Friday, April 04, 2025

Punjab

ਸਿਮਰਨਜੀਤ ਮਾਨ ਨੇ ਬਿਨਾਂ ਕਿਰਪਾਨ ਚੁੱਕੀ ਸਹੁੰ, ਕਦੇ ਕਿਰਪਾਨ ਲੈ ਜਾਣ ਦੀ ਇਜਾਜ਼ਤ ਨਾ ਮਿਲਣ 'ਤੇ ਛੱਡਿਆ ਸੀ ਅਹੁਦਾ

Simranjit Mann

July 18, 2022 06:14 PM

ਚੰਡੀਗੜ੍ਹ : ਸੰਗਰੂਰ ਤੋਂ ਸੰਸਦ ਮੈਂਬਰ ਤੇ ਸ੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸੋਮਵਾਰ ਨੂੰ ਅਹੁਦੇ ਦੀ ਸਹੁੰ ਚੁੱਕਦੇ ਹੋਏ ਸੰਵਿਧਾਨ ਵਿੱਚ ਵਿਸ਼ਵਾਸ ਜਤਾਇਆ। ਮਾਨ ਨੇ ਸਪੀਕਰ ਓਮ ਬਿਰਲਾ ਨਾਲ ਉਨ੍ਹਾਂ ਦੇ ਚੈਂਬਰ ਵਿੱਚ ਮੁਲਾਕਾਤ ਕੀਤੀ ਤੇ ਸਪੀਕਰ ਦੇ ਦਫ਼ਤਰ ਵਿੱਚ ਸਹੁੰ ਚੁੱਕੀ। ਪੰਜਾਬੀ ਵਿੱਚ ਸਹੁੰ ਚੁੱਕਦਿਆਂ ਮਾਨ ਨੇ ਕਿਹਾ, "ਮੈਂ ਭਾਰਤੀ ਸੰਵਿਧਾਨ ਵਿੱਚ ਵਿਸ਼ਵਾਸ ਦੀ ਪੁਸ਼ਟੀ ਕਰਦਾ ਹਾਂ।" ਮਾਨ ਨੇ ਸੰਗਰੂਰ ਦੀ ਬਿਹਤਰੀ ਲਈ ਕੰਮ ਕਰਨ ਦਾ ਵਾਅਦਾ ਵੀ ਕੀਤਾ। ਸਿਮਰਨਜੀਤ ਮਾਨ ਇਸ ਵਾਰ ਕਿਰਪਾਨ ਲੈ ਕੇ ਨਹੀਂ ਗਏ ਜਿਸ ਨੂੰ ਉਹ ਪਹਿਲਾਂ ਪਾਰਲੀਮੈਂਟ ਵਿੱਚ ਲੈ ਕੇ ਜਾਣ ਲਈ ਕਹਿੰਦੇ ਸੀ। ਇਸ ਵਾਰ ਕਿਰਪਾਨ ਗਾਇਬ ਸੀ। ਤਿੰਨ ਵਾਰ ਸੰਸਦ ਮੈਂਬਰ ਰਹੇ ਮਾਨ ਨੇ 1999 ਵਿੱਚ ਵੀ ਸੰਗਰੂਰ ਦੀ ਨੁਮਾਇੰਦਗੀ ਕੀਤੀ ਸੀ। ਇਹ ਇਸ ਲਈ ਮਹੱਤਵਪੂਰਨ ਹੈ ਕਿਉਂਕਿ 1999 ਵਿੱਚ ਜਦੋਂ ਉਨ੍ਹਾਂ ਨੂੰ ਕਿਰਪਾਨ ਲੈ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਤਾਂ ਉਨ੍ਹਾਂ ਨੇ ਅਹੁਦਾ ਛੱਡ ਦਿੱਤਾ ਸੀ। ਉਨ੍ਹਾਂ ਨੇ ਅਹੁਦੇ ਦੀ ਸਹੁੰ ਨਹੀਂ ਚੁੱਕੀ ਸੀ। ਸੰਗਰੂਰ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਸਿਮਰਨਜੀਤ ਮਾਨ ਅੱਜ ਐਮਪੀ ਵਜੋਂ ਸਹੁੰ ਚੁੱਕੀ। ਬੀਤੇ ਦਿਨੀਂ ਉਹ ਹਰਿਆਣਾ ਦੇ ਕਰਨਾਲ ਗਏ ਸੀ ਜਿੱਥੇ ਉਨ੍ਹਾਂ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਿਹਾ ਦਿੱਤਾ। ਉਨ੍ਹਾਂ ਦੇ ਇਸ ਮਗਰੋਂ ਬਾਅਦ ਹੰਗਾਮਾ ਵੀ ਹੋ ਰਿਹਾ ਹੈ।

 

Have something to say? Post your comment