ਮੋਹਾਲੀ : ਪੰਜਾਬ ਸਰਕਾਰ ਦੀ ਵਾਤਾਵਰਨ ਦੀ ਮਹੱਤਤਾ ਨੂੰ ਦੇਖਦੇ ਹੋਏ ਵੱਡੇ ਪੱਧਰ ਤੇ ਮੋਹਾਲੀ ਹਲਕੇ ਵਿੱਚ ਪੌਦੇ ਲਗਾਏ ਜਾ ਰਹੇ ਹਨ । ਇਸ ਦੀ ਜਾਣਕਾਰੀ ਅੱਜ ਮੋਹਾਲੀ ਦੇ ਵਣ ਮੰਡਲ ਅਫ਼ਸਰ ਸ੍ਰੀ ਕੰਨਵਰਦੀਪ ਸਿੰਘ ਨੇ ਦਿੱਤੀ । ਉਨ੍ਹਾ ਦੱਸਿਆ ਕਿ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਦੇ ਨਾ ਹੇਠ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ 50 ਹਜਾਰ ਬੂਟੇ ਲਗਾਉਂਣ ਦਾ ਟੀਚਾ ਮਿਥਿਆ ਹੈ । ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਨ ਤੇ ਸਾਰੇ ਵਿਧਾਨ ਸਭਾ ਹਲਕਿਆ ਵਿੱਚ 115 ਤ੍ਰਿਵੇਣੀਆਂ ਲਗਾਈਆਂ ਜਾਣਗੀਆ ਤਾਂ ਜੋ ਰੁੱਖ ਲਗਾਉਂਣ ਵਿੱਚ ਹਰ ਪੰਜਾਬੀ ਦੀ ਰੁਚੀ ਵਧਾਈ ਜਾ ਸਕੇ ਇਸ ਨਾਲ ਰਾਜ ਵਿੱਚ ਹਰਿਆਵਲ ਵਧੇਗੀ ਅਤੇ ਪ੍ਰਦੂਸ਼ਣ ਘਟਾਉਂਣ ਵਿੱਚ ਮੱਦਦ ਮਿਲੇਗੀ । ਇਸ ਕੰਮ ਲਈ ਮੋਹਾਲੀ ਜਿਲ੍ਹਾ ਪ੍ਰਸ਼ਾਸਨ ਵੱਲੋਂ ਨਗਰ ਨਿਗਮ ਮੋਹਾਲੀ,ਗਮਾਡਾ ਤੇ ਮਨਰੇਗਾ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਉਵਰ ਆਲ ਮੋਹਾਲੀ ਜਿਲ੍ਹੇ ਲਈ ਇੰਜ਼ ਪਰਮਿੰਦਰ ਪਾਲ ( ਪ੍ਰਤਿਕ ਮੰਡਲ, ਲੋਕ ਨਿਰਮਾਣ ਵਿਭਾਗ, ਭ ਤੇ ਮ ) ਜੋ ਕਿ ਵੱਖ-ਵੱਖ ਐਨਜੀਓ ਨਾਲ ਤਾਲਮੇਲ ਕਰ ਰਹੇ ਹਨ ਨੇ ਦੱਸਿਆ ਕਿ ਸ਼ਹਿਰੀ ਖੇਂਤਰ ਵਿੱਚ ਪ੍ਰਸ਼ਾਸਨ ਦੁਆਰਾ ਨਿਸ਼ਚਿਤ ਥਾਵਾਂ ਅਤੇ ਪਿੰਡਾ ਵਿੱਚ ਬੂਟਿਆ ਲਈ ਖੱਡੇ ਤਿਆਰ ਕਰਨ ਦਾ ਕੰਮ ਜੰਗੀ ਪੱਧਰ ਤੇ ਹੋ ਰਿਹਾ ਹੈ ਬੂਟੇ ਲਗਾਉਂਣ ਦਾ ਮੁੱਖ ਪ੍ਰੋਗਰਾਮ ਮੋਹਾਲੀ ਹਲਕੇ ਦੇ ਐਮ.ਐਲ.ਏ ਸ੍ਰੀ ਕੁਲਵੰਤ ਸਿੰਘ ਦੀ ਅਗਵਾਈ ਹੇਠ ਸਿਟੀ ਪਾਰਕ, ਨੇੜੇ ਫਾਰਰੈਸਟ ਕੰਪਲੈਕਸ ਸੈਕਟਰ 68 ਵਿਖੇ 15 ਜੁਲਾਈ 2022, ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 4 ਵਜੇ ਹੋਵੇਗਾ ।
ਉਨ੍ਹਾਂ ਦੱਸਿਆ ਕਿ ਇਸ ਵਿੱਚ ਸੀ.ਆਰ.ਪੀ.ਐਫ 13 ਬੀ.ਐਨ ਦੇ ਬਟਾਲੀਅਨ ਦੇ ਜਵਾਨ, ਵਾਤਾਵਰਨ ਪ੍ਰੇਮੀ, ਵੱਖ-ਵੱਖ ਖੇਤਰਾਂ ਤੋਂ ਫਿਲਮ ਜਗਤ ਤੋਂ ਦਰਸ਼ਨ ਔਲਖ, ਰੰਗਮੰਚ ਤੋਂ ਬਲਕਾਰ ਸਿੱਧੂ, ਭੋਲਾ ਕਲੈਹਰੀ, ਗੁਰਮੇਲ ਸਿੰਘ ਮੌਜੂਵਾਲ(ਭਗਤ ਪੂਰਨ ਸਿੰਘ ਸੁਸਾਇਟੀ), ਗੁਰਮੇਲ ਸਿੰਘ ਸਿੱਧੂ, ਦਰਸ਼ਣ ਸਿੰਘ ਪਤਲੀ, ਅਮਿਤ ਕਟੋਚ(ਖੇਤੀਬਾੜੀ ਵਿਭਾਗ ਪੰਜਾਬ),ਰਾਕੇਸ਼ ਬਜਾਜ,ਸ਼ੁਰੇਸ਼ ਕੁਮਾਰ ਠਾਕੁਰ (ਪੀਡਬਯੂ ਡੀ.ਬੀ.ਐਡ.ਆਰ) ਸ਼੍ਰੋਮਣੀ ਸਹਿਤਾਕਾਰ ਮਨਮੋਹਨ ਸਿੰਘ ਦਾਊ, ਇੰਜ. ਐਚ.ਐਸ.ਮਨਹਾਸ(ਇੰਨਵਾਇਰਮੈਂਟ ਪ੍ਰੋਟੈਕਸ਼ਨ ਸੁਸਾਇਟੀ),ਪ੍ਰੇਮ ਗਰਗ (ਮਾਈ ਟ੍ਰੀ ਫਾਉਡੇਸ਼ਨ ) ਰਾਹੁਲ ਮਹਾਜਨ (ਆਰਗੈਨਿਕ ਸ਼ੇਅਰਰਿੰਗ) ਸ਼ਾਮਲ ਹੋਣਗੇ ।
ਆਮ ਜਨਤਾ,ਐਨ.ਜੀ.ਓ, ਸਰਕਾਰੀ ਤੇ ਨਿੱਜੀ ਦਫ਼ਤਰ ਵੱਲੋਂ ਵਾਤਾਵਰਨ ਦੇ ਇਸ ਕੰਮ ਲਈ ਹੇਠ ਲਿਖੇ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ । ਪੇਂਡੂ ਖੇਂਤਰ ਲਈ ਵੰਦਨਾ ਸਿੰਗਲਾ ਜਿਲ੍ਹਾ ਨੋਡਲ ਅਫ਼ਸਰ, ਮਨਰੇਗਾ ਮੋਬਾਇਲ 9878630684 ਮੋਹਾਲੀ ਸ਼ਹਿਰੀ ਖੇਤਰ ਲਈ ਇੰਜ ਹਰਪ੍ਰੀਤ ਸਿੰਘ (ਮਿਓਸੀਪਲ ਕਾਰਪੋਰੇਸ਼ਨ ਮੋਹਾਲੀ) 9988802389ਅਤੇ ਇੰਜ ਅਕਸ਼ੇ ਸਾਮਾ (ਮਿਓਸੀਪਲ ਕਾਰਪੋਰੇਸ਼ਨ ਮੋਹਾਲੀ) 99151 34233 ਉਪਰੋਕਤ ਅਧਿਕਾਰੀਆਂ ਤੋਂ ਇਲਾਵਾ ਉਵਰ ਆਲ ਮੋਹਾਲੀ ਜਿਲ੍ਹੇ ਲਈ ਇੰਜ਼ ਪਰਮਿੰਦਰ ਪਾਲ ( ਪ੍ਰਤਿਕ ਮੰਡਲ, ਲੋਕ ਨਿਰਮਾਣ ਵਿਭਾਗ, ਭ ਤੇ ਮ ) ਸ਼ਾਖਾ, ਮੋਹਾਲੀ. 9872401319 ਸੰਪਰਕ ਕੀਤਾ ਜਾ ਸਕਦਾ ਹੈ । ਵਧੇਰੇ ਜਾਣਕਾਰੀ ਲਈ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਸ਼ਿ.ਵਿ), ਐਸ.ਏ.ਐਸ ਨਗਰ ਕਮਰਾ ਨੰਬਰ 405, ਸੁਪਰਡੰਟ ਸ੍ਰੀ ਬੋਹੜ ਸਿੰਘ, 01722219401, adc.ud.sas@gamil.com ਤੇ ਸੰਪਰਕ ਕਰ ਸਕਦੇ ਹਨ ।