Wednesday, April 02, 2025

Punjab

Punjab Weather Forecast Today : ਪੰਜਾਬ 'ਚ ਮਾਨਸੂਨ ਮਿਹਰਬਾਨ, ਅੱਜ ਵੀ ਬਾਰਿਸ਼ ਹੋਣ ਦੀ ਸੰਭਾਵਨਾ

Punjab Weather Forecast Today

July 24, 2022 06:57 AM

Punjab Weather Forecast Today : ਪੰਜਾਬ ਵਿੱਚ ਸ਼ਨੀਵਾਰ ਨੂੰ ਅੰਮ੍ਰਿਤਸਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ, ਰਾਜ ਵਿੱਚ ਰੁਕ-ਰੁਕ ਕੇ ਮੀਂਹ ਦਾ ਦੌਰ 29 ਜੁਲਾਈ ਤੱਕ ਜਾਰੀ ਰਹੇਗਾ। ਇਸ ਦੌਰਾਨ, ਪੰਜਾਬ ਵਿੱਚ ਪਿਛਲੇ ਦੋ ਹਫ਼ਤਿਆਂ ਵਿੱਚ ਮਾਨਸੂਨ ਦੀਆਂ ਸਰਗਰਮੀਆਂ ਤੇਜ਼ ਹੋਣ ਕਾਰਨ 1 ਜੂਨ ਤੋਂ 22 ਜੁਲਾਈ ਦਰਮਿਆਨ ਜ਼ਿਆਦਾ ਮੀਂਹ ਪਿਆ ਹੈ। ਪੰਜਾਬ ਵਿੱਚ 208.6 ਮਿਲੀਮੀਟਰ ਮੀਂਹ ਪਿਆ, ਜੋ ਕਿ ਆਮ 168.3 ਮਿਲੀਮੀਟਰ ਨਾਲੋਂ 24 ਫੀਸਦੀ ਵੱਧ ਹੈ।

1 ਜੂਨ ਤੋਂ 22 ਜੁਲਾਈ ਤੱਕ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਆਮ ਨਾਲੋਂ ਵੱਧ ਮੀਂਹ ਪਿਆ। ਇਸ ਦੌਰਾਨ ਦੋਵਾਂ ਰਾਜਾਂ ਦੇ ਛੇ ਜ਼ਿਲ੍ਹਿਆਂ ਵਿੱਚ ਘੱਟ ਮੀਂਹ ਦਰਜ ਕੀਤਾ ਗਿਆ। ਪੰਜਾਬ ਦੇ ਫ਼ਿਰੋਜ਼ਪੁਰ ਵਿੱਚ 238.9 ਮਿਲੀਮੀਟਰ ਮੀਂਹ ਪਿਆ, ਜੋ ਕਿ ਆਮ ਨਾਲੋਂ 100.6 ਮਿਲੀਮੀਟਰ ਨਾਲੋਂ 139 ਫ਼ੀਸਦੀ ਵੱਧ ਹੈ, ਜਦਕਿ ਫ਼ਰੀਦਕੋਟ ਵਿੱਚ ਆਮ ਨਾਲੋਂ 94 ਫ਼ੀਸਦੀ ਜ਼ਿਆਦਾ ਮੀਂਹ ਪਿਆ। ਹਾਲਾਂਕਿ, ਮੋਗਾ ਉਨ੍ਹਾਂ ਜ਼ਿਲ੍ਹਿਆਂ ਵਿੱਚੋਂ ਇੱਕ ਹੈ ਜਿੱਥੇ ਘੱਟ ਬਾਰਿਸ਼ ਹੋਈ ਹੈ। ਇੱਥੇ 56.5 ਮਿਲੀਮੀਟਰ ਬਾਰਿਸ਼ ਹੋਈ, ਜੋ ਕਿ ਆਮ 109.3 ਮਿਲੀਮੀਟਰ ਤੋਂ 48 ਫੀਸਦੀ ਘੱਟ ਹੈ। ਦੂਜੇ ਪਾਸੇ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਹਵਾ ਗੁਣਵੱਤਾ ਸੂਚਕ ਅੰਕ ‘ਚੰਗੇ ਤੋਂ ਤਸੱਲੀਬਖਸ਼’ ਸ਼੍ਰੇਣੀ ਵਿੱਚ ਹੈ। ਆਓ ਜਾਣਦੇ ਹਾਂ ਕਿ ਸ਼ਨੀਵਾਰ ਨੂੰ ਪੰਜਾਬ ਦੇ ਪ੍ਰਮੁੱਖ ਜ਼ਿਲਿਆਂ 'ਚ ਕਿਹੋ ਜਿਹਾ ਰਹੇਗਾ ਮੌਸਮ?

 

Have something to say? Post your comment