Friday, April 04, 2025

Punjab

ਮੱਤੇਵਾੜਾ ਜੰਗਲ 'ਤੇ ਮਾਨ ਸਰਕਾਰ ਦਾ ਵੱਡਾ ਫੈਸਲਾ, ਨਹੀਂ ਲੱਗੇ ਟੈਕਸਟਾਈਲ ਪ੍ਰਾਜੈਕਟ

Mattewara forest

July 11, 2022 03:40 PM

ਚੰਡੀਗੜ੍ਹ: ਸੀਐਮ ਭਗਵੰਤ ਮਾਨ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਮੱਤੇਵਾੜਾ ਪ੍ਰਾਜੈਕਟ ਰੱਦ ਹੋਵੇਗਾ ਇੱਥੇ ਟੈਕਸਟਾਈਲ ਪ੍ਰੋਜੈਕਟ ਨਹੀਂ ਲਾਇਆ ਜਾਵੇਗਾ। PAC ਦੇ ਮੈਂਬਰਾਂ ਨਾਲ ਮੀਟਿੰਗ ਜਾਰੀ।ਹੁਣ ਇਹ ਪ੍ਰੋਜੈਕਟ ਨਹੀਂ ਲੱਗੇਗਾ।ਸਰਕਾਰ ਨੂੰ ਸੰਘਰਸ਼ ਕਮੇਟੀ ਦੇ ਵਿਰੋਧ ਅੱਗੇ ਝੁੱਕਣਾ ਪਿਆ। ਜਾਣਕਾਰੀ ਮਿਲ ਰਹੀ ਹੈ ਕਿ ਮੱਤੇਵਾੜਾ 'ਚ ਹੁਣ ਸਿਰਫ ਬਾਇਓਡਾਈਵਰਸਿਟੀ ਪਾਰਕ ਹੀ ਲੱਗੇਗਾ।  ਮਾਨ ਸਰਕਾਰ ਵੱਲੋਂ ਨਿਯੁਕਤ ਮੀਡੀਆ ਡਾਇਰੈਕਟਰ ਦਾ ਬਲਤੇਜ ਪੰਨੂੰ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।

 

ਪਿਛਲੇ ਕੁੱਝ ਦਿਨਾਂ ਤੋਂ ਵਿਧਾਨ ਸਭਾ 'ਚ ਮੱਤੇਵਾੜਾ ਟੈਕਸਟਾਈਲ ਪਾਰਕ ਦਾ ਮੁੱਦਾ ਚੱਲ ਰਿਹਾ ਸੀ। ਕਾਂਗਰਸ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਮੁੱਦੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਵੀ ਲਿਖੀ ਸੀ ਤੇ ਇਸ ਵਿੱਚ ਉਨ੍ਹਾਂ ਨੇ ਮੱਤੇਵਾੜਾ ਦੇ ਪ੍ਰਾਚੀਨ ਜੰਗਲਾਂ ਨੇੜੇ ਸਤਲੁਜ ਦੇ ਕੰਢੇ 'ਤੇ ਪ੍ਰਸਤਾਵਿਤ ਮੱਤੇਵਾੜਾ ਟੈਕਸਟਾਈਲ ਪਾਰਕ ਕਾਰਨ ਵੱਖ-ਵੱਖ ਵਾਤਾਵਰਣ ਸਬੰਧੀ ਸਮੱਸਿਆਵਾਂ ਦਾ ਮੁੱਦਾ ਚੁੱਕਿਆ ਸੀ। ਪੰਜਾਬ ਦੇ ਸਨਅਤੀ ਹੱਬ ਲੁਧਿਆਣਾ ਵਿੱਚ ਇੱਕ ਮੈਗਾ ਟੈਕਸਟਾਈਲ ਪਾਰਕ ਸਥਾਪਤ ਕਰਨ ਦੀ ਤਜਵੀਜ਼ ਨੂੰ ਸਥਾਨਕ ਲੋਕਾਂ, ਵਾਤਾਵਰਣ ਪ੍ਰੇਮੀਆਂ ਅਤੇ ਇੱਥੋਂ ਤੱਕ ਕਿ ਕੁਝ ਸਿਆਸੀ ਆਗੂਆਂ ਨੇ ਵੀ ਲਾਲ ਝੰਡੀ ਦੇ ਦਿੱਤੀ ਹੈ।

Have something to say? Post your comment