ਮੋਹਾਲੀ : ਪੰਜਾਬ ਦੀ ਆਪ ਸਰਕਾਰ ਵਿਰੋਧੀਆਂ 'ਤੇ ਨਿਸ਼ਾਨੇ 'ਤੇ ਉਸ ਵੇਲੇ ਆ ਗਈ ਜਦੋਂ ਸ਼ਨੀਵਾਰ ਨੂੰ ਪਾਰਟੀ ਨੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਨਿੱਜੀ ਸਕੱਤਰ ਮੁਹੰਮਦ ਅਸਗਰ ਜ਼ੈਦੀ ਨੂੰ 1 ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ 'ਤੇ ਮੀਡੀਆ ਮੈਨੇਜਰ ਨਿਯੁਕਤ ਕੀਤਾ।ਇਸ ਮਗਰੋਂ ਵਿਰੋਧੀ ਪਾਰਟੀਆਂ ਦੀ ਤਿੱਖੀ ਆਲੋਚਨਾ ਦਾ ਸਾਹਮਣਾ ਕਰ ਰਹੀ ਹੈ।
@raghav_chadha का PA @AAPPunjab सरकार के सूचना और लोक संपर्क विभाग में मीडिया मैनेजर की पोस्ट पर तैनात!
तनख़्वाह 1 लाख प्रति महीना
RTI से हुआ बड़ा ख़ुलासा @iamzaidi110 जैसे कई दिल्ली @AamAadmiParty के सोशल मीडिया लोगों को पंजाब में सरकारी नौकरी दी गई
ये देख लो “बदलाव” @ANI pic.twitter.com/Ynh2uKgzlj
— Manjinder Singh Sirsa (@mssirsa) July 9, 2022
ਦਿੱਲੀ ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਇੱਕ ਟਵੀਟ ਰਾਹੀਂ 'ਆਪ' 'ਤੇ ਹਮਲਾ ਬੋਲਦਿਆਂ ਕਿਹਾ ਕਿ "ਚੱਢਾ ਦੇ ਪੀਏ ਨੂੰ ਪੰਜਾਬ ਸਰਕਾਰ ਵੱਲੋਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿੱਚ 1 ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ 'ਤੇ ਮੀਡੀਆ ਮੈਨੇਜਰ ਨਿਯੁਕਤ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 'ਆਪ' 'ਸੋਸ਼ਲ ਮੀਡੀਆ ਵਾਲਿਆਂ' ਨੂੰ ਕਈ ਨੌਕਰੀਆਂ ਦਿੱਤੀਆਂ ਹਨ।"