Wednesday, April 02, 2025

Punjab

Plastic Pollution: 2050 ਤੱਕ ਸਮੁੰਦਰ 'ਚ ਮੱਛੀਆਂ ਨਾਲੋਂ ਜ਼ਿਆਦਾ ਹੋਵੇਗਾ ਪਲਾਸਟਿਕ

Plastic Pollution

July 10, 2022 05:14 PM

Plastic Pollution in Ocean: ਮੂਜੌਦਾ ਸਮੇਂ ਵਿੱਚ ਸਮੁੱਚਾ ਸੰਸਾਰ ਆਧੁਨਿਕਤਾ ਦੇ ਪ੍ਰਭਾਵ ਹੇਠ ਜਾ ਰਿਹਾ ਹੈ। ਨਤੀਜੇ ਵਜੋਂ ਦੁਨੀਆ ਭਰ ਵਿੱਚ ਪਲਾਸਟਿਕ ਦੀ ਤੇਜ਼ੀ ਨਾਲ ਵਰਤੋਂ ਇੱਕ ਦਿਨ ਧਰਤੀ ਉੱਤੇ ਪਾਈਆਂ ਜਾਣ ਵਾਲੀਆਂ ਕੁਝ ਨਸਲਾਂ ਦੇ ਅੰਤ ਦਾ ਕਾਰਨ ਬਣ ਸਕਦੀ ਹੈ। ਇਸ ਸਮੇਂ ਪੂਰੀ ਦੁਨੀਆ 'ਚ ਪਲਾਸਟਿਕ ਦੀ ਅੰਨ੍ਹੇਵਾਹ ਵਰਤੋਂ ਹੋ ਰਹੀ ਹੈ। ਇਸ ਕਾਰਨ ਹਰ ਰੋਜ਼ ਹਜ਼ਾਰਾਂ ਟਨ ਪਲਾਸਟਿਕ ਕੂੜਾ ਪੈਦਾ ਹੋ ਰਿਹਾ ਹੈ। ਅਜਿਹੇ 'ਚ ਸੰਯੁਕਤ ਰਾਸ਼ਟਰ ਨੇ ਪਲਾਸਟਿਕ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਹੈ ਕਿ 2050 ਤੱਕ ਸਮੁੰਦਰ ਵਿੱਚ ਮੱਛੀਆਂ ਤੋਂ ਜ਼ਿਆਦਾ ਪਲਾਸਟਿਕ ਹੋਵੇਗਾ। ਦਰਅਸਲ ਦੁਨੀਆ ਭਰ ਵਿੱਚ ਜੋ ਪਲਾਸਟਿਕ ਕੂੜਾ ਨਿਕਲਦਾ ਹੈ, ਉਹ ਪੂਰੀ ਤਰ੍ਹਾਂ ਰੀਸਾਈਕਲ ਨਹੀਂ ਹੁੰਦਾ। ਅਜਿਹੇ 'ਚ ਜ਼ਿਆਦਾਤਰ ਥਾਵਾਂ 'ਤੇ ਪਲਾਸਟਿਕ ਦੇ ਕੂੜੇ ਨੂੰ ਸਮੁੰਦਰ 'ਚ ਡੰਪ ਕਰਨ ਕਾਰਨ ਸਮੁੰਦਰਾਂ 'ਚ ਪ੍ਰਦੂਸ਼ਣ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ।

 

Have something to say? Post your comment