ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅਗਲੇ ਵਿਧਾਨਸਭਾ ਸੈਸ਼ਨ ਵਿਚ ਈ-ਵਿਧਾਨਸਭਾ ਦੀ ਝਲਕ ਦੇਖਣ ਨੂੰ ਮਿਲੇਗੀ। ਵਿਧਾਨਸਭਾ ਵਿਚ ਵਿਧਾਇਕਾਂ ਦੇ ਸਾਹਮਣੇ ਟੈਬਲੇਟ ਦੀ ਸਕ੍ਰੀਨ ਨਜਰ ਆਵੇਗੀ। ਇਸ ਨੂੰ ਅਪਨਾਉਣ ਵਿਚ ਸ਼ੁਰੂਆਤ ਵਿਚ ਝਿਝਕ ਜਰੂਰ ਹੋਵੇਗੀ ਪਰ ਹੌਲੀ-ਹੌਲੀ ਯਤਨ ਕਰਣਗੇ ਤਾਂ ਇਸ ਵਿਚ ਨਿਪੁੰਨ ਹੋਣਗੇ। ਉਨ੍ਹਾਂ ਨੇ ਕਿਹਾ ਕਿ ਈ-ਵਿਧਾਨਸਭਾ ਵਾਤਾਵਰਣ ਦੇ ਨਾਤੇ ਨਾਲ ਵੀ ਉਪਯੋਗੀ ਸਾਬਤ ਹੋਵੇਗੀ, ਇਹ ਵਿਵਸਥਾ ਵਿਧਾਨਸਭਾ ਨੂੰ ਪੇਪਰਲੈਸ ਬਣਾਵੇਗੀ। ਇਸ ਤੋਂ ਕਾਗਜ ਦੀ ਬਚੱਤ ਹੋਵੇਗੀ ਅਤੇ ਪੇੜ ਬਚਾਏ ਜਾ ਸਕਣਗੇ। ਮੁੱਖ ਮੰਤਰੀ ਅੱਜ ਪੰਚਕੂਲਾ ਵਿਚ ਹਰਿਆਣਾ ਵਿਧਾਨਸਭਾ ਵੱਲੋਂ ਨੈਸ਼ਨਲ ਈ-ਵਿਧਾਨ ਏਪਲੀਕੇਸ਼ਨ (ਨੀਵਾ) ਨੂੰ ਲੈ ਕੇ ਪ੍ਰਬੰਧਿਤ ਦੋ ਦਿਨਾਂ ਦੀ ਵਰਕਸ਼ਾਪ ਦੇ ਸ਼ੁਰੂਆਤ ਮੌਕੇ 'ਤੇ ਬੋਲ ਰਹੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਨੂੰ ਜਲਦੀ ਹੀ ਵਿਧਾਨਸਭਾ ਦਾ ਨਵਾਂ ਭਵਨ ਵੀ ਮਿਲੇਗਾ। ਇਸ 'ਤੇ ਸਹਿਮਤੀ ਬਣ ਗਈ ਹੈ, ਕਾਗਜੀ ਪ੍ਰਕ੍ਰਿਆ ਨੂੰ ਜਲਦੀ ਪੂਰਾ ਕਰ ਲਿਆ ਜਾਵੇਗਾ। ਨਵਾਂ ਭਵਨ ਬਨਣ ਬਾਅਦ ਹਰਿਆਣਾ ਵਿਧਾਨਸਭਾ ਦਾ ਮੌਜੂਦਾ ਭਵਨ ਵੀ ਰਹੇਗਾ, ਦੋਵਾਂ ਭਵਨਾਂ ਵਿਚ ਆਪਣੀ ਢੰਗ ਨਾਲ ਕੰਮਕਾਗ ਕੀਤਾ ਜਾਵੇਗਾ। ਵਿਧਾਨਸਭਾ ਦੇ ਨਵੇਂ ਭਵਨ ਦੀ ਜਰੂਰਤ ਮਹਿਸੂਸ ਕੀਤੀ ਜਾ ਰਹੀ ਸੀ। ਭਵਿੱਖ ਵਿਚ ਵਿਧਾਇਕਾਂ ਦੀ ਗਿਣਤੀ ਵੱਧਦੀ ਹੈ ਤਾਂ ਮੌਜੂਦਾ ਵਿਧਾਨਸਭਾ ਵਿਚ ਸੀਟਾਂ ਵਧਾਉਣ ਦੀ ਵੀ ਥਾਂ ਨਹੀਂ ਹੈ। ਇਸ ਦੇ ਚਲਦੇ ਨਵੀਂ ਵਿਧਾਨਸਭਾ ਬਨਾਉਣ ਦਾ ਫੈਸਲਾ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਧਾਨਸਭਾ ਦਾ ਸੁੰਦਰ ਭਵਨ ਤਿਆਰ ਕੀਤਾ ਜਾਵੇਗਾ।