾ, ਤਰਨਤਾਰਨ ਵਿੱਚ 2-2 ਅਤੇ ਮਲੇਰਕੋਟਲਾ ਵਿੱਚ 1 ਨਵਾਂ ਇਨਫੈਕਸ਼ਨ ਦਾ ਮਾਮਲਾ ਮਿਲਿਆ ਹੈ।